ਚਮਿਆਰੀ ''ਚ ਕੋਰੋਨਾ ਦੀ ਦਸਤਕ, 25 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ

Tuesday, Jun 16, 2020 - 09:37 AM (IST)

ਚਮਿਆਰੀ ''ਚ ਕੋਰੋਨਾ ਦੀ ਦਸਤਕ, 25 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ

ਚਮਿਆਰੀ (ਸੰਧੂ) : ਅਜਨਾਲਾ ਤਹਿਸੀਲ ਦੇ ਸਰਹੱਦੀ ਕਸਬਾ ਚਮਿਆਰੀ ਵਿਖੇ ਇਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਉਕਤ ਨੌਜਵਾਨ ਕੁਝ ਦਿਨ ਪਹਿਲਾਂ ਪੂਨੇ (ਮਹਾਰਾਸ਼ਟਰ) ਤੋਂ ਚਮਿਆਰੀ ਪਰਤਿਆ ਸੀ। ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਬੀਤੀ ਰਾਤ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋਂ : 'ਵੀਕੈਂਡ ਤਾਲਾਬੰਦੀ' ਖੁੱਲ੍ਹਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ 'ਚ ਪਤਰੀਆਂ ਰੌਣਕਾਂ

ਇਥੇ ਦੱਸ ਦੇਈਏ ਕਿ ਪੰਜਾਬ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ 'ਚ ਹੁਣ ੱਕ ਕੋਰੋਨਾ ਦੇ 3 ਹਜ਼ਾਰ 321 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 2 ਹਜ਼ਾਰ 532 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 687 ਕੇਸ ਐਕਟਿਵ ਹਨ। ਇਸ ਤੋਂ ਇਲਾਵਾ ਸੂਬੇ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 75 ਹੋ ਚੁੱਕੀ ਹੈ।

ਇਹ ਵੀ ਪੜ੍ਹੋਂ : ਪਤੀ ਦੀ ਕਰਤੂਤ, ਗੁੱਸੇ ਹੋ ਕੇ ਪੇਕੇ ਗਈ ਪਤਨੀ 'ਤੇ ਸੁੱਟਿਆ 'ਪੈਟਰੋਲ ਬੰਬ'


author

Baljeet Kaur

Content Editor

Related News