ਚੰਡੀਗੜ੍ਹ ਏਅਰਪੋਰਟ ''ਤੇ ਯਾਤਰੀਆਂ ਦੀ ਗਿਣਤੀ ''ਚ ਰਿਕਾਰਡ ਵਾਧਾ

Tuesday, Jul 23, 2019 - 12:31 PM (IST)

ਚੰਡੀਗੜ੍ਹ ਏਅਰਪੋਰਟ ''ਤੇ ਯਾਤਰੀਆਂ ਦੀ ਗਿਣਤੀ ''ਚ ਰਿਕਾਰਡ ਵਾਧਾ

ਚੰਡੀਗੜ੍ਹ : ਅਜਿਹੇ ਸਮੇਂ 'ਚ ਜਦੋਂ ਹਵਾਈ ਯਾਤਰਾ 'ਚ ਕਮੀ ਦਰਜ ਕੀਤੀ ਗਈ ਹੈ, ਉੱਥੇ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਅਪ੍ਰੈਲ-ਮਈ, 2019 ਦੌਰਾਨ ਹਵਾਈ ਯਾਤਰਾ ਕਰਨ 'ਚ 74 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ, ਜੋ ਕਿ ਉੱਤਰੀ ਭਾਰਤ ਦੇ ਇਲਾਕਿਆਂ 'ਚ ਕਿਸੇ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਵਲੋਂ ਹੁਣ ਤੱਕ ਰਿਕਾਰਡ ਕੀਤੇ ਗਏ ਵਾਧਿਆਂ 'ਚੋਂ ਸਭ ਤੋਂ ਜ਼ਿਆਦਾ ਹੈ। ਇਸੇ ਸਮੇਂ ਦੌਰਾਨ ਸ਼੍ਰੀਨਗਰ ਇੰਟਰਨੈਸ਼ਨਲ ਏਅਰਪੋਰਟ ਅਤੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ 'ਚ ਇਹ ਵਾਧਾ 12.5 ਫੀਸਦੀ ਅਤੇ 4.8 ਫੀਸਦੀ ਰਿਕਾਰਡ ਕੀਤਾ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ 'ਤੇ ਆਵਾਜਾਈ 'ਚ ਵਾਧੇ ਦਾ ਸਿਹਰਾ ਘਰੇਲੂ (79 ਫੀਸਦੀ) ਅਤੇ ਅੰਤਰਰਾਸ਼ਟਰੀ (22 ਫੀਸਦੀ) ਯਾਤਰੀਆਂ ਦੇ ਸਿਰ ਬੱਝਦਾ ਹੈ।

ਹਾਲ ਹੀ 'ਚ 'ਏਅਰਪੋਰਟ ਅਥਾਰਟੀ ਆਫ ਇੰਡੀਆ' ਦੇ ਆਏ ਆਂਕੜਿਆਂ ਮੁਤਾਬਕ ਅਪ੍ਰੈਲ-ਮਈ, 2019 ਦੌਰਾਨ 3.97 ਲੱਖ ਮੁਸਾਫਰਾਂ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਸਫਰ ਕੀਤਾ, ਜਦੋਂ ਕਿ ਪਿਛਲੇ ਸਾਲ ਮੁਸਾਫਰਾਂ ਦੀ ਇਹ ਗਿਣਤੀ 2.29 ਲੱਖ ਸੀ। ਦੱਸ ਦੇਈਏ ਕਿ ਪਿਛਲੇ ਸਾਲ 12 ਤੋਂ 31 ਮਈ ਤੱਕ ਮੁਰੰਮਤ ਦੇ ਚੱਲਦਿਆਂ ਚੰਡੀਗੜ੍ਹ ਹਵਾਈ ਅੱਡਾ ਬੰਦ ਵੀ ਕਰ ਦਿੱਤਾ ਗਿਆ ਸੀ।


author

Babita

Content Editor

Related News