ਸੈਂਟਰਲ ਜੇਲ ਬਠਿੰਡਾ 'ਚ ਭਿੜੇ ਹਵਾਲਾਤੀ

Wednesday, Oct 09, 2019 - 10:02 AM (IST)

ਸੈਂਟਰਲ ਜੇਲ ਬਠਿੰਡਾ 'ਚ ਭਿੜੇ ਹਵਾਲਾਤੀ

ਬਠਿੰਡਾ (ਅਮਿਤ ਸ਼ਰਮਾ, ਵਰਮਾ) : ਕੇਂਦਰੀ ਜੇਲ ਬਠਿੰਡਾ 'ਚ ਮਾਮੂਲੀ ਗੱਲ ਨੂੰ ਲੈ ਕੇ ਹਵਾਲਾਤੀਆਂ 'ਚ ਕੁੱਟ-ਮਾਰ ਹੋਈ ਪਰ ਜੇਲ ਗਾਰਡ ਨੇ ਵਿਵਾਦ ਨੂੰ ਰੋਕਣ ਲਈ ਦਖਲ ਦਿੱਤਾ ਤੇ ਦੋਵਾਂ ਨੂੰ ਵੱਖ-ਵੱਖ ਬੈਰਕ 'ਚ ਬੰਦ ਕਰ ਦਿੱਤਾ।

ਜੇਲ ਦੇ ਸਹਾਇਕ ਸੁਪਰਡੈਂਟ ਵਿਕਰਮਜੀਤ ਸਿੰਘ ਨੇ ਇਸ ਸਬੰਧੀ ਥਾਣਾ ਕੈਂਟ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਥੇ ਦੋਵਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ। ਚੋਰੀ ਦੇ ਮਾਮਲੇ 'ਚ ਜੇਲ 'ਚ ਬੰਦ ਹਵਾਲਾਤੀ ਧਰਮਿੰਦਰ ਸਿੰਘ ਪੁੱਤਰ ਸਰਵਨ ਕੁਮਾਰ ਤੇ ਇਰਾਦਾ ਕਤਲ ਦੇ ਮਾਮਲੇ 'ਚ ਬੰਦ ਟੀਪੂ ਮਹਿਤਾ ਪੁੱਤਰ ਰਾਜ ਕੁਮਾਰ ਦੀ ਮਾਮੂਲੀ ਗੱਲ ਨੂੰ ਲੈ ਕੇ ਝੜਪ ਹੋ ਗਈ ਤੇ ਗੱਲ ਕੁੱਟ-ਮਾਰ ਤੱਕ ਪੁੱਜੀ । ਦੋਵਾਂ ਨੇ ਇਕ-ਦੂਜੇ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ ਤਦ ਜੇਲ ਪੁਲਸ ਨੇ ਬਚਾਅ ਕਰਦੇ ਹੋਏ ਦੋਵਾਂ ਨੂੰ ਵੱਖ ਕੀਤਾ। ਜਾਂਚ ਅਧਿਕਾਰੀ ਵਿਸ਼ਨੂੰ ਸ਼ਰਮਾ ਦਾ ਕਹਿਣਾ ਹੈ ਕਿ ਦੋਵੇਂ ਕੈਦੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਤੇ ਉਸ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


Related News