ਚੰਡੀਗੜ੍ਹ : ਲਗਾਤਾਰ ਲੀਡ ਕਰ ਰਹੀ 'ਕਿਰਨ ਖੇਰ', ਜਾਣੋ ਹੁਣ ਤੱਕ ਦੇ ਰੁਝਾਨ

05/23/2019 3:08:41 PM

ਚੰਡੀਗੜ੍ਹ (ਭਗਵਤ) : ਚੰਡੀਗੜ੍ਹ ਲੋਕ ਸਭਾ ਸੀਟ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਲਗਾਤਾਰ ਅੱਗੇ ਚੱਲ ਰਹੀ ਹੈ। ਚੌਥੇ ਰਾਊਂਡ ਦੇ ਹੁਣ ਤੱਕ ਦੇ ਮਿਲੇ ਰੁਝਾਨਾਂ ਮੁਤਾਬਕ ਕਿਰਨ ਖੇਰ ਨੂੰ 59841 ਵੋਟਾਂ ਹਾਸਲ ਹੋ ਚੁੱਕੀਆਂ ਹਨ, ਜਦੋਂ ਕਿ ਕਾਂਗਰਸ ਦੇ ਉਮੀਦਵਾਰ ਪਵਨ ਬਾਂਸਲ ਅਜੇ ਤੱਕ 52926 ਵੋਟਾਂ ਹੀ ਹਾਸਲ ਕਰ ਸਕੇ ਹਨ। ਕਿਰਨ ਖੇਰ ਅਤੇ ਬਾਂਸਲ ਵਿਚਕਾਰ 6915 ਵੋਟਾਂ ਦਾ ਫਰਕ ਹੈ। ਇਸ ਤੋਂ ਇਲਾਵਾ 'ਆਪ' ਦੇ ਹਰਮਹੋਨ ਧਵਨ 4266 ਵੋਟਾਂ ਨਾਲ ਸਭ ਤੋਂ ਪਿੱਛੇ ਚੱਲ ਰਹੇ ਹਨ, ਜਦੋਂ ਕਿ 1320 ਵੋਟਾਂ, 'ਨੋਟਾ' ਨੂੰ ਮਿਲੀਆਂ ਹਨ। ਕਿਰਨ ਖੇਰ ਅਤੇ ਬਾਂਸਲ ਦੋਹਾਂ ਨੇ ਇਸ ਸੀਟ ਨੂੰ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਚੰਡੀਗੜ੍ਹ ਸੀਟ ਕਿਸ ਦੀ ਝੋਲੀ ਪਵੇਗੀ। 

ਛੇਵੇਂ ਰਾਊਂਡ ਦੇ ਰੁਝਾਨ
ਭਾਜਪਾ ਦੀ ਕਿਰਨ ਖੇਰ 88865 ਵੋਟਾਂ ਨਾਲ ਅੱਗੇ
ਕਾਂਗਰਸ ਦੇ ਪਵਨ ਕੁਮਾਰ ਬਾਂਸਲ 80917 ਵੋਟਾਂ ਨਾਲ ਦੁਜੇ ਨੰਬਰ 'ਤੇ
'ਆਪ' ਦੇ ਹਰਮੋਹਨ ਧਵਨ 5948 ਵੋਟਾਂ ਨਾਲ ਸਭ ਤੋਂ ਪਿੱਛੇ
ਨੋਟਾ ਨੂੰ ਪਈਆਂ 1964 ਵੋਟਾਂ

ਪੰਜਵੇਂ ਰਾਊਂਡ 'ਚ ਕਿਰਨ ਖੇਰ ਪਿੱਛੇ
ਭਾਜਪਾ ਦੀ ਕਿਰਨ ਖੇਰ ਨੂੰ ਮਿਲੀਆਂ 73617 ਵੋਟਾਂ
ਕਾਂਗਰਸ ਦੇ ਪਵਨ ਬਾਂਸਲ ਨੂੰ ਮਿਲੀਆਂ 67174 ਵੋਟਾਂ
'ਆਪ' ਦੇ ਹਰਮੋਹਨ ਧਵਨ ਨੂੰ ਮਿਲੀਆਂ 5170 ਵੋਟਾਂ
ਨੋਟਾ ਨੂੰ ਪਈਆਂ 1669 ਵੋਟਾਂ

ਚੌਥੇ ਗੇੜ ਦੇ ਹੁਣ ਤੱਕ ਦੇ ਰੁਝਾਨ
ਕਿਰਨ ਖੇਰ 59841 ਵੋਟਾਂ ਨਾਲ ਸਭ ਤੋਂ ਅੱਗੇ
ਪਵਨ ਬਾਂਸਲ 52926 ਵੋਟਾਂ ਨਾਲ ਦੂਜੇ ਨੰਬਰ 'ਤੇ
ਹਰਮੋਹਨ ਧਵਨ 4266 ਵੋਟਾਂ ਨਾਲ ਸਭ ਤੋਂ ਪਿੱਛੇ 

ਤੀਜੇ ਰਾਊਂਡ ਦੇ ਰੁਝਾਨ
ਭਾਜਪਾ ਤੋਂ ਕਿਰਨ ਖੇਰ 45169 ਵੋਟਾਂ ਨਾਲ ਪਹਿਲੇ ਨੰਬਰ 'ਤੇ
ਕਾਂਗਰਸ ਦੇ ਪਵਨ ਬਾਂਸਲ 39379 ਵੋਟਾਂ ਨਾਲ ਦੂਜੇ ਨੰਬਰ 'ਤੇ
'ਆਪ' ਦੇ ਹਰਮੋਹਨ ਧਵਨ 3351 ਵੋਟਾਂ ਨਾਲ ਤੀਜੇ ਨੰਬਰ 'ਤੇ
ਨੋਟਾ ਨੂੰ ਮਿਲੀਆਂ 902 ਵੋਟਾਂ
ਕਿਰਨ ਖੇਰ 5790 ਵੋਟਾਂ ਦੇ ਫਰਕ ਨਾਲ ਅੱਗੇ 

ਦੂਜੇ ਰਾਊਂਡ ਦੇ ਨਤੀਜੇ
ਕਿਰਨ ਖੇਰ 44946 ਵੋਟਾਂ ਨਾਲ ਪਹਿਲੇ ਨੰਬਰ 'ਤੇ
ਪਵਨ ਬਾਂਸਲ 39946 ਵੋਟਾਂ ਨਾਲ ਦੂਜੇ ਨੰਬਰ 'ਤੇ
ਹਰਮੋਹਨ ਧਵਨ 3528 ਵੋਟਾਂ ਨਾਲ ਸਭ ਤੋਂ ਪਿੱਛੇ
ਨੋਟਾਂ ਨੂੰ ਮਿਲੀਆਂ 845 ਵੋਟਾਂ

ਕਿਰਨ ਖੇਰ 3750 ਵੋਟਾਂ ਨਾਲ ਅੱਗੇ

ਪਹਿਲੇ ਪੜਾਅ ਦੇ ਨਤੀਜੇ
ਭਾਜਪਾ ਦੀ ਕਿਰਨ ਖੇਰ 14654 ਵੋਟਾਂ ਨਾਲ ਸਭ ਤੋਂ ਅੱਗੇ
ਕਾਂਗਰਸ ਦੇ ਪਵਨ ਕੁਮਾਰ 13140 ਵੋਟਾਂ ਨਾਲ ਦੂਜੇ ਨੰਬਰ 'ਤੇ
'ਆਪ' ਦੇ ਹਰਮੋਹਨ ਧਵਨ 1365 ਨਾਲ ਸਭ ਤੋਂ ਪਿੱਛੇ
ਆਜ਼ਾਦ ਉਮੀਦਵਾਰ ਅਵਿਨਾਸ਼ ਸ਼ਰਮਾ ਨੂੰ ਮਿਲੀਆਂ 199 ਵੋਟਾਂ
'ਨੋਟਾ' ਨੂੰ ਮਿਲੀਆਂ 220 ਵੋਟਾਂ

ਕਿਰਨ ਖੇਰ 9000 ਵੋਟਾਂ ਨਾਲ ਅੱਗੇ


Babita

Content Editor

Related News