ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ’ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖ਼ਬਰ
Sunday, Apr 30, 2023 - 10:46 AM (IST)
ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀ. ਯੂ. ਪੀ. ਬੀ) ਵੱਲੋਂ ਪੇਸ਼ ਕੀਤੇ ਜਾਣ ਵਾਲੇ 43 ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਦਾਖ਼ਲੇ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ 5ਮਈ 2023 ਤੱਕ ਜਾਰੀ ਰਹੇਗੀ। ਅਕਾਦਮਿਕ ਸੈਸ਼ਨ 2023-24 ਵਿਚ ਸੀ. ਯੂ. ਪੀ. ਬੀ. ਵੱਲੋਂ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਦਾਖਲੇ ਲਈ ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ ‘ਸੀ. ਯੂ. ਈ. ਟੀ. (ਪੀਜੀ) –2023 ਰਾਹੀਂ ਅਰਜ਼ੀਆਂ ਮੰਗੀਆਂ ਗਈਆਂ ਹਨ। ਅਕਾਦਮਿਕ ਸੈਸ਼ਨ 2023-24 ਵਿਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ) ਸੰਯੁਕਤ ਯੂਨੀਵਰਸਿਟੀ ਦਾਖਲਾ ਪ੍ਰੀਖਿਆ ਸੀ. ਯੂ. ਈ. ਟੀ. (ਪੀਜੀ) – 2023" ਦਾ ਆਯੋਜਨ ਕਰ ਰਹੀ ਹੈ, ਜਿਸ ਲਈ ਆਨਲਾਈਨ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ 5ਮਈ, 2023 ਹੈ। ਵਿਦਿਆਰਥੀ ਐੱਨ. ਟੀ. ਏ. ਦੀ ਵੈੱਬਸਾਈਟ https://cuet.nta.nic.in/ ਤੋਂ ਪ੍ਰੀਖਿਆ ਪੈਟਰਨ, ਉਪਲਬਧ ਕੋਰਸਾਂ, ਭਾਗ ਲੈਣ ਵਾਲੀਆਂ ਯੂਨੀਵਰਸਿਟੀਆਂ ਆਦਿ ਬਾਰੇ ਜਾਣਕਾਰੀ ਲੈ ਸਕਦੇ ਹਨ।
ਸੀ. ਯੂ. ਈ. ਟੀ. (ਪੀਜੀ) – 2023 ਰਾਹੀਂ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਦੇ ਅੰਤਿਮ ਪੜਾਅ 'ਤੇ ਪਹੁੰਚਣ 'ਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪੰਜਾਬ ਰਾਜ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸੀ. ਯੂ. ਈ. ਟੀ. (ਪੀ.ਜੀ.) - 2023 ਲਈ ਪਲਾਈ ਕਰਨ ਅਤੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਸਸਤੀਆਂ ਦਰਾਂ 'ਤੇ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਮੌਕੇ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸਾਡੇ ਦੇਸ਼ ਵਿੱਚ ਵਿਦਿਆਰਥੀਆਂ ਨੂੰ ਸਸਤੀਆਂ ਦਰਾਂ 'ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪੀਜੀ ਪ੍ਰੋਗਰਾਮਾਂ ਦੀ ਫੀਸ ਦਾ ਢਾਂਚਾ ਤਿਆਰ ਕੀਤਾ ਗਿਆ ਹੈ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਆਪਣੇ 500 ਏਕੜ ਦੇ ਹਰੇ ਭਰੇ ਵਾਈ-ਫਾਈ ਸਮਰਥਿਤ ਕੈਂਪਸ ਵਿਚ ਚੰਗੀ ਤਰ੍ਹਾਂ ਨਾਲ ਲੈਸ ਖੋਜ ਪ੍ਰਯੋਗਸ਼ਾਲਾਵਾਂ, ਸਰੋਤਾਂ ਨਾਲ ਭਰਪੂਰ ਕੇਂਦਰੀ ਲਾਇਬ੍ਰੇਰੀ, ਹਾਈ-ਟੈਕ ਕੰਪਿਊਟਰਸੈਂਟਰ, ਸਮਾਰਟ ਕਲਾਸ ਰੂਮ ਦੀ ਸਹੂਲਤ, ਆਡੀਓ ਵਿਜ਼ੂਅਲ ਸਟੂਡੀਓ, ਸੇੰਟ੍ਰਲ ਇੰਸਟਰੂਮੈਂਟੇਸ਼ਨ ਲੈਬੋਰੇਟ੍ਰੀ, ਘੱਟ ਲਾਗਤ ਵਾਲੇ ਹੋਸਟਲ ਦੀ ਸਹੂਲਤ, ਏਸੀ ਕਲਾਸ ਰੂਮ ਅਤੇ ਹੋਰ ਜ਼ਰੂਰੀ ਸਹੂਲਤਾਂ ਦੇ ਨਾਲ ਮਿਆਰੀ ਅਧਿਆਪਨ ਅਤੇ ਖੋਜ ਸਹੂਲਤਾਂ ਪ੍ਰਦਾਨ ਕਰਦੀ ਹੈ।
ਪ੍ਰੋ. ਤਿਵਾਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਤਸੱਲੀ ਦੀ ਗੱਲ ਹੈ ਕਿ ਯੂਨੀਵਰਸਿਟੀ ਨੂੰ ਨੈਕ ਦੁਆਰਾ 'ਏ+' ਗ੍ਰੇਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਐੱਨ. ਆਈ. ਆਰ. ਐੱਫ. ਇੰਡੀਆ ’ਤੇ ਰੈਂਕਿੰਗ 2022 ਦੀ ਯੂਨੀਵਰਸਿਟੀ ਸ਼੍ਰੇਣੀ ਵਿਚ ਵੀ ਯੂਨੀਵਰਸਿਟੀ ਨੇ 81ਵਾਂ ਸਥਾਨ ਹਾਸਲ ਕੀਤਾ ਹੈ। ਉਹਨਾਂ ਨੇ ਸਾਂਝਾ ਕੀਤਾ ਕਿ ਯੂਨੀਵਰਸਿਟੀ ਵਿੱਚ ਹੋਣਹਾਰ ਅਧਿਆਪਕ ਹਨ ਜਿਨ੍ਹਾਂ ਵਿੱਚੋਂ ਕੁਝ ਉੱਚ ਅਕਾਦਮਿਕ ਸੁਸਾਇਟੀਆਂ ਵਿੱਚ ਫੈਲੋ ਹਨ ਅਤੇ ਕੁਝ ਦੇ ਨਾਮ ਅੰਤਰਰਾਸ਼ਟਰੀ ਵਿਗਿਆਨਕ ਸੂਚੀਆਂ ਵਿੱਚ ਸ਼ਾਮਲ ਹਨ।ਵਰਤਮਾਨ ਵਿੱਚ, ਯੂਨੀਵਰਸਿਟੀ ਭਾਰਤ ਦੇ 27ਰਾਜਾਂ, 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ 16 ਦੇਸ਼ਾਂ ਤੋਂ ਇੱਥੇ ਪੜ੍ਹ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਬੁੱਧੀਜੀਵੀ ਨਾਗਰਿਕ ਬਣਾਉਣ ਲਈ ਵੱਖੋ-ਵੱਖ ਵਿਸ਼ਿਆਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ।
ਪ੍ਰੋ. ਤਿਵਾਰੀ ਨੇ ਰੇਖਾਂਕਿਤ ਕੀਤਾ ਕਿ ਪੇਸ਼ ਕੀਤੇ ਜਾਂਦੇ ਸਾਰੇ ਪੀਜੀ ਪ੍ਰੋਗਰਾਮ ਅਤੇ ਥੋੜ੍ਹੇ ਸਮੇਂ ਦੇ ਕੋਰਸ ਉਦਯੋਗ ਦੀਆਂ ਲੋੜਾਂ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਵਿਕਾਸ'ਤੇ ਕੇਂਦ੍ਰਿਤ ਹਨ। ਯੂਨੀਵਰਸਿਟੀ ਚ ਦਿੱਤੀ ਜਾਂਦੀ ਸੰਪੂਰਨ ਅਤੇ ਗੁਣਵੱਤਾ ਵਾਲੀ ਸਿੱਖਿਆ ਸਾਡੇ ਵਿਦਿਆਰਥੀਆਂ ਨੂੰ ਅਕਾਦਮਿਕ, ਉਦਯੋਗ, ਪ੍ਰਸ਼ਾਸਨ ਅਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਭਵਿੱਖ ਵਿੱਚ ਤਿਆਰ ਹੋਣ ਲਈ ਸਿਖਲਾਈ ਦਿੰਦੀ ਹੈ। ਪ੍ਰੋਫੈਸਰ ਤਿਵਾਰੀ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਸਾਡੀ ਯੂਨੀਵਰਸਿਟੀ ਵਿੱਚ ਪੰਜਾਬ ਰਾਜ ਦੇ ਵਿਦਿਆਰਥੀਆਂ ਦੀ ਗਿਣਤੀ ਘੱਟ ਹੈ। ਇਸ ਲਈ ਮੈਂ ਪੰਜਾਬ ਦੇ ਵਿਦਿਆਰਥੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੀਯੂਪੀਬੀ ਵਿੱਚ ਦਾਖਲਾ ਲੈ ਕੇ ਸਸਤੇ ਦਰਾਂ 'ਤੇ ਮਿਆਰੀ ਉੱਚ ਸਿੱਖਿਆ ਪ੍ਰਾਪਤ ਕਰਨ।" ਯੂਨੀਵਰਸਿਟੀ ਦੀ ਦਾਖਲਾ ਸ਼ਾਖਾ ਦੇ ਅਨੁਸਾਰ, ਸੀ. ਯੂ. ਪੀ. ਬੀ. ਦੁਆਰਾ ਪੇਸ਼ ਕੀਤੇ ਜਾਂਦੇ ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਅਧਿਕਾਰਤ ਵੈੱਬਸਾਈਟ www.cup.edu.in 'ਤੇ ਵਧੇਰੇ ਜਾਣਕਾਰੀ ਹਾਸਿਲ ਕਰ ਸਕਦੇ ਹਨ।