ਨਹੀਂ ਰੁਕ ਰਿਹਾ ਕੇਂਦਰੀ ਜੇਲ੍ਹ ’ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, 6 ਹਵਾਲਾਤੀਆਂ ਕੋਲੋਂ ਮਿਲੇ 6 ਮੋਬਾਇਲ

Wednesday, Jul 20, 2022 - 11:06 AM (IST)

ਨਹੀਂ ਰੁਕ ਰਿਹਾ ਕੇਂਦਰੀ ਜੇਲ੍ਹ ’ਚੋਂ ਮੋਬਾਇਲ ਮਿਲਣ ਦਾ ਸਿਲਸਿਲਾ, 6 ਹਵਾਲਾਤੀਆਂ ਕੋਲੋਂ ਮਿਲੇ 6 ਮੋਬਾਇਲ

ਅੰਮ੍ਰਿਤਸਰ (ਸੰਜੀਵ) - ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸਾਂ ਦੇ ਬਾਵਜੂਦ ਕੈਦੀਆਂ ਤੋਂ ਮਿਲਣ ਵਾਲੇ ਮੋਬਾਇਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੇਸ਼ੱਕ ਜੇਲ੍ਹ ਵਿਚ ‘ਥ੍ਰੀ ਲੇਅਰ’ ਸੁਰੱਖਿਆ ਲਗਾਈ ਗਈ ਹੈ ਪਰ ਜੇਲ੍ਹ ਵਿਚ ਬੰਦ ਸ਼ਾਤਿਰ ਕੈਦੀਆਂ ਤੇ ਹਵਾਲਾਤੀਆਂ ਤੱਕ ਮੋਬਾਇਲ ਅਤੇ ਹੋਰ ਗੈਰ-ਕਾਨੂੰਨੀ ਸਮੱਗਰੀ ਪੁੱਜ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਪੁਲਸ ਇਹ ਦਾਅਵਾ ਕਰ ਰਹੀ ਹੈ ਕਿ ਜੇਲ੍ਹ ਵਿਚ ਇੱਥੇ ਸੁਰੱਖਿਆ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ, ਉਥੇ ਨਾਜਾਇਜ਼ ਸਾਮਾਨ ਨੂੰ ਅੰਦਰ ਲਿਜਾਣ ਦੇ ਸਾਰੇ ਰਸਤਿਆਂ ’ਤੇ ਸਖ਼ਤ ਪਹਿਰਾ ਬਿਠਾਇਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ: ਮਜੀਠਾ ’ਚ ਦਿਲ ਕੰਬਾਊ ਵਾਰਦਾਤ: ਬਹਿਸਬਾਜ਼ੀ ਰੋਕਣ ’ਤੇ ਮੁੰਡੇ ਨੂੰ ਦਾਤਰ ਮਾਰ ਕੇ ਉਤਾਰਿਆ ਮੌਤ ਦੇ ਘਾਟ

ਇਸ ਦੇ ਬਾਵਜੂਦ ਜਦ ਕੇਂਦਰੀ ਜੇਲ੍ਹ ਵਿਚ ਦਰਜ ਕੀਤੇ ਗਏ ਮਾਮਲਿਆਂ ਨੂੰ ਦੇਖਿਆ ਤਾਂ ਇੰਝ ਲੱਗ ਰਿਹਾ ਹੈ ਕਿ ਇਹ ਸਾਮਾਨ ਬਿਨਾਂ ਕਿਸੇ ਰੁਕਾਵਟ ਦੇ ਅੰਦਰ ਜਾ ਰਿਹਾ ਹੈ ਅਤੇ ਕੁਝ ਕੁ ਮੋਬਾਇਲ ਬਰਾਮਦ ਕਰ ਕੇ ਕਾਨੂੰਨੀ ਪ੍ਰਕਿਰਿਆ ਦਾ ਢਿੱਡ ਭਰਿਆ ਜਾਂਦਾ ਹੈ। ਦੇਰ ਰਾਤ ਜੇਲ੍ਹ ਦੀ ਬੈਰਕਾਂ ਵਿਚ ਹੋਏ ਅਚਨਚੇਤ ਨਿਰੀਖਣ ਦੌਰਾਨ 6 ਹਵਾਲਾਤੀਆਂ ਦੇ ਕਬਜ਼ੇ ਤੋਂ 6 ਮੋਬਾਇਲ ਫੋਨ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਵਿਨੋਦ ਕੁਮਾਰ, ਸਰੀਫ ਮੁਹੰਮਦ, ਯੁੱਧਵੀਰ ਸਿੰਘ, ਮਨਪ੍ਰੀਤ ਸਿੰਘ, ਗੁਰਬਖਸ਼ ਸਿੰਘ ਅਤੇ ਵੀਰ ਸਿੰਘ ਸ਼ਾਮਲ ਹਨ। ਇਨ੍ਹਾਂ ਹਵਾਲਾਤੀਆਂ ਦੇ ਕਬਜ਼ੇ ਤੋਂ ਬਰਾਮਦ ਕੀਤੇ ਗਏ ਸਾਰੇ ਮੋਬਾਇਲ ਫੋਨ ਥਾਣਾ ਇਸਲਾਮਾਬਾਦ ਦੀ ਪੁਲਸ ਦੇ ਹਵਾਲੇ ਕਰ ਦਿੱਤੇ ਗਏ ਹਨ, ਉਥੇ ਦੂਸਰੇ ਪਾਸੇ ਵਧੀਕ ਜੇਲ੍ਹ ਸੁਪਰਡੈਂਟ ਸੁਬੇਗ ਸਿੰਘ ਅਤੇ ਰਵੇਲ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਮਹੀਨੇ ਪਹਿਲਾਂ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਦਾ ਗੋਲ਼ੀਆਂ ਮਾਰ ਕੇ ਕਤਲ

ਦੂਸਰੇ ਪਾਸੇ ਜੇਲ੍ਹ ਅਧਿਕਾਰੀਆਂ ਨੇ ਜੇਲ੍ਹ ਕੰਪਲੈਕਸ ਵਿਚ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਲਾਵਾਰਿਸ ਪਏ 85 ਬੰਡਲ ਸਿਗਰੇਟ, 3 ਪੁੜੀਆਂ ਤੰਬਾਕੂ ਅਤੇ 2 ਮੋਬਾਇਲ ਫੋਨ ਬਰਾਮਦ ਕੀਤੇ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ, ਜਦਕਿ ਜੇਲ੍ਹ ਪ੍ਰਸ਼ਾਸਨ ਇਸ ਗੱਲ ਦੀ ਜਾਂਚ ਕਰਵਾ ਰਿਹਾ ਹੈ ਇਹ ਸਾਮਾਨ ਕਿੱਥੋਂ ਸੁੱਟਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸੀ. ਆਈ. ਏ. ਸਟਾਫ ਦੀ ਪੁਲਸ ਨੇ ਇਕ ਅਜਿਹੇ ਗਿਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਜੇਲ੍ਹਾਂ ਵਿਚ ਮੋਬਾਇਲ ਅਤੇ ਹੋਰ ਸ਼ੱਕੀ ਸਾਮਾਨ ਕੈਦੀਆਂ ਅਤੇ ਹਵਾਲਾਤੀਆਂ ਤੱਕ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ। ਪੁਲਸ ਇਸ ਬਾਰੇ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ

ਪ੍ਰੋਡੈਕਸ਼ਨ ਵਾਰੰਟ ’ਤੇ ਲਿਆਂਦੇ ਜਾਣਗੇ ਹਵਾਲਾਤੀ
ਥਾਣਾ ਇਸਲਾਮਾਬਾਦ ਦੀ ਪੁਲਸ ਨੇ ਹਵਾਲਾਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦਕਿ ਬਹੁਤ ਜਲਦ ਜਾਂਚ ਲਈ ਅਦਾਲਤ ਵਿਚ ਪ੍ਰੋਡੈਕਸ਼ਨ ਵਾਰੰਟ ’ਤੇ ਲਿਆਂਦਾ ਜਾਵੇਗਾ, ਜਿਸ ਤੋਂ ਬਾਅਦ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਇਹ ਮੋਬਾਇਲ ਕਿਹੜੇ ਰਸਤੇ ਤੋਂ ਇੰਨ੍ਹਾਂ ਤੱਕ ਪਹੁੰਚਾਏ ਗਏ ਹਨ।

ਪੜ੍ਹੋ ਇਹ ਵੀ ਖ਼ਬਰ: ਅਦਾਲਤ ਦੇ ਫ਼ੈਸਲੇ ਤੋਂ ਨਾਖ਼ੁਸ਼ ਮੁਲਜਮ ਨੇ ਆਪਣੀ ਪਤਨੀ, ਸੱਸ, 3 ਰਿਸ਼ਤੇਦਾਰਾਂ ਦਾ ਗੋਲੀ ਮਾਰ ਕੀਤਾ ਕਤਲ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਆਪਣਾ ਜਵਾਬ


author

rajwinder kaur

Content Editor

Related News