ਸਬਕ ਸਿਖਾਉਣ ਲਈ ਹਵਾਲਾਤੀਆਂ ਨੇ ਜੇਲ ''ਚ ਕੀਤਾ ਇਹ ਸ਼ਰਮਨਾਕ ਕਾਰਾ

11/12/2019 2:24:35 PM

ਪਟਿਆਲਾ: ਕੇਂਦਰੀ ਜੇਲ ਪਟਿਆਲਾ 'ਚ ਨਾਬਾਲਗ ਦੇ ਨਾਲ ਕੁਕਰਮ ਦੇ ਦੋਸ਼ੀਆਂ ਨੂੰ ਸਬਕ ਸਿਖਾਉਣ ਦੇ ਲਈ ਤਿੰਨ ਹਵਾਲਾਤੀਆਂ ਨੇ ਉਸ ਦੇ ਨਾਲ ਸਮੂਹਿਕ ਕੁਕਰਮ ਕਰ ਦਿੱਤਾ। ਇਸ ਵਾਰਦਾਤ ਦੀ ਦੋਸ਼ੀਆਂ ਨੇ ਵੀਡੀਓ ਵੀ ਬਣਾਈ ਹੈ। ਉਹ ਇਸ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਵੀ ਦਿੰਦੇ ਸਨ। 22 ਸਾਲ ਦੇ ਪੀੜਤ ਨੂੰ ਰਾਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਤਿੰਨਾਂ ਦੋਸ਼ੀਆਂ ਹਵਾਲਾਤੀਆਂ ਗੁਰਿੰਦਰ ਸਿੰਘ, ਵਿਜੇ ਕੁਮਾਰ ਅਤੇ ਦਲਵੀਰ ਸਿੰਘ ਦੇ ਖਿਲਾਫ ਥਾਣਾ ਤ੍ਰਿਪੜੀ 'ਚ ਕੇਸ ਦਰਜ ਕੀਤਾ ਗਿਆ ਹੈ। ਪੀੜਤ ਦੇ ਖਿਲਾਫ ਥਾਣਾ ਸਦਰ 'ਚ ਜੂਨ 2019 ਨੂੰ 13 ਸਾਲਾ ਨਾਬਾਲਗ ਨਾਲ ਕੁਕਰਮ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਇਕ ਹੋਰ ਵਿਅਕਤੀ ਨੇ ਗੁਆਂਢ 'ਚ ਰਹਿਣ ਵਾਲੇ ਨਾਬਾਲਗ ਨੂੰ ਹਵਸ ਦਾ ਸ਼ਿਕਾਰ ਬਣਾਇਆ ਸੀ। ਇਸ ਮਾਮਲੇ 'ਚ ਉਹ ਚਾਰ ਮਹੀਨੇ ਤੋਂ ਜੇਲ 'ਚ ਬੰਦ ਹੈ। 5 ਨਵੰਬਰ ਨੂੰ ਉਹ ਅਹਾਤਾ ਨੰਬਰ ਪੰਜ-ਛੇ ਦੀ ਬੈਰਕ 'ਚ ਸੋ ਰਿਹਾ ਸੀ। ਰਾਤ ਕਰੀਬ 12 ਵਜੇ ਦੋਸ਼ੀ ਗੁਰਿੰਦਰ ਸਿੰਘ ਉਸ ਦੇ ਕੋਲ ਆਇਆ ਅਤੇ ਉਸ ਨੂੰ ਧਮਕਾਉਂਦੇ ਹੋਏ ਕੁਕਰਮ ਕੀਤਾ। ਇਸ ਦੇ ਬਾਅਦ ਸੱਤ ਨਵੰਬਰ ਨੂੰ ਦੁਪਹਿਰ 2 ਵਜੇ ਗੁਰਿੰਦਰ ਉਸ ਨੂੰ ਬਾਥਰੂਮ 'ਚ ਲੈ ਗਿਆ। ਉੱਥੇ ਹਵਾਲਾਤੀ ਵਿਜੇ ਕੁਮਾਰ ਵੀ ਮੌਜੂਦ ਸੀ। ਦੋਵਾਂ ਨੇ ਉਸ ਦੇ ਨਾਲ ਕੁਕਰਮ ਕੀਤਾ ਅਤੇ ਵੀਡੀਓ ਬਣਾਈ। ਆਖਿਰ ਦੁਖੀ ਹੋ ਕੇ ਉਸ ਨੇ ਜੇਲ 'ਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਦਿੱਤੀ।
 

ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਹੋਵੇਗੀ ਪੁੱਛਗਿਛ
ਥਾਣਾ ਤ੍ਰਿਪੜੀ ਦੇ ਇੰਚਾਰਜ ਹਰਜਿੰਦਰ ਸਿੰਘ ਢਿਲੋਂ ਦਾ ਕਹਿਣਾ ਹੈ ਕਿ ਤਿੰਨਾਂ ਦੋਸ਼ੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿਛ ਕੀਤੀ ਜਾਵੇਗੀ। ਜੇਲ ਸੁਪਰਡੈਂਟ ਭੁਪਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੀੜਤ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਹੈ। ਦੋਸ਼ੀਆਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਵੱਖ-ਵੱਖ ਬੰਦ ਕਰ ਦਿੱਤਾ ਗਿਆ ਹੈ। ਪੀੜਤ ਨੇ ਇਕ ਹਵਾਲਾਤੀ ਦਾ ਹੀ ਨਾਂ ਲਿਆ ਪਰ ਪੁੱਛਗਿਛ 'ਚ ਹੋਰ ਵੀ ਨਾਂ ਦੱਸੇ ਹਨ।


Shyna

Content Editor

Related News