ਹੁਣ ਮੋਬਾਇਲ ''ਤੇ ਮਿਸਡ ਕਾਲ ਨਾਲ ਮਿਲੇਗੀ ਭਾਜਪਾ ਦੀ ਮੈਂਬਰਸ਼ਿਪ
Monday, Jun 24, 2019 - 09:22 AM (IST)

ਚੰਡੀਗੜ੍ਹ (ਸ਼ਰਮਾ) : ਸੂਬਾ ਭਾਜਪਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨਾਲ ਵਿਚਾਰ ਕਰ ਕੇ ਪ੍ਰਦੇਸ਼ ਮੈਂਬਰਸ਼ਿਪ ਅਭਿਆਨ ਮੁਖੀ ਦਿਆਲ ਸਿੰਘ ਸੋਢੀ ਵਲੋਂ ਸੂਬੇ ਦੇ ਸਾਰੇ ਜ਼ਿਲਿਆਂ 'ਚ ਇਸ ਅਭਿਆਨ ਦੇ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ। ਇਹ ਮੈਂਬਰਸ਼ਿਪ ਅਭਿਆਨ 6 ਜੁਲਾਈ ਤੋਂ 11 ਅਗਸਤ ਤੱਕ ਚੱਲੇਗਾ। ਸੋਢੀ ਨੇ ਕਿਹਾ ਹੈ ਕਿ ਇਸ ਮੈਂਬਰਸ਼ਿਪ ਅਭਿਆਨ ਦੇ ਤਹਿਤ ਭਾਜਪਾ ਨਾਲ ਜੁੜਨ ਲਈ ਸਮਾਰਟਫੋਨ ਧਾਰਕਾਂ ਨੂੰ 89808-08080 'ਤੇ ਮਿਸਡ ਕਾਲ ਕਰਨੀ ਹੋਵੇਗੀ, ਉਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਫੋਨ 'ਤੇ ਐੱਸ.ਐੱਮ.ਐੱਸ. ਰਾਹੀਂ ਸਥਾਨਕ ਭਾਸ਼ਾ 'ਚ ਇਕ ਲਿੰਕ ਮਿਲੇਗਾ ਜਿਸ ਨੂੰ ਕਲਿੱਕ ਕਰਨ 'ਤੇ ਇਕ ਨਵੇਂ ਫਾਰਮ ਦਾ ਪੇਜ ਖੁੱਲ੍ਹੇਗਾ ਜਿਸ 'ਚ ਆਪਣੀ ਸਾਰੀ ਜਾਣਕਾਰੀ ਭਰਨੀ ਹੋਵੇਗੀ। ਜਾਣਕਾਰੀ ਭਰਨ ਮਗਰੋਂ ਫਾਰਮ ਜਮ੍ਹਾ ਕਰਨ 'ਤੇ ਇਕ ਓ.ਟੀ.ਪੀ. ਅਤੇ ਕੈਪਚਾ ਆਵੇਗਾ, ਉਸ ਨੂੰ ਭਰਨ 'ਤੇ ਤੁਹਾਡਾ ਮੈਂਬਰਸ਼ਿਪ ਅਭਿਆਨ ਪੂਰਾ ਹੋ ਜਾਵੇਗਾ ਅਤੇ ਤੁਸੀਂ ਭਾਜਪਾ ਦੇ ਮੈਂਬਰ ਬਣ ਜਾਓਗੇ। ਦਿਆਲ ਸਿੰਘ ਸੋਢੀ ਨੇ ਕਿਹਾ ਕਿ ਸਧਾਰਨ ਮੋਬਾਇਲ ਫੋਨ ਵਾਲੇ ਖਪਤਕਾਰ ਭਾਜਪਾ ਦੀ ਮੈਂਬਰਸ਼ਿਪ ਹਾਸਲ ਕਰਨ ਲਈ ਆਪਣੇ ਫੋਨ ਤੋਂ 89807-89807 'ਤੇ ਮਿਸਡ ਕਾਲ ਦੇਣਗੇ ਅਤੇ ਐੱਸ.ਐੱਮ.ਐੱਸ. ਰਾਹੀਂ ਲਿੰਕ ਪ੍ਰਾਪਤ ਹੋਣ 'ਤੇ ਆਪਣਾ ਨਾਂ, ਪਤਾ ਅਤੇ ਸ਼ਹਿਰ ਦਾ ਪਿਨ ਕੋਡ ਪਾ ਕੇ ਉਪਰੋਕਤ ਨੰਬਰ 'ਤੇ ਐੱਸ.ਐੱਮ.ਐੱਸ. ਕਰਨਗੇ, ਜਿਸ ਤੋਂ ਬਾਅਦ ਉਹ ਭਾਜਪਾ ਦੇ ਮੈਂਬਰ ਬਣ ਜਾਣਗੇ।