ਲਾਕਡਾਊਨ-4 : ਚੰਡੀਗੜ੍ਹ ਪ੍ਰਸ਼ਾਸਨ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਜਾਣੋ ਕੀ-ਕੀ ਮਿਲੇਗੀ ਢਿੱਲ
Monday, May 18, 2020 - 09:01 PM (IST)
ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਖਤਰੇ ਸਬੰਧੀ ਭਾਰਤ 'ਚ ਲਾਕਡਾਊਨ ਦਾ ਚੌਥਾ ਫੇਜ਼ ਸ਼ੁਰੂ ਹੋ ਗਿਆ ਹੈ, ਜਿਸ ਦੇ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਮੁਤਾਬਕ ਚੰਡੀਗੜ੍ਹ 'ਚ ਸਾਰੇ ਸਰਕਾਰੀ ਦਫਤਰ ਸਵੇਰੇ 10 ਤੋਂ ਸ਼ਾਮ 5.30 ਵਜੇ ਤਕ ਖੁੱਲਣਗੇ। ਪ੍ਰਾਈਵੇਟ ਦਫਤਰਾਂ ਨੂੰ 50 ਫੀਸਦੀ ਸਟਾਫ ਦੇ ਨਾਲ ਕੰਮ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ। ਉਥੇ ਹੀ ਚੰਡੀਗੜ੍ਹ 'ਚ ਸਾਰੇ ਸੰਪਰਕ ਸੈਂਟਰ ਵੀ ਖੋਲਣ ਦੀ ਇਜਾਜ਼ਤ ਵੀ ਦਿੱਤੀ ਗਈ, ਜਿਥੇ ਸਾਰੇ ਬਿੱਲ ਜਮਾ ਹੁੰਦੇ ਹਨ ਅਤੇ ਸਿਟੀਜ਼ਨ ਚਾਰਟਰ ਨਾਲ ਜੁੜੇ ਪਬਲਿਕ ਡੀਲਿੰਗ ਦੇ ਕੰਮ ਹੁੰਦੇ ਹਨ।
ਚੰਡੀਗੜ੍ਹ 'ਚ ਸਬ ਰਜਿਸਟਰਾਰ ਆਫਿਸ, ਰਜਿਸਟ੍ਰੇਸ਼ਨ ਅਤੇ ਲਾਈਸੈਨਸਿੰਗ ਨੂੰ ਵੀ ਖੋਲ੍ਹਿਆ ਗਿਆ ਹੈ। ਸ਼ਿਕਾਇਤ ਨਿਵਾਰਣ ਦੇ ਲਈ ਲੋਕ ਸਵੇਰੇ 11 ਤੋਂ ਦੁਪਹਿਰ 12 ਵਜੇ ਵਿਚਾਲੇ ਸਰਕਾਰੀ ਅਧਿਕਾਰੀਆਂ ਨਾਲ ਮਿਲ ਸਕਦੇ ਹਨ, ਇਸ ਤੋਂ ਪਹਿਲਾਂ ਅਪਾਇਟਮੈਂਟ ਲੈਣ ਦੀ ਸਲਾਹ ਦਿੱਤੀ ਗਈ ਹੈ। ਸ਼ਹਿਰ 'ਚ ਸਵੇਰੇ 10 ਤੋਂ ਸ਼ਾਮ 6 ਵਜੇ ਤਕ ਸਾਰੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ ਅਤੇ ਓਡ ਈਵਨ ਸਿਸਟਮ ਨਹੀਂ ਰਹੇਗਾ।
ਸੈਕਟਰ-22 ਸ਼ਾਸਤਰੀ ਮਾਰਕਿਟ, ਪਟੇਲ ਮਾਰਕਿਟ ਸੈਕਟਰ-15, ਰੇਹੜੀ ਮਾਰਕਿਟ ਸੈਕਟਰ-46, ਕ੍ਰਿਸ਼ਨ ਮਾਰਕਿਟ ਸੈਕਟਰ-41, ਸਦਰ ਬਾਜ਼ਾਰ ਸੈਕਟਰ-19, ਪਾਲਿਕਾ ਬਾਜ਼ਾਰ ਸੈਕਟਰ-19, ਜਨਤਾ ਮਾਰਕਿਟ ਸੈਕਟਰ-27 ਆਦਿ ਇਹ ਸਾਰੀਆਂ ਮਾਰਕਿਟ ਓਡ ਈਵਨ ਸਿਸਟਮ 'ਤੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲੀਆਂ ਰਹਿਣਗੀਆਂ। ਡਿਵਾਈਡਿੰਗ ਰੋਡ 'ਤੇ ਜਿੰਨੀਆਂ ਵੀ ਮਾਰਕਿਟਾਂ ਹਨ ਸੈਕਟਰ-17 ਅਤੇ ਸੈਕਟਰ-34 ਦੀ ਮਾਰਕਿਟ ਅਤੇ ਹੋਰ ਦੁਕਾਨਾਂ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤਕ ਖੁੱਲੀਆਂ ਰਹਿਣਗੀਆਂ। ਸਵੀਟਸ ਸ਼ਾਪ ਅਤੇ ਬੇਕਰੀ ਸ਼ਾਪ ਵੀ ਖੁੱਲਣਗੀਆਂ, ਰੈਸਟੋਰੈਂਟ ਸਿਰਫ ਕੂਕਡ ਫੂਡ ਦੀ ਹੋਮ ਡਿਲੀਵਰੀ ਕਰ ਸਕਣਗੇ। ਸਾਰੀਆਂ ਏ. ਸੀ. ਅਤੇ ਨਾਨ ਏ. ਸੀ. ਬੱਸਾਂ ਚੱਲਣਗੀਆਂ, ਜਿਨ੍ਹਾਂ 'ਚ 50 ਫੀਸਦੀ ਯਾਤਰੀ ਸੋਸ਼ਲ ਡਿਸਟੈਂਸ ਦੇ ਨਾਲ ਕਾਰ, ਟੈਕਸੀ ਅਤੇ ਆਟੋ ਰਿਕਸ਼ਾ ਵੀ ਚੱਲਣਗੇ।