ਚੰਡੀਗੜ੍ਹ ਏਅਰਪੋਰਟ ''ਤੇ ਦੁਬਾਰਾ ਇੰਸਟਾਲ ਹੋਇਆ ''ਆਈ. ਐੱਲ.''
Monday, Dec 17, 2018 - 09:26 AM (IST)
ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਰਨਵੇਅ ਐਕਸਪੈਂਸ਼ਨ ਤਹਿਤ ਹਟਾਇਆ ਗਿਆ ਇੰਸਟਰੂਮੈਂਟ ਲੈਂਡਿੰਗ ਸਿਸਟਮ ਕੈਟ-1 ਫਿਰ ਇੰਸਟਾਲ ਕਰ ਦਿੱਤਾ ਗਿਆ। ਇਹ 19 ਦਸੰਬਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਏਅਰ ਫੋਰਸ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਵਲੋਂ ਸ਼ਨੀਵਾਰ ਰਾਤ ਆਈ. ਐੱਲ. ਐੱਸ. ਕੈਟ-1 ਦਾ ਟ੍ਰਾਇਲ ਵੀ ਲਿਆ ਜਾ ਚੁੱਕਿਆ ਹੈ। ਕੈਟ-1 ਲੱਗਣ ਕਾਰਨ ਧੁੰਦ 'ਚ ਵਿਜ਼ੀਬਿਲਟੀ 1200 ਮੀਟਰ ਹੋਣ 'ਤੇ ਵੀ ਫਲਾਈਟਾਂ ਲੈਂਡ ਹੋ ਸਕਣਗੀਆਂ।
ਆਈ. ਐੱਲ. ਐੱਸ. ਕੈਟ-1 ਦੀ ਫਾਈਨਲ ਕੈਲਬੀਰੇਸ਼ਨ ਕੀਤੀ ਗਈ। ਏਅਰ ਫੋਰਸ ਦੇ ਇਕ ਏਅਰਕ੍ਰਾਫਟ ਨੇ ਇਸ ਦੀ ਕੈਲਬੀਰੇਸ਼ਨ ਕੀਤੀ। ਇਸ ਕੈਲਬੀਰੇਸ਼ਨ ਰਾਹੀਂ ਇਹ ਜਾਂਚਿਆ ਗਿਆ ਕਿ ਸਰਫੇਸ ਤੋਂ ਏਅਰਕ੍ਰਾਫਟ ਨੂੰ ਠੀਕ ਸਿਗਨਲ ਮਿਲ ਰਹੇ ਹਨ ਜਾਂ ਨਹੀਂ। ਹੁਣ ਇਸ ਦੀ ਅਸੈੱਸਮੈਂਟ ਲਈ ਇਸ ਨੂੰ ਏਅਰ ਫੋਰਸ ਦੀ ਏਜੰਸੀ ਇੰਸਟਰੂਮੈਂਟ ਪ੍ਰੋਸੀਜ਼ਰ ਡਿਜ਼ਾਈਨਿੰਗ ਸੈੱਲ ਆਈ. ਪੀ. ਡੀ. ਐੱਸ. ਨੂੰ ਭੇਜ ਦਿੱਤਾ ਗਿਆ ਹੈ। ਏਅਰਫੋਰਸ ਦੇ ਇਕ ਸੀਨੀਅਰ ਅਫਸਰ ਮੁਤਾਬਕ ਆਈ. ਪੀ. ਡੀ. ਐੱਸ. ਵਲੋਂ ਫਾਈਨਲ ਪ੍ਰੋਸੀਜ਼ਰ ਰਿਪੋਰਟ ਆ ਚੁੱਕੀ ਹੈ ਤੇ 19 ਦਸੰਬਰ ਤੋਂ ਸਿਵਲ ਫਲਾਈਟਾਂ ਲਈ ਆਈ. ਐੱਲ. ਐੱਸ. ਕੈਟ-1 ਖੋਲ੍ਹ ਦਿੱਤਾ ਜਾਵੇਗਾ। ਕੈਟ-2 ਤੇ 3 ਲਈ ਇੰਟਰਨੈਸ਼ਨਲ ਏਅਰਪੋਰਟ ਤੋਂ ਸਫਰ ਕਰਨ ਵਾਲੇ ਮੁਸਾਫਿਰਾਂ ਨੂੰ ਅਜੇ ਮਾਰਚ 2019 ਤਕ ਇੰਤਜ਼ਾਰ ਕਰਨਾ ਹੋਵੇਗਾ। ਏਅਰਪੋਰਟ ਅਥਾਰਟੀ ਕੈਟ-3 ਇੰਸਟਾਲ ਕਰੇਗੀ, ਜਦੋਂਕਿ ਦੂਜੀ ਸਾਈਡ 'ਚ ਏਅਰਫੋਰਸ ਕੈਟ-2 ਇੰਸਟਾਲ ਕਰੇਗਾ।
