ਲੁਧਿਆਣਾ ''ਚ ''ਚੱਕਾ ਜਾਮ'' ਦਾ ਪੂਰਾ ਅਸਰ, ਯਾਤਰੀ ਡਾਹਢੇ ਪਰੇਸ਼ਾਨ

Monday, Jun 25, 2018 - 01:35 PM (IST)

ਲੁਧਿਆਣਾ ''ਚ ''ਚੱਕਾ ਜਾਮ'' ਦਾ ਪੂਰਾ ਅਸਰ, ਯਾਤਰੀ ਡਾਹਢੇ ਪਰੇਸ਼ਾਨ

ਲੁਧਿਆਣਾ (ਨਰਿੰਦਰ) : ਪੰਜਾਬ ਰੋਡਵੇਜ਼/ਪਨਬਸ ਕਾਨਟਰੈਕਟ ਵਰਕਰਜ਼ ਯੂਨੀਅਨ ਵਲੋਂ ਪੰਜਾਬ ਦੇ 18 ਡਿਪੂਆਂ 'ਚ ਕੀਤੇ ਗਏ ਚੱਕਾ ਜਾਮ ਦਾ ਵਿਆਪਕ ਅਸਰ ਸ਼ਹਿਰ 'ਚ ਦੇਖਣ ਨੂੰ ਮਿਲਿਆ। ਬੱਸਾਂ ਨਾ ਮਿਲਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਹਾਲਾਂਕਿ ਇਸ ਹੜਤਾਲ ਦਾ ਨਿਜੀ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ 'ਤੇ ਕੋਈ ਅਸਰ ਨਹੀਂ ਪਿਆ। ਇਹ ਬੱਸਾਂ ਅੱਡੇ ਦੇ ਬਾਹਰ ਚੱਲ ਰਹੀਆਂ ਸਨ। ਦੂਜੇ ਪਾਸੇ ਪ੍ਰਦਰਸ਼ਨਕਾਰੀ ਕਰਮਚਾਰੀਆਂ ਵਲੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਧਰਨਾ ਦਿੱਤਾ ਗਿਆ, ਜਿਨ੍ਹਾਂ ਦਾ ਦੋਸ਼ ਸੀ ਕਿ ਕਾਂਗਰਸ ਸਰਕਾਰ ਨੇ ਚੋਣਾਂ ਦੇ ਸਮੇਂ ਠੇਕੇ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨ, ਬੱਸਾਂ ਦੀ ਗਿਣਤੀ ਵਧਾਉਣ ਸਮੇਤ ਹੋਰ ਕਈ ਵਾਅਦੇ ਕੀਤੇ ਸਨ। 
 


Related News