ਪੀ. ਐੱਸ. ਈ. ਬੀ. ਦੇ ਚੇਅਰਮੈਨ ਢੋਲ ਵਲੋਂ ਦਿੱੱਤੇ ਅਸਤੀਫੇ ''ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦਾ ਵੱਡਾ ਬਿਆਨ (ਵੀਡੀਓ)

05/26/2017 2:04:43 PM

ਮੋਹਾਲੀ — ਪੀ. ਐੱਸ. ਈ. ਬੀ. ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵਲੋਂ ਬੀਤੇ ਦਿਨੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ। ਉਨ੍ਹਾਂ ਵਲੋਂ ਇਸ ਤਰ੍ਹਾਂ ਅਚਾਨਕ ਅਸਤੀਫਾ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਪਰ ਇਹ ਕਿਆਸਆਰੀਆਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਦਫਤਰ ''ਚ ਹੋਈ ਵਿਜੀਲੈਂਸ ਰੈਡ ਕਾਰਨ ਉਹ ਨਾਰਾਜ਼ ਸਨ, ਉਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਦੱਸਵੀਂ ਅਤੇ ਬਾਰਵੀਂ ਦੇ ਮਾੜੇ ਨਤੀਜਿਆਂ ਕਾਰਨ ਉਨ੍ਹਾਂ ਇਹ ਕਦਮ ਚੁੱਕਿਆ ਹੈ। 
ਉਥੇ ਹੀ ਇਸ ਸਬੰਧੀ ਜਦੋਂ ਸਿੱਖਿਆ ਮੰਤਰੀ ਅਰੁਣਾ ਚੌਧਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਚੇਅਰਮੈਨ ਢੋਲ ਨੇ ਕਿਸੇ ਰਾਜਨੀਤਿ ਦਬਾਅ ਹੇਠ ਅਸਤੀਫਾ ਨਹੀਂ ਦਿੱਤਾ ਹੈ। ਇਹ ਉਨ੍ਹਾਂ ਦਾ ਨਿਜੀ ਫੈਸਲਾ ਹੈ। ਅਸਤੀਫਾ ਦੇਣ ਲਈ ਉਨ੍ਹਾਂ ''ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਗਿਆ।

Related News