ਚੰਡੀਗੜ੍ਹ ਅਤੇ ਹਰਿਆਣਾ ’ਚ 60 ਫੀਸਦੀ ਜਨਾਨੀਆਂ ’ਚ ਪਾਈ ਗਈ ਖੂਨ ਦੀ ਘਾਟ, ਬਣਿਆ ਚਿੰਤਾ ਦਾ ਵਿਸ਼ਾ

Friday, Sep 02, 2022 - 08:50 AM (IST)

ਚੰਡੀਗੜ੍ਹ ਅਤੇ ਹਰਿਆਣਾ ’ਚ 60 ਫੀਸਦੀ ਜਨਾਨੀਆਂ ’ਚ ਪਾਈ ਗਈ ਖੂਨ ਦੀ ਘਾਟ, ਬਣਿਆ ਚਿੰਤਾ ਦਾ ਵਿਸ਼ਾ

ਚੰਡੀਗੜ੍ਹ - ਸਰੀਰ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਲਈ ਪ੍ਰੋਟੀਨ, ਵਿਟਾਮਿਨ, ਖਣਿਜ ਵਰਗੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹਰ ਸਾਲ 1 ਸਤੰਬਰ ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਰਾਸ਼ਟਰੀ ਪੋਸ਼ਣ ਹਫ਼ਤੇ ਦਿਵਸ ’ਤੇ ਲੋਕਾਂ ਨੂੰ ਸਿਹਤ ਨਾਲ ਜੁੜੀਆਂ ਖ਼ਾਸ ਗੱਲਾਂ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਦੌਰਾਨ ਜੇਕਰ ਗੱਲ ਪੰਜਾਬ ਅਤੇ ਇਸ ਦੇ ਗੁਆਂਢੀ ਸੂਬਿਆਂ ਦੀ ਕੀਤੀ ਜਾਵੇ ਤਾਂ ਇਥੇ ਪੋਸ਼ਣ ਦੇ ਮੋਰਚੇ ’ਤੇ ਸਥਿਤੀ ਸੁਖਾਵਾਂ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ: ਮਰਹੂਮ ਸਿੱਧੂ ਮੂਸੇਵਾਲਾ ਦੇ ਪਿਓ ਨੂੰ ਈਮੇਲ ਰਾਹੀਂ ਮਿਲੀ ਜਾਨੋਂ ਮਾਰਨ ਦੀ ਧਮਕੀ, ਦੱਸਿਆ ਇਸ ਗੈਂਗ ਦਾ ਮੈਂਬਰ

ਦੱਸ ਦੇਈਏ ਕਿ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ 5 ਸਾਲ ਤੋਂ ਘੱਟ ਉਮਰ ਦੇ 71.1 ਫੀਸਦੀ ਬੱਚਿਆਂ ’ਚ ਖੂਨ ਦੀ ਘਾਟ ਪਾਈ ਜਾ ਰਹੀ ਹੈ ਅਤੇ ਹਰਿਆਣਾ ਵਿੱਚ ਇਹ ਅੰਕੜਾ 70.4 ਫੀਸਦੀ ਹੈ। ਇਸ ਦੌਰਾਨ ਜੇਕਰ ਗਰਭਵਤੀ ਜਨਾਨੀਆ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੀ ਗੱਲ ਕਰੀਏ ਤਾਂ ਹਰਿਆਣਾ ਵਿੱਚ 60.4 ਫੀਸਦੀ ਅਤੇ ਚੰਡੀਗੜ੍ਹ ਵਿੱਚ 60.3 ਫੀਸਦੀ ਜਨਾਨੀਆਂ ’ਚ ਖੂਨ ਦੀ ਘਾਟ ਪਾਈ ਜਾਂਦੀ ਹੈ। ਹਾਲਾਂਕਿ ਪੰਜਾਬ (58.7%) ਅਤੇ ਹਿਮਾਚਲ ਪ੍ਰਦੇਸ਼ (53%) ਵਿੱਚ ਜਨਾਨੀਆਂ ਦੀ ਸਥਿਤੀ ਇਨ੍ਹਾਂ ਦੋਵਾਂ ਰਾਜਾਂ ਨਾਲੋਂ ਥੋੜ੍ਹੀ ਬਿਹਤਰ ਹੈ। 

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਸਾਲਾ ਬੱਚੀ ਨਾਲ ਹੈਵਾਨੀਅਤ, ਜਬਰ-ਜ਼ਿਨਾਹ ਮਗਰੋਂ ਦਿੱਤੀ ਦਰਦਨਾਕ ਮੌਤ

ਮਾਹਿਰਾਂ ਦੀ ਰਾਏ ਅਨੁਸਾਰ ਸ਼ਹਿਰਾਂ ਵਿੱਚ ਲੋਕਾਂ ਵਲੋਂ ਕੀਤੀ ਜਾ ਰਹੀ ਜੰਕ ਫੂਡ ਦੀ ਵੱਧ ਵਰਤੋਂ ਅਤੇ ਪਿੰਡਾਂ ਵਿੱਚ ਗਰੀਬੀ ਅਤੇ ਅਗਿਆਨਤਾ ਕੁਪੋਸ਼ਣ ਦਾ ਸਭ ਤੋਂ ਵੱਡਾ ਕਾਰਨ ਹਨ। ਕੁਪੋਸ਼ਣ ਕਾਰਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਕੱਦ ਘੱਟ ਹੋਣਾ ਇਕ ਚਿੰਤਾ ਦਾ ਵਿਸ਼ਾ ਹੈ। ਹਿਮਾਚਲ ਵਿੱਚ 30.8, ਹਰਿਆਣਾ ਵਿੱਚ 27.5 ਅਤੇ ਪੰਜਾਬ ਵਿੱਚ 24.5% ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਛੋਟੇ ਪਾਏ ਗਏ। ਦੱਸ ਦੇਈਏ ਕਿ ਜੰਕ ਫੂਡ ਦੀ ਕੀਤੀ ਜਾ ਰਹੀ ਵੱਧ ਵਰਤੋਂ ਕਾਰਨ ਲੋਕ ਪੌਸ਼ਟਿਕ ਚੀਜ਼ਾਂ ਖਾਣਾ ਪੰਸਦ ਨਹੀਂ ਕਰਦੇ, ਜਿਸ ਕਰਕੇ ਸਰੀਰ 'ਚ ਪੋਸ਼ਣ ਦੀ ਘਾਟ ਹੋ ਜਾਂਦੀ ਹੈ।  

ਪੜ੍ਹੋ ਇਹ ਵੀ ਖ਼ਬਰ: ਪਾਕਿਸਤਾਨ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ, ਇਕ ਮਹੀਨੇ ਦੇ ਰਾਸ਼ਨ ਲਈ ਭੇਜੀ ਵੱਡੀ ਰਕਮ

 


author

rajwinder kaur

Content Editor

Related News