ਚੰਡੀਗੜ੍ਹ ਏਅਰਪੋਰਟ ਤੋਂ 10 ਮਹੀਨੇ ਬਾਅਦ ਦੁਬਈ ਲਈ ਉਡਾਣ, 162 ਮੁਸਾਫ਼ਰਾਂ ਨੇ ਕੀਤਾ ਸਫ਼ਰ

Tuesday, Dec 29, 2020 - 01:47 PM (IST)

ਚੰਡੀਗੜ੍ਹ ਏਅਰਪੋਰਟ ਤੋਂ 10 ਮਹੀਨੇ ਬਾਅਦ ਦੁਬਈ ਲਈ ਉਡਾਣ, 162 ਮੁਸਾਫ਼ਰਾਂ ਨੇ ਕੀਤਾ ਸਫ਼ਰ

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ 10 ਮਹੀਨੇ ਬਾਅਦ ਇੰਟਰਨੈਸ਼ਨਲ ਫਲਾਈਟ ਨੇ ਦੁਬਈ ਲਈ ਉਡਾਣ ਭਰੀ ਹੈ। ਪਬਲਿਕ ਰਿਲੇਸ਼ਨ ਅਫ਼ਸਰ ਪ੍ਰਿੰਸ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਦੁਬਈ ਲਈ 162 ਮੁਸਾਫ਼ਰ ਰਵਾਨਾ ਹੋਏ ਹਨ। ਇੰਟਰਨੈਸ਼ਨਲ ਹਵਾਈ ਅੱਡੇ ਤੋਂ ਜਾਣ ਵਾਲੇ ਸਾਰੇ ਮੁਸਾਫ਼ਰਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ। ਇਸ ਦੇ ਨਾਲ ਹੀ ਥਰਮਲ ਸਕਰੀਨਿੰਗ ਤੋਂ ਬਾਅਦ ਮੁਸਾਫ਼ਰਾਂ ਨੂੰ ਫਲਾਈਟ 'ਚ ਬੋਰਡਿੰਗ ਦਾ ਹੁਕਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਦੁਬਈ ਤੋਂ ਚੰਡੀਗੜ੍ਹ ਆਉਣ ਵਾਲੇ ਮੁਸਾਫ਼ਰਾਂ ਦੀ ਗਿਣਤੀ 146 ਰਹੀ।
1 ਘੰਟਾ 7 ਮਿੰਟ ਦੀ ਦੇਰੀ ਨਾਲ ਭਰੀ ਉਡਾਣ
ਇੰਡੀਗੋ ਏਅਰਲਾਈਨਜ਼ ਵੱਲੋਂ ਚੰਡੀਗੜ੍ਹ-ਦੁਬਈ ਵਿਚਕਾਰ ਫਲਾਈਟ ਸ਼ੁਰੂ ਕੀਤੀ ਗਈ ਹੈ। ਸੋਮਵਾਰ ਨੂੰ ਫਲਾਈਟ ਆਪਣੇ ਨਿਰਧਾਰਿਤ ਸਮੇਂ ਤੋਂ 1 ਘੰਟਾ 7 ਮਿੰਟ ਲੇਟ ਰਹੀ, ਉੱਥੇ ਹੀ ਦੁਬਈ ਤੋਂ ਚੰਡੀਗੜ੍ਹ ਇਹ ਫਲਾਈਟ ਦੁਪਹਿਰ 2.30 ਵਜੇ ਲੈਂਡ ਕੀਤੀ। ਇਹ ਫਲਾਈਟ ਚੰਡੀਗੜ੍ਹ ਤੋਂ ਦੁਬਈ ਲਈ ਹਰ ਸੋਮਵਾਰ ਜਾਵੇਗੀ।
ਸਮਰ ਸ਼ਡਿਊਲ 'ਚ ਮਿਲ ਸਕਦੀ ਹੈ ਬੈਂਕਾਕ ਦੀ ਫਲਾਈਟ
ਏਅਰਪੋਰਟ ਅਥਾਰਟੀ ਵਲੋਂ ਜਾਰੀ ਸਮਰ ਸ਼ਡਿਊਲ 'ਚ ਬੈਂਕਾਕ ਦੀਆਂ ਨਵੀਆਂ ਫਲਾਈਟਾਂ ਸ਼ਾਮਲ ਕਰਨ ਦੀ ਉਮੀਦ ਲਗਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਗੋ ਏਅਰ ਏਅਰਲਾਈਨਜ਼ ਨੇ ਜੂਨ ਤੋਂ ਬੈਂਕਾਕ ਦੀ ਫਲਾਈਟ ਚਲਾਉਣ ਦੀ ਯੋਜਨਾ ਬਣਾ ਲਈ ਹੈ। ਅਜਿਹੇ 'ਚ ਜੇਕਰ ਗੋ ਏਅਰ ਬੈਂਕਾਕ ਫਲਾਈਟ ਸਮਰ ਸ਼ੈਡਿਊਲ 'ਚ ਸ਼ੁਰੂ ਕਰਦੀ ਹੈ ਤਾਂ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ 3 ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋ ਜਾਣਗੀਆਂ।


 


author

Babita

Content Editor

Related News