ਚੱਢਾ ਆਤਮ-ਹੱਤਿਆ ਕਾਂਡ, ਸੁਸਾਈਡ ਨੋਟ ਨੂੰ ਲੈ ਕੇ ਹਾਈਕੋਰਟ ''ਚ ਚੁਣੌਤੀ

07/30/2019 11:01:35 AM

ਅੰਮ੍ਰਿਤਸਰ (ਸਫਰ)—ਦੇਸ਼ ਦੇ ਹਾਈਪ੍ਰੋਫਾਈਲ ਹੋਟਲ ਕਾਰੋਬਾਰੀਆਂ 'ਚ ਸ਼ਾਮਲ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਦੀ ਆਤਮ-ਹੱਤਿਆ ਮਾਮਲੇ 'ਚ ਮੁਲਜ਼ਮਾਂ ਨੇ ਮ੍ਰਿਤਕ ਦੇ ਲਿਖੇ ਸੁਸਾਈਡ ਨੋਟ ਨੂੰ ਚੈਲੇਂਜ ਕਰਦੇ ਹੋਏ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਾਉਂਦੇ ਹੋਏ ਸੀ. ਬੀ. ਆਈ. ਤੋਂ ਜਿੱਥੇ ਜਾਂਚ ਦੀ ਮੰਗ ਕੀਤੀ ਹੈ। ਇਸ ਮਾਮਲੇ 'ਚ ਐੱਸ. ਆਈ. ਟੀ. ਦੀ ਜਾਂਚ 'ਤੇ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਦਰਜ ਮੰਗ ਵਿਚ ਸਵਾਲ ਚੁੱਕੇ ਗਏ ਹਨ। ਇਸ 'ਤੇ ਸੁਣਵਾਈ 4 ਸਤੰਬਰ ਨੂੰ ਹੋਣੀ ਹੈ।

'ਜਗ ਬਾਣੀ' ਨਾਲ ਗੱਲਬਾਤ ਵਿਚ ਜਾਚਕ ਵੀ. ਡੀ. ਬਮਰਾ ਕਹਿੰਦੇ ਹਨ ਕਿ ਮ੍ਰਿਤਕ ਦੇ ਸੁਸਾਈਡ ਨੋਟ ਦੇ ਆਧਾਰ 'ਤੇ 3 ਜਨਵਰੀ 2018 ਨੂੰ ਦਰਜ ਐੱਫ. ਆਈ. ਆਰ. ਨੂੰ ਚੁਣੌਤੀ ਦਿੰਦੇ ਕਿਹਾ ਗਿਆ ਹੈ ਕਿ ਸੁਸਾਈਡ ਨੋਟ 'ਚ ਲਿਖੇ ਨਾਮਾਂ 'ਚੋਂ ਅਖੀਰ ਜਿਨ੍ਹਾਂ 5 ਲੋਕਾਂ ਨੂੰ ਥਾਣਾ ਨੰਬਰ 2 ਦੀ ਸੂਚੀ ਵਿਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਤੋਂ ਹੀ 'ਕੱਢ' ਦਿੱਤਾ ਗਿਆ। ਜਦਕਿ ਅਦਾਲਤ ਵੱਲੋਂ ਅਜੇ ਫੈਸਲਾ ਆਉਣਾ ਬਾਕੀ ਹੈ।

ਸੁਸਾਈਡ ਨੋਟ ਤੋਂ ਬਾਅਦ ਪੁਲਸ ਨੇ ਇਹ ਨਾਂ ਲਿਖੇ ਸਨ ਐੱਫ. ਆਈ. ਆਰ. ਵਿਚ
ਉਸ ਤੋਂ ਬਾਅਦ ਉਨ੍ਹਾਂ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਿਠਾ ਕੇ ਕਿਸ ਆਧਾਰ 'ਤੇ ਮਾਮਲੇ ਤੋਂ 'ਵੱਖ' ਕਰ ਦਿੱਤਾ ਗਿਆ। ਸਾਰੇ ਮਾਮਲੇ 'ਚ ਸਿਆਸਤ ਹੋਈ ਹੈ। ਪੁਲਸ ਨੇ ਧੱਕੇਸ਼ਾਹੀ ਕੀਤੀ ਹੈ। ਮ੍ਰਿਤਕ ਇੰਦਰਪ੍ਰੀਤ ਸਿੰਘ ਚੱਢਾ ਨੇ ਸੁਸਾਈਡ ਤੋਂ ਬਾਅਦ ਤਾਂ ਇਹ ਤਾਂ ਕਿਹਾ ਹੋਵੇਗਾ ਕਿ ਇਨ੍ਹਾਂ 5 ਲੋਕਾਂ ਦਾ ਕੋਈ ਕਸੂਰ ਨਹੀਂ ਹੈ। ਬਾਕੀ ਕਸੂਰਵਾਰ ਹਨ, ਕਿਸ ਆਧਾਰ 'ਤੇ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ। ਮਾਮਲਾ ਮਹਿਲਾ ਨਾਲ ਜੁੜਿਆ ਸੀ ਪਰ ਸੁਪਰੀਮ ਕੋਰਟ ਦੇ ਅਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਸਪੈਸ਼ਲ ਇਨਵੈਸਟੀਗੇਸ਼ਨ ਟੀਮ 'ਚ ਕੋਈ ਮਹਿਲਾ ਅਧਿਕਾਰੀ ਨੂੰ ਨਹੀਂ ਸ਼ਾਮਲ ਕੀਤਾ ਗਿਆ।
ਅਜਿਹੇ ਕਈ ਠੋਸ ਸਬੂਤਾਂ ਦੇ ਆਧਾਰ 'ਤੇ ਇਸ ਮਾਮਲੇ ਵਿਚ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਗਈ ਹੈ। ਹਾਈ ਕੋਰਟ ਅਤੇ ਅੰਮ੍ਰਿਤਸਰ ਦੀ ਅਦਾਲਤ ਵਿਚ ਸੁਣਵਾਈ ਹੋ ਰਹੀ ਹੈ। ਕੱਲ ਅੰਮ੍ਰਿਤਸਰ ਦੀ ਅਦਾਲਤ ਵਿਚ ਸੁਣਵਾਈ ਹੈ। ਜਦਕਿ ਹਾਈਕੋਰਟ ਵਿਚ ਅਗਲੀ ਤਾਰੀਖ 4 ਸਤੰਬਰ ਮੁਕੱਰਰ ਕੀਤੀ ਹੈ ।

ਕਿੱਥੇ ਗਏ ਸੁਸਾਈਡ ਨੋਟ 'ਚ ਲਿਖੇ 5 ਮੁਲਜ਼ਮ, ਪੁਲਸ ਦੇ ਹੱਥੇ ਚੜ੍ਹੀਆਂ 4 ਸੀ. ਡੀਜ਼
ਚਲਾਨ ਵਿਚ ਲਿਖੀਆਂ ਬਾਕੀ 4 ਸੀ. ਡੀ. ਕਿੱਥੇ ਗਈਆਂ? ਜਦਕਿ ਵਾਇਰਲ ਵੀਡੀਓ 1 ਹੀ ਸਾਹਮਣੇ ਆਈ ਹੈ। 3 ਜਨਵਰੀ 2018 ਨੂੰ ਇੰਦਰਪ੍ਰੀਤ ਸਿੰਘ ਚੱਢਾ ਆਤਮ-ਹੱਤਿਆ ਦੇ ਅਗਲੇ ਦਿਨ 4 ਜਨਵਰੀ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਦੀ ਹੈ। ਸੁਸਾਈਡ ਨੋਟ 'ਚ ਲਿਖੇ 5 ਨਾਵਾਂ ਨੂੰ ਕੱਢ ਦਿੱਤਾ ਜਾਂਦਾ ਹੈ। ਇਸ 'ਚ 4 ਸੀ. ਡੀਜ਼ ਦਾ ਜ਼ਿਕਰ ਪੁਲਸ ਐੱਫ. ਆਈ. ਆਰ. ਵਿਚ ਕਰਦੀ ਤਾਂ ਹੈ ਪਰ ਅੱਗੇ ਉਸ ਦਾ ਕਿਤੇ ਜ਼ਿਕਰ ਨਹੀਂ ਆਉਂਦਾ। ਇਨ੍ਹਾਂ ਤੱਥਾਂ ਨੂੰ ਲੈ ਕੇ ਸੀ. ਬੀ. ਆਈ. ਜਾਂਚ ਦੀ ਮੰਗ ਕਰਦੇ ਹੋਏ ਚੁਣੌਤੀ ਦਿੱਤੀ ਗਈ ਹੈ।


Shyna

Content Editor

Related News