ਚੰਡੀਗੜ੍ਹ ਏਅਰਪੋਰਟ ''ਤੇ 13.5 ਲੱਖ ਦੇ ਸੋਨੇ ਸਮੇਤ ਨੌਜਵਾਨ ਕਾਬੂ
Wednesday, Jan 03, 2018 - 08:50 AM (IST)
ਚੰਡੀਗੜ੍ਹ (ਲਲਨ) : ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਕਸਟਮ ਵਿਭਾਗ ਨੇ ਇਕ ਲੜਕੇ ਨੂੰ 465 ਗ੍ਰਾਮ ਸੋਨੇ ਸਮੇਤ ਗ੍ਰਿਫਤਾਰ ਕੀਤਾ। ਸੂਤਰਾਂ ਅਨੁਸਾਰ ਸੋਨੇ ਦੀ ਅੰਦਾਜ਼ਨ ਕੀਮਤ ਸਾਢੇ 13 ਲੱਖ ਰੁਪਏ ਆਂਕੀ ਗਈ ਹੈ। ਦਿੱਲੀ ਨਿਵਾਸੀ ਅਰਜੁਨ ਕੁਮਾਰ ਚਾਰ ਦਿਨ ਪਹਿਲਾਂ ਚੰਡੀਗੜ੍ਹ ਤੋਂ ਦੁਬਈ ਗਿਆ ਸੀ। ਮੰਗਲਵਾਰ ਨੂੰ ਜਦੋਂ ਉਹ ਦੁਬਈ ਤੋਂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵਾਪਸ ਆਇਆ ਤਾਂ ਉਸ ਕੋਲੋਂ 465 ਗ੍ਰਾਮ ਸੋਨਾ ਫੜ੍ਹਿਆ ਗਿਆ। ਸੀ. ਆਈ. ਐੱਸ. ਐੱਫ. ਨੇ ਅਰਜੁਨ ਨੂੰ ਫੜ੍ਹ ਕੇ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ। ਪਹਿਲਾਂ ਉਹ ਸੋਮਵਾਰ ਦੀ ਫਲਾਈਟ ਤੋਂ ਆ ਰਿਹਾ ਸੀ। ਜਾਣਕਾਰੀ ਅਨੁਸਾਰ 465 ਗ੍ਰਾਮ ਸੋਨੇ ਨੂੰ ਬਿਸਕੁਟ ਦੇ ਆਕਾਰ ਵਿਚ ਢਾਲਿਆ ਗਿਆ ਸੀ।
