ਚੰਡੀਗੜ੍ਹ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ, ਇਨ੍ਹਾਂ ਮੁਸਾਫ਼ਰਾਂ ਨੂੰ ਨਹੀਂ ਮਿਲੇਗੀ CTU ਦੀਆਂ ਬੱਸਾਂ ''ਚ ਐਂਟਰੀ

Monday, Aug 30, 2021 - 11:55 AM (IST)

ਚੰਡੀਗੜ੍ਹ ਪ੍ਰਸ਼ਾਸਨ ਦਾ ਅਹਿਮ ਫ਼ੈਸਲਾ, ਇਨ੍ਹਾਂ ਮੁਸਾਫ਼ਰਾਂ ਨੂੰ ਨਹੀਂ ਮਿਲੇਗੀ CTU ਦੀਆਂ ਬੱਸਾਂ ''ਚ ਐਂਟਰੀ

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਮੁਸਾਫ਼ਰਾਂ ਨੇ ਮਾਸਕ ਨਹੀਂ ਪਾਇਆ ਹੈ ਤਾਂ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਲੰਬੇ ਅਤੇ ਲੋਕਲ ਰੂਟ ਦੀਆਂ ਬੱਸਾਂ ਵਿਚ ਐਂਟਰੀ ਨਹੀਂ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਸੀ. ਟੀ. ਯੂ. ਨੂੰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਸਖ਼ਤੀ ਨਾਲ ਇਨ੍ਹਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੋਰੋਨਾ ਦੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦਿਆਂ ਪ੍ਰਸ਼ਾਸਨ ਇਹ ਸਖ਼ਤੀ ਕਰ ਰਿਹਾ ਹੈ ਕਿਉਂਕਿ ਇਹ ਸਾਹਮਣੇ ਆ ਰਿਹਾ ਹੈ ਕਿ ਬੱਸਾਂ ਵਿਚ ਲੋਕ ਬਿਨਾਂ ਮਾਸਕ ਦੇ ਹੀ ਸਫ਼ਰ ਕਰ ਰਹੇ ਹਨ। ਇਸ ਸਬੰਧੀ ਵਿਭਾਗ ਕੋਲ ਸ਼ਿਕਾਇਤਾਂ ਆ ਰਹੀਆਂ ਸਨ।

ਇਹ ਵੀ ਪੜ੍ਹੋ : ਧੀ ਬਰਾਬਰ ਮਾਸੂਮ ਬੱਚੀ ਨਾਲ 5 ਬੱਚਿਆਂ ਦੇ ਪਿਓ ਦੀ ਹੈਵਾਨੀਅਤ, ਚੁਬਾਰੇ 'ਤੇ ਲਿਜਾ ਕੇ ਕੀਤਾ ਜਬਰ-ਜ਼ਿਨਾਹ
ਵੈਕਸੀਨੇਸ਼ਨ ਸਰਟੀਫਿਕੇਟ ਜਾਂ ਨੈਗੇਟਿਵ ਰਿਪੋਰਟ ਵਿਖਾਉਣ ’ਤੇ ਹੀ ਆਰ. ਐੱਲ. ਏ. ’ਚ ਮਿਲੇਗਾ ਦਾਖ਼ਲਾ
ਇਸ ਤੋਂ ਇਲਾਵਾ ਫ਼ੈਸਲਾ ਲਿਆ ਗਿਆ ਹੈ ਕਿ ਆਰ. ਐੱਲ. ਏ. ਦਫ਼ਤਰ ਵਿਚ ਵੀ ਸਿਰਫ਼ ਉਨ੍ਹਾਂ ਬਿਨੈਕਾਰਾਂ ਨੂੰ ਹੀ ਦਾਖ਼ਲਾ ਮਿਲੇਗਾ, ਜਿਨ੍ਹਾਂ ਕੋਲ ਕੋਵਿਡ ਵੈਕਸੀਨ ਦੀ ਘੱਟੋ-ਘੱਟ ਇਕ ਡੋਜ਼ ਲੱਗੇ ਹੋਣ ਦਾ ਸਰਟੀਫਿਕੇਟ ਹੋਵੇਗਾ ਜਾਂ ਉਨ੍ਹਾਂ ਨੂੰ ਪਿਛਲੇ 72 ਘੰਟਿਆਂ ਦੀ ਕੋਵਿਡ ਨੈਗੇਟਿਵ ਰਿਪੋਰਟ ਲਿਆਉਣੀ ਪਵੇਗੀ। ਇਹੀ ਕਾਰਨ ਹੈ ਕਿ ਲੋਕਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਬਿਜਲੀ ਸਮਝੌਤਿਆਂ 'ਤੇ ਮੁੜ ਕੀਤਾ ਟਵੀਟ, ਦੱਸਿਆ ਕਿੰਝ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ
ਸੀ. ਐੱਚ. ਬੀ. ਦਫ਼ਤਰ ’ਚ ਵੀ ਹੁਣ ਬਿਨਾਂ ਵੈਕਸੀਨ ਜਾਂ ਨੈਗੇਟਿਵ ਆਰ. ਟੀ. ਪੀ. ਸੀ. ਆਰ. ਰਿਪੋਰਟ ਦੇ ਐਂਟਰੀ ਨਹੀਂ
 ਯੂ. ਟੀ. ਪ੍ਰਸ਼ਾਸਨ ਨੇ ਆਪਣੇ ਸਾਰੇ ਵਿਭਾਗਾਂ ਦੇ ਦਫ਼ਤਰਾਂ ਵਿਚ ਬਿਨਾਂ ਵੈਕਸੀਨ ਜਾਂ ਨੈਗੇਟਿਵ ਆਰ. ਟੀ. ਪੀ. ਸੀ. ਆਰ. ਰਿਪੋਰਟ ਦੇ ਐਂਟਰੀ ’ਤੇ ਰੋਕ ਲਾ ਦਿੱਤੀ ਹੈ। ਇਸ ਦੇ ਤਹਿਤ ਹੀ ਚੰਡੀਗੜ੍ਹ ਹਾਊਸਿੰਗ ਬੋਰਡ ਨੇ ਵੀ ਆਪਣੇ ਅਧਿਕਾਰੀਆਂ, ਕਰਮਚਾਰੀਆਂ ਅਤੇ ਵਿਜ਼ੀਟਰਜ਼ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਦਰਦਨਾਕ : ਨਸ਼ੇ 'ਚ ਧੁੱਤ ਵਿਅਕਤੀ ਨੇ ਮਾਸੂਮ ਬੱਚੀ 'ਤੇ ਚੜ੍ਹਾਈ ਕਾਰ, ਮੌਕੇ 'ਤੇ ਹੀ ਮੌਤ

ਬੋਰਡ ਨੇ ਕਿਹਾ ਹੈ ਕਿ ਸੀ. ਐੱਚ. ਬੀ. ਦਫ਼ਤਰ ਆਉਣ ਲਈ ਵਿਜ਼ੀਟਰਜ਼ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜਾਂ ਵੈਕਸੀਨ ਦੀ ਇਕ ਡੋਜ਼ ਲੱਗੀ ਹੋਣੀ ਜ਼ਰੂਰੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News