ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ

Monday, Dec 07, 2020 - 12:27 PM (IST)

ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ

ਚੰਡੀਗੜ੍ਹ/ਅੰਮ੍ਰਿਤਸਰ(ਪਾਲ): ਅਸੀਂ ਬਸ ਇੰਨਾ ਚਾਹੁੰਦੇ ਹਾਂ ਕਿ ਲੋਕ ਅੰਗ ਦਾਨ ਨੂੰ ਜਾਣਨ। ਅਸੀਂ ਇਹ ਕੀਤਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਬੱਚੀ ਕਿਸੇ ਹੋਰ ਦੇ ਸਰੀਰ 'ਚ ਹੀ ਸਹੀ ਪਰ ਇਸ ਦੁਨੀਆ ਵਿਚ ਜਿਉਂਦੀ ਰਹੇ। ਇਸ ਫੈਸਲੇ ਨੇ ਸਾਨੂੰ ਇਕ ਮੈਂਟਲ ਪੀਸ ਦਿੱਤੀ ਹੈ, ਜੋ ਸ਼ਾਇਦ ਇਸ ਜ਼ਿਦਗੀ ਵਿਚ ਕਿਸੇ ਹੋਰ ਕੰਮ ਨਾਲ ਨਹੀਂ ਮਿਲੇਗਾ। ਇਹ ਇਕ ਮਾਂ ਦੇ ਉਹ ਸ਼ਬਦ ਹਨ, ਜਿਸ ਦੇ ਬੱਚੇ ਨੇ ਇਸ ਦੁਨੀਆ ਨੂੰ ਸਿਰਫ਼ 39 ਦਿਨ ਹੀ ਦੇਖਿਆ। 40 ਦਿਨ ਤੋਂ ਵੀ ਘੱਟ ਇਸ ਦੁਨੀਆ ਨੂੰ ਦੇਖਣ ਵਾਲੀ ਅਬਾਬਤ ਕੌਰ ਸੰਧੂ ਹੁਣ ਇਸ ਦੁਨੀਆ ਵਿਚ ਨਹੀਂ ਹੈ ਪਰ ਉਸ ਦੀ ਬਦੌਲਤ ਇਕ ਜ਼ਰੂਰਤਮੰਦ ਮਰੀਜ਼ ਨੂੰ ਇਕ ਨਵੀਂ ਜ਼ਿੰਦਗੀ ਮਿਲ ਸਕੀ ਹੈ। ਆਪਣੀ ਬੇਟੀ ਨੂੰ ਯਾਦ ਕਰਦਿਆਂ ਸੁਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਾਡਾ ਇਹ ਫੈਸਲਾ ਕਈ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਤ ਕਰੇਗਾ। ਕਿਸੇ ਇਕ ਦੀ ਮੌਤ ਦੂਜੇ ਲਈ ਇਕ ਨਵੀਂ ਸ਼ੁਰੂਆਤ ਹੋ ਸਕਦੀ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਤੂੰ ਕੀ ਜਾਣੇ ਦਿੱਲੀਏ, ਅਸੀਂ ਖੇਤਾਂ ਦੇ ਪੁੱਤ ਬਾਦਸ਼ਾਹ!

28 ਅਕਤੂਬਰ ਨੂੰ ਪੈਦਾ ਹੋਈ ਸੀ ਬੱਚੀ
ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਪਰਿਵਾਰ ਵਿਚ 28 ਅਕਤੂਬਰ ਨੂੰ ਅਬਾਬਤ ਨੇ ਜਨਮ ਲਿਆ ਸੀ। ਜਨਮ ਤੋਂ ਹੀ ਬੱਚੀ ਦੇ ਬ੍ਰੇਨ ਵਿਚ ਕੋਈ ਬਿਮਾਰੀ ਸੀ, ਜਿਸ ਕਾਰਣ ਉਸ ਦੇ ਜਿਉਣ ਦੀ ਉਮੀਦ ਪਹਿਲਾਂ ਹੀ ਘੱਟ ਸੀ। ਜਿਸ ਨੂੰ ਦੇਖਦਿਆਂ 25 ਨਵੰਬਰ ਨੂੰ ਪਰਿਵਾਰ ਬੱਚੀ ਨੂੰ ਪੀ. ਜੀ. ਆਈ. ਲੈ ਆਇਆ ਸੀ ਪਰ ਇੱਥੇ ਲਿਆਉਣ ਅਤੇ ਇਲਾਜ ਦੇ ਬਾਵਜੂਦ ਉਸ ਦੀ ਹਾਲਤ ਠੀਕ ਨਹੀਂ ਹੋਈ ਸੀ। ਬੱਚੀ ਨੂੰ ਸ਼ਨੀਵਾਰ ਨੂੰ ਕਾਰਡੀਅਕ ਅਰੈਸਟ ਹੋ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਨੇ ਉਸ ਦੇ ਅੰਗ ਦਾਨ ਕਰਨ ਦਾ ਫੈਸਲਾ ਲਿਆ। ਪਿਤਾ ਸੁਖਬੀਰ ਸਿੰਘ ਸੰਧੂ ਐਗਰੀਕਲਚਰ ਡਿਵੈਲਪਮੈਂਟ ਅਫ਼ਸਰ ਨਾਲ ਹੀ ਪਲਾਂਟ ਡਾਕਟਰਜ਼ ਸਰਵਿਸਸ ਐਸੋਸੀਏਸ਼ਨ ਪੰਜਾਬ ਵਿਚ ਪ੍ਰਧਾਨ ਜਦਕਿ ਮਾਂ ਸਾਇੰਸ ਟੀਚਰ ਹੈ। ਪਰਿਵਾਰ ਦਾ ਫੈਸਲਾ ਜਾਨਣ ਤੋਂ ਬਾਅਦ ਡਾਕਟਰਾਂ ਨੇ ਸਮਾਂ ਘੱਟ ਹੋਣ ਦੇ ਬਾਵਜੂਦ ਇਸ ਟਰਾਂਸਪਲਾਂਟ ਨੂੰ ਪੂਰਾ ਕਰਨ ਵਿਚ ਸਫ਼ਲਤਾ ਹਾਸਲ ਕੀਤੀ। ਪਿਤਾ ਸੁਖਬੀਰ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੀ ਛੋਟੀ ਜਿਹੀ ਜ਼ਿੰਦਗੀ ਕ ਮਕਸਦ ਦੇ ਤਹਿਤ ਉਨ੍ਹਾਂ ਕੋਲ ਆਈ ਸੀ, ਜਿਸ ਵਿਚ ਅਸੀਂ ਉਸ ਦੀ ਮਦਦ ਕੀਤੀ ਹੈ ਤਾਂ ਕਿ ਕਿਸੇ ਹੋਰ ਦੀ ਤਕਲੀਫ਼ ਘੱਟ ਹੋ ਸਕੇ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਮੋਗਾ 'ਚ ਫ਼ੌਜੀ ਜਵਾਨ ਨੇ ਨਾਬਾਲਗ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਬੱਚਿਆਂ ਵਿਚੋਂ ਅੰਗ ਕੱਢਣਾ ਬਹੁਤ ਵੱਡੀ ਚੁਣੌਤੀ 
ਰੀਨਲ ਟਰਾਂਸਪਲਾਂਟ ਦੇ ਹੈੱਡ ਪ੍ਰੋ. ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਇਹ ਕੇਸ ਬਹੁਤ ਮੁਸ਼ਕਿਲ ਸੀ। ਕਿਸੇ ਵੀ ਮਰੀਜ਼ ਵਿਚੋਂ ਅੰਗ ਨੂੰ ਕੱਢਣਾ ਆਸਾਨ ਨਹੀਂ ਹੁੰਦਾ। ਉਥੇ ਹੀ ਜਨਮ ਤੋਂ ਹੀ ਜੇਕਰ ਬੱਚੇ ਨੂੰ ਕੋਈ ਰੋਗ ਹੈ ਤਾਂ ਇਹ ਹੋਰ ਜ਼ਿਆਦ ਚੈਲੇਂਜਿੰਗ ਹੋ ਜਾਂਦਾ ਹੈ। ਛੋਟੀ ਜਿਹੀ ਗਲਤੀ ਅਤੇ ਅੰਗ ਬੇਕਾਰ। ਮਰੀਜ਼ 40 ਦਿਨ ਦਾ ਵੀ ਨਹੀਂ ਸੀ। ਇਹ ਰੁਟੀਨ ਦਾ ਪ੍ਰੋਸੈਸ ਨਹੀਂ ਸੀ। ਇਸ ਲਈ ਮਾਹਰ ਚਾਹੀਦੇ ਹਨ। ਉਥੇ ਹੀ ਰਿਸੀਪਿਅੰਟ ਦੀ ਉਮਰ ਅਤੇ ਮੈਚਿੰਗ ਨੂੰ ਦੇਖਣਾ ਵੀ ਇਸ ਕੇਸ ਵਿਚ ਮੁਸ਼ਕਿਲ ਸੀ। ਦੋਵੇਂ ਕਿਡਨੀਆਂ ਇਕ ਹੀ ਮਰੀਜ਼ ਵਿਚ ਟਰਾਂਸਪਲਾਂਟ ਕੀਤੀਆਂ ਗਈਆਂ ਹਨ। ਕੋਵਿਡ ਨੂੰ ਦੇਖਦਿਆਂ ਐਕਸਟਰਾ ਕੇਅਰ ਕਰਨੀ ਪਈ।

ਇਹ ਵੀ ਪੜ੍ਹੋ : ਸੁਖਬੀਰ ਵਲੋਂ ਅਕਾਲੀਆਂ ਤੇ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦੀ ਹਮਾਇਤ ਕਰਨ ਦੀ ਅਪੀਲ

ਪੀ.ਜੀ.ਆਈ ਦੇ ਡਾਇਰੈਕਟਰ ਡ. ਜਗਤ ਰਾਮ ਨੇ ਦੱਸਿਆ ਕਿ ਬਹੁਤ ਹੀ ਘੱਟ ਸਮੇਂ ਵਿਚ ਇਸ ਤਰ੍ਹਾਂ ਦਾ ਟਰਾਂਸਪਲਾਂਟ ਕਰਨਾ ਆਸਾਨ ਨਹੀਂ ਹੈ। ਫਿਰ ਚਾਹੇ ਤੁਹਾਡੇ ਕੋਲ ਮਾਹਰ ਹੀ ਕਿਉਂ ਨਾ ਹੋਣ ਪਰ ਇਹ ਸਭ ਬਿਲਕੁਲ ਵੇਸਟ ਹੈ ਜੇਕਰ ਪਰਿਵਾਰ ਸਾਥ ਨਾ ਦੇਵੇ। ਇਸ ਮੁਸ਼ਕਿਲ ਸਮੇਂ ਵਿਚ ਇਸ ਤਰ੍ਹਾਂ ਦਾ ਫੈਸਲਾ ਆਸਾਨ ਨਹੀਂ ਹੈ। ਪਰਿਵਾਰ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਬਦੌਲਤ ਕਿਸੇ ਨੂੰ ਇਕ ਨਵੀਂ ਜ਼ਿੰਦਗੀ ਮਿਲ ਸਕੀ ਹੈ।  ਪੀ.ਜੀ.ਆਈ ਨੋਡਲ ਅਫ਼ਸਰ ਡਾ. ਵਿਪਿਨ ਕੌਸ਼ਲ ਨੇ ਦੱਸਿਆ ਕਿ ਮੌਤ ਤੋਂ ਬਾਅਦ ਜ਼ਿੰਦਗੀ ਮਿਲਣਾ, ਅੰਗ ਦਾਨ ਤੋਂ ਪਹਿਲਾਂ ਸੁਣਨਾ ਅਤੇ ਬੋਲਣਾ ਬਹੁਤ ਹੈਰਾਨ ਕਰਣ ਵਾਲਾ ਲੱਗਦਾ ਹੈ। ਜਦੋਂ ਤੱਕ ਕਿ ਆਰਗਨ ਟਰਾਂਸਪਲਾਂਟ ਨਾ ਹੋ ਜਾਵੇ। ਕੈਡੇਵਰ ਆਰਗਨ ਡੋਨੇਸ਼ਨ ਦਾ ਇਹ ਮਾਮਲਾ ਮਨੁੱਖਤਾ ਅਤੇ ਆਤਮ-ਕੁਰਬਾਨੀ ਦਾ ਇਕ ਮਾਮਲਾ ਰਿਹਾ ਹੈ। ਪਰਿਵਾਰ ਨੇ ਬਹੁਤ ਬਹਾਦਰੀ ਦਿਖਾਇਆ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਡਾਕਟਰ ਓਬਰਾਏ, ਕੀਤਾ ਇਹ ਐਲਾਨ

ਇਸ ਸਾਲ ਫਰਵਰੀ ਵਿਚ ਹੋਏ ਸਨ 70 ਘੰਟੇ ਜ਼ਿਉਂਦਾ ਰਹਿਣ ਵਾਲੇ ਬੱਚੇ ਦੇ ਆਰਗਨ ਟਰਾਂਸਪਲਾਂਟ
ਅਬਾਬਤ ਤੋਂ ਪਹਿਲਾਂ ਇਸ ਸਾਲ ਫਰਵਰੀ ਵਿਚ ਪੀ. ਜੀ. ਆਈ. ਵਿਚ 70 ਘੰਟੇ ਦੇ ਬੱਚੇ ਦੇ ਆਰਗਨ ਟਰਾਂਸਪਲਾਂਟ ਹੋਏ ਸਨ। ਸਿਰਫ਼ 70 ਘੰਟੇ ਇਸ ਦੁਨੀਆ ਨੂੰ ਦੇਖਣ ਤੋਂ ਬਾਅਦ ਬ੍ਰੇਨ ਡੈੱਡ ਡਿਕਲੇਅਰ ਹੋਏ ਇਕ ਨਵ-ਜਨਮੇ ਬੱਚੇ ਦੇ ਆਰਗਨ ਪੀ. ਜੀ. ਆਈ. ਵਿਚ ਟਰਾਂਸਪਲਾਂਟ ਕੀਤੇ ਗਏ ਸਨ। ਪੀ. ਜੀ. ਆਈ. ਦੀ ਹਿਸਟਰੀ ਵਿਚ ਇਹ ਪਹਿਲੀ ਵਾਰ ਸੀ ਕਿ ਇੰਨੇ ਛੋਟੇ ਬੱਚੇ ਦੇ ਆਰਗਨ ਕਿਸੇ ਮਰੀਜ਼ ਨੂੰ ਟਰਾਂਸਪਲਾਂਟ ਹੋਏ। ਸਗੋਂ ਇੰਡੀਆ ਦਾ ਇਹ ਪਹਿਲਾ ਅਜਿਹਾ ਮਾਮਲਾ ਸੀ ਜਿਥੇ ਆਰਗਨ ਡੋਨਰ ਪੂਰੇ ਤਿੰਨ ਦਿਨ ਵੀ ਜ਼ਿੰਦਾ ਨਹੀਂ ਰਿਹਾ। ਬੱਚੇ ਦੀਆਂ ਦੋਵੇਂ ਕਿਡਨੀਆਂ ਇਕ 23 ਸਾਲਾ ਨੌਜਵਾਨ ਨੂੰ ਟਰਾਂਸਪਲਾਂਟ ਕੀਤੀਆਂ ਗਈਆਂ ਸਨ।

ਇਹ ਵੀ ਪੜ੍ਹੋ :  ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ

ਸਭ ਤੋਂ ਉਮਰ ਦਰਾਜ ਮਰੀਜ਼ 75 ਸਾਲ ਦਾ
ਨਵ-ਜਨਮਿਆ ਬੱਚਾ, ਜਿਥੇ ਪੀ. ਜੀ. ਆਈ. ਹਿਸਟਰੀ 'ਚ ਸਭ ਤੋਂ ਛੋਟਾ ਆਰਗਨ ਡੋਨਰ ਬਣ ਗਿਆ ਉਥੇ ਹੀ ਉਮਰ ਦਰਾਜ ਡੋਨਰ ਦੀ ਗੱਲ ਕਰੀਏ ਤਾਂ ਸਾਲ 2016 ਵਿਚ 75 ਸਾਲ ਦੇ ਮਰੀਜ਼ ਦੇ ਬ੍ਰੇਨ ਡੈੱਡ ਹੋਣ ਤੋਂ ਬਾਅਦ ਉਸ ਦੇ ਅੰਗ ਜ਼ਰੂਰਤਮੰਦ ਮਰੀਜ਼ਾਂ ਵਿਚ ਟਰਾਂਸਪਲਾਂਟ ਕੀਤੇ ਗਏ ਸਨ। ਡਾਕਟਰਾਂ ਮੁਤਾਬਿਕ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਕਿਡਨੀ ਸਮੇਂ ਨਾਲ ਗ੍ਰੋ ਹੋ ਜਾਂਦੀ ਹੈ, ਇਸ ਵਿਚ 3 ਤੋਂ 4 ਸਾਲ ਤੱਕ ਦਾ ਸਮਾਂ ਲੱਗਦਾ ਹੈ।

ਨੋਟ — ਇਸ ਬੱਚੀ ਦੇ ਮਾਪਿਆਂ ਵਲੋਂ ਲਏ ਗਏ ਇਸ ਟਰਾਂਸਪਲਾਂਟ ਦੇ ਫ਼ੈਸਲੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਮੈਂਟ ਬਾਕਸ 'ਚ ਦਿਓ ਆਪਣੀ ਰਾਏ  


author

Baljeet Kaur

Content Editor

Related News