‘ਕੇਂਦਰ ਦਾ ਦਾਅਵਾ-ਕੋਰੋਨਾ ਨੂੰ ਲੈ ਕੇ ਪੰਜਾਬ ’ਚ ਕੁਝ ਵੀ ਠੀਕ ਨਹੀਂ’

04/12/2021 12:28:54 AM

ਚੰਡੀਗੜ੍ਹ (ਸ਼ਰਮਾ)-ਕੋਰੋਨਾ ਨੂੰ ਲੈ ਕੇ ਸੂਬੇ ਵਿਚ ਫੈਲੀ ਮਹਾਮਾਰੀ ਅਤੇ ਲੋਕਾਂ ਦੀਆਂ ਚਿੰਤਾਵਾਂ ਵਿਚਾਲੇ ਕੇਂਦਰੀ ਸਿਹਤ ਮੰਤਰਾਲਾ ਨੇ ਪੰਜਾਬ ਸਰਕਾਰ ਦੇ ਪ੍ਰਧਾਨ ਸਕੱਤਰ ਸਿਹਤ ਹੁਸਨ ਲਾਲ ਨੂੰ ਭੇਜੇ ਗਏ ਪੱਤਰ ਵਿਚ ਪੰਜਾਬ ਸਰਕਾਰ ਵਲੋਂ ਕੋਰੋਨਾ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਯਤਨਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਰਾਜੇਸ਼ ਭੂਸ਼ਣ ਵਲੋਂ ਪੰਜਾਬ ਸਰਕਾਰ ਦੇ ਪ੍ਰਧਾਨ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਲਿਖੇ ਗਏ ਡੀ. ਓ. ਪੱਤਰ ਵਿਚ ਉਨ੍ਹਾਂ ਸਾਰੀਆਂ ਖਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਕਾਰਨ ਕੋਰੋਨਾ ਦੀ ਰੋਕਥਾਮ ਵਿਚ ਰੁਕਾਵਟਾਂ ਆ ਰਹੀਆਂ ਹਨ। ਪੱਤਰ ਅਨੁਸਾਰ ਕੇਂਦਰੀ ਦਲਾਂ ਵਲੋਂ ਸੂਬੇ ਦਾ ਦੌਰਾ ਕਰਨ ਤੋਂ ਬਾਅਦ ਪਾਇਆ ਗਿਆ ਕਿ ਪਟਿਆਲਾ ਅਤੇ ਲੁਧਿਆਣਾ ਜ਼ਿਲਿਆਂ ਵਿਚ ਕਾਂਟੈਕਟ ਟ੍ਰੇਸਿੰਗ ਦੇ ਮਾਮਲਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੋਰੋਨਾ ਦੇ ਔਖੇ ਸਮੇਂ ’ਚ ਪੰਜਾਬ ਲਈ ਖ਼ਤਰੇ ਦੀ ਘੰਟੀ

ਇਹੀ ਨਹੀਂ ਐੱਸ.ਏ.ਐੱਸ. ਨਗਰ ਮੋਹਾਲੀ ਵਿਚ ਸਿਹਤ ਕਰਮਚਾਰੀਆਂ ਦੀ ਕਮੀ ਦੇ ਕਾਰਮ ਸੇਵਾਵਾਂ ਵਿਚ ਰੁਕਾਵਟਾਂ ਆ ਰਹੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਟਿਆਲਾ ਵਿਚ ਟੈਸਟਿੰਗ ਦੀ ਘੱਟ ਦਰ ਦਰਜ ਕੀਤੀ ਗਈ ਹੈ ਜਦੋਂਕਿ ਰੂਪਰਨਗਰ ਜ਼ਿਲੇ ਵਿਚ ਆਰ. ਟੀ. ਪੀ. ਸੀ. ਆਰ. ਜਾਂਚ ਦੀ ਸਹੂਲਤ ਹੀ ਨਹੀਂ ਹੈ। ਮੋਹਾਲੀ ਅਤੇ ਰੂਪਨਗਰ ਵਿਚ ਕੋਵਿਡ ਦੇ ਇਲਾਜ ਲਈ ਕੋਈ ਡੈਡੀਕੇਟਿਡ ਹਸਪਤਾਲ ਹੀ ਨਹੀਂ ਹੈ ਅਤੇ ਮਰੀਜ਼ਾਂ ਨੂੰ ਚੰੜੀਗੜ੍ਹ ਜਾਂ ਹੋਰ ਹਸਪਤਾਲਾਂ ਵਿਚ ਰੈਫਰ ਕੀਤਾ ਜਾਂਦਾ ਹੈ। ਮੋਹਾਲੀ, ਜਲੰਧਰ ਅਤੇ ਲੁਧਿਆਣਾ ਵਿਚ ਹਸਪਤਾਲ ਅਕਿਆਪੈਂਸੀ ਬੈੱਡ ਦਰਾਂ ਆਮ ਤੌਰ ’ਤੇ ਜ਼ਿਆਦਾ ਹਨ, ਜਿਸ ਲਈ ਸਥਾਨਕ ਸਿਹਤ ਅਥਾਰਟੀ ਨੂੰ ਸਮੁੱਚੇ ਕਦਮ ਚੁੱਕਣ ਦੀ ਲੋੜ ਹੈ। ਰਿਪੋਰਟ ਵਿਚ ਐੱਸ. ਬੀ. ਐੱਸ. ਨਗਰ ਅਤੇ ਰੂਪਨਗਰ ਵਿਚ ਵੈਂਟੀਲੇਟਰਾਂ ਦੀ ਲੋੜ ਅਤੇ ਇਨ੍ਹਾਂ ਦੇ ਆਪਟੀਮਮ ਪ੍ਰਯੋਗ ’ਤੇ ਵੀ ਸਵਾਲ ਚੁੱਕੇ ਗਏ ਹਨ। ਰਿਪੋਰਟ ਅਨੁਸਾਰ ਵੈਂਟੀਲੇਟਰ ਤਾਂ ਹਨ ਪਰ ਉਨ੍ਹਾਂ ਦੇ ਪ੍ਰਯੋਗ ਲਈ ਨਿਪੁੰਨ ਸਿਹਤ ਕਰਮਚਾਰੀਆਂ ਦੀ ਕਮੀ ਹੈ। ਇਸੇ ਤਰ੍ਹਾਂ ਸਿਹਤ ਕਰਮਚਾਰੀਆਂ ਦੀ ਕਮੀ ਐੱਸ. ਐੱਸ. ਐੱਸ. ਨਗਰ ਮੋਹਾਲੀ, ਪਟਿਆਲਾ ਅਤੇ ਰੂਪਨਗਰ ਵਿਚ ਵੀ ਵੇਖੀ ਗਈ।

ਇਹ ਵੀ ਪੜ੍ਹੋ : ਕਿਸਾਨਾਂ ਦੇ ਖਾਤੇ ’ਚ ਫਸਲ ਦੀ ਸਿੱਧੀ ਅਦਾਇਗੀ ’ਤੇ ਭੜਕੇ ਨਵਜੋਤ ਸਿੱਧੂ ਨੇ ਆਖ ਦਿੱਤੀ ਵੱਡੀ ਗੱਲ

ਪਟਿਆਲਾ ਅਤੇ ਲੁਧਿਆਣਾ ਵਿਚ 45 ਸਾਲ ਤੋਂ ਜ਼ਿਆਦਾ ਉਮਰ ਦੇ ਉਨ੍ਹਾਂ ਨਾਗਰਿਕਾਂ ਨੂੰ ਜੋ ਹੋਰ ਬੀਮਾਰੀਆਂ ਨਾਲ ਵੀ ਗ੍ਰਸਤ ਹੈ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਹੋਰ ਨਾਗਰਿਕਾਂ ਵਿਚ ਵੀ ਟੀਕਾਕਰਨ ਦੀ ਸਥਿਲਤਾ ਨੋਟ ਕੀਤੀ ਗਈ।
ਕੋਟਸ:
ਹਾਂ ਕੇਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਕੱਤਰ ਵਲੋਂ ਅਧਿਕਾਰਤ ਸਰਕਾਰੀ ਨੋਟ ਪ੍ਰਾਪਤ ਹੋਇਆ ਹੈ ਪਰ ਇਸ ਨੋਟ ਵਿਚ ਜੋ ਮੁੱਦੇ ਉਜਾਗਰ ਕੀਤੇ ਗਏ ਹਨ, ਉਨ੍ਹਾਂ ’ਤੇ ਮੁੱਖ ਮੰਤਰੀ ਦੇ ਮੁਲਾਂਕਣ ਅਤੇ ਨਿਰਦੇਸ਼ ਤੋਂ ਬਾਅਦ ਪਹਿਲਾਂ ਹੀ ਕੰਮ ਕੀਤਾ ਜਾ ਚੁੱਕਿਆ ਹੈ। ਸਥਿਤੀ ਬੇਸ਼ੱਕ ਗੰਭੀਰ ਹੈ ਪਰ ਸਰਕਾਰ ਅਤੇ ਵਿਭਾਗ ਮਾਮਲੇ ਨੂੰ ਲੈ ਗੰਭੀਰ ਹੈ। ਲੋਕਾਂ ਨੂੰ ਅਪੀਲ ਹੈ ਕਿ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ ਤਾਂ ਕਿ ਸਮੱਸਿਆ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।
-ਹੁਲਨ ਲਾਲ, ਪ੍ਰਧਾਨ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ
ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


Sunny Mehra

Content Editor

Related News