ਕੋਰੋਨਾ ਆਫ਼ਤ : ਪੰਜਾਬ ''ਚ ਮੌਤ ਦਰ ਘਟਾਉਣ ਲਈ ''ਕੇਂਦਰ'' ਨੇ ਲਿਆ ਅਹਿਮ ਫ਼ੈਸਲਾ

Sunday, Sep 06, 2020 - 03:15 PM (IST)

ਚੰਡੀਗੜ੍ਹ : ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਅਤੇ ਚੰਡੀਗੜ੍ਹ 'ਚ ਕੋਵਿਡ-19 ਮਹਾਮਾਰੀ ਦੀ ਮੌਤ ਦਰ ਘਟਾਉਣ ਲਈ ਕੇਂਦਰੀ ਟੀਮਾਂ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬ 'ਚ ਕੋਰੋਨਾ ਦੇ ਮਾਮਲੇ 61,527 ਤੱਕ ਪਹੁੰਚ ਚੁੱਕੇ ਹਨ, ਜਿਨ੍ਹਾਂ 'ਚ ਫਿਲਹਾਲ 15,870 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬੇਸ਼ੱਕ ਮਹਿੰਗੀ ਤੋਂ ਮਹਿੰਗੀ ਗੱਡੀ 'ਚ ਘੁੰਮ ਲਵੋ, ਨਿਯਮ ਤੋੜਨ 'ਤੇ ਬਚ ਨਹੀਂ ਸਕੋਗੇ

ਸੂਬੇ 'ਚ ਮਹਾਮਾਰੀ ਕਾਰਨ 1808 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੰਤਰਾਲੇ ਨੇ ਕਿਹਾ ਹੈ ਕਿ ਸੂਬੇ 'ਚ ਪ੍ਰਤੀ 10 ਲੱਖ 'ਤੇ ਜਾਂਚ 37,546 ਹੈ। ਇਸੇ ਤਰ੍ਹਾਂ ਚੰਡੀਗੜ੍ਹ 'ਚ ਫਿਲਹਾਲ 2140 ਮਰੀਜ਼ ਇਲਾਜ ਅਧੀਨ ਹਨ, ਜਦੋਂ ਕਿ ਸ਼ਹਿਰ 'ਚ ਹੁਣ ਤੱਕ 5502 ਮਾਮਲੇ ਸਾਹਮਣੇ ਆਏ ਹਨ। ਇੱਥੇ ਪ੍ਰਤੀ 10 ਲੱਖ 'ਤੇ ਜਾਂਚ 38,054 ਹੈ ਅਤੇ ਮਹਾਮਾਹੀ ਦੀ ਦਰ 11.99 ਫ਼ੀਸਦੀ ਹੈ।

ਇਹ ਵੀ ਪੜ੍ਹੋ : ਖੰਨਾ ਥਾਣੇ 'ਚ ਪਿਓ-ਪੁੱਤ ਨੂੰ ਨੰਗਾ ਕਰਕੇ ਵਾਇਰਲ ਕੀਤੀ ਸੀ ਵੀਡੀਓ, ਮਾਮਲੇ 'ਚ ਆਇਆ ਨਵਾਂ ਮੋੜ

ਮੰਤਰਾਲੇ ਨੇ ਕਿਹਾ ਕਿ ਉੱਚ ਪੱਧਰੀ ਟੀਮ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੋਰੋਨਾ ਦੇ ਕੰਟਰੋਲ, ਨਿਗਰਾਨੀ, ਟੈਸਟ ਅਤੇ ਮਰੀਜ਼ਾਂ ਦੇ ਪ੍ਰਭਾਵੀ ਚਿਕਿਤਸਾ ਪ੍ਰਬੰਧਨ ਲਈ ਜਨ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ 'ਚ ਸਹਿਯੋਗ ਕਰੇਗੀ ਤਾਂ ਜੋ ਮੌਤ ਦਰ ਘਟੇ ਅਤੇ ਜ਼ਿੰਦਗੀਆਂ ਬਚਾਈਆਂ ਜਾ ਸਕਣ। ਮੰਤਰਾਲੇ ਨੇ ਇਹ ਵੀ ਕਿਹਾ ਕਿ ਕੇਂਦਰੀ ਟੀਮਾਂ ਸਮੇਂ 'ਤੇ ਬੀਮਾਰੀ ਦਾ ਪਤਾ ਲਾਉਣ ਅਤੇ ਉਸ ਤੋਂ ਬਾਅਦ ਜ਼ਰੂਰੀ ਕਦਮਾਂ ਨਾਲ ਜੁੜੀਆਂ ਚੁਣੌਤੀਆਂ ਦੇ ਪ੍ਰਭਾਵੀ ਹੱਲ ਲਈ ਮਾਰਗ ਦਰਸ਼ਨ ਕਰੇਗੀ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ ਤੋਂ 'ਕੁੱਲੂ' ਲਈ ਸਿੱਧੀ ਉਡਾਣ ਕੱਲ੍ਹ ਤੋਂ ਸ਼ੁਰੂ

ਇਨ੍ਹਾਂ 2 ਮੈਂਬਰੀ ਟੀਮਾਂ 'ਚ ਪੀ. ਜੀ. ਆਈ. ਦੇ ਮੈਡੀਸੀਨ ਮਾਹਰ ਅਤੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਮਹਾਮਾਰੀ ਵਿਗਿਆਨੀ ਸ਼ਾਮਲ ਹੋਣਗੇ। ਦੋਵੇਂ ਟੀਮਾਂ 10 ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ 'ਚ ਰਹਿਣਗੀਆਂ ਅਤੇ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਦੇ ਪ੍ਰਬੰਧਨ 'ਚ ਮਾਰਗ ਦਰਸ਼ਨ ਕਰਨਗੀਆਂ।

 


Babita

Content Editor

Related News