ਲੁਧਿਆਣਾ ਦੀ ਸੈਂਟਰਲ ਜੇਲ ਵਿਚ ਜ਼ਬਰਦਸਤ ਗੈਂਗਵਾਰ

Wednesday, Sep 15, 2021 - 06:31 PM (IST)

ਲੁਧਿਆਣਾ ਦੀ ਸੈਂਟਰਲ ਜੇਲ ਵਿਚ ਜ਼ਬਰਦਸਤ ਗੈਂਗਵਾਰ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਵਿਚ ਦੋ ਧਿਰਾਂ ਵਿਚਾਲੇ ਜ਼ਬਰਦਸਤ ਗੈਂਗਵਾਰ ਹੋ ਗਈ। ਇਸ ਗੈਂਗਵਾਰ ਵਿਚ ਦੋਵੇਂ ਧਿਰਾਂ ਦੇ ਕਈ ਕੈਦੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੇਲ ਵਿਚ ਗੈਂਗਵਾਰ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਪ੍ਰੇਮੀ ਨੇ ਪ੍ਰੇਮਿਕਾ ਸਾਹਮਣੇ ਖਾਧਾ ਜ਼ਹਿਰ, ਲੱਖ ਯਤਨਾਂ ਬਾਅਦ ਵੀ ਨਹੀਂ ਬਚੀ ਜਾਨ, ਅੱਜ ਕਰਨ ਵਾਲੇ ਸਨ ਵਿਆਹ

ਉਧਰ ਗੈਂਗਵਾਰ ਦੀ ਜਾਣਕਾਰੀ ਮਿਲਦੇ ਸਥਾਨਕ ਪੁਲਸ ਵੀ ਮੌਕੇ ’ਤੇ ਪਹੁੰਚੀ ਅਤੇ ਹਾਲਾਤ ’ਤੇ ਕਾਬੂ ਪਾਉਂਦਿਆਂ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ। ਫਿਲਹਾਲ ਜੇਲ ਵਿਚ ਇਹ ਗੈਂਗਵਾਰ ਕਿਉਂ ਅਤੇ ਕਿਹੜੀਆਂ ਧਿਰਾਂ ਵਿਚਕਾਰ ਹੋਈ, ਇਸ ਬਾਬਤ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਜਲੰਧਰ ’ਚ ਸ਼ਰਮਸਾਰ ਹੋਈ ਇਨਸਾਨੀਅਤ, ਇਕ ਘੰਟੇ ਤਕ ਸੜਕ ’ਤੇ ਪਈ ਰਹੀ ਮੁੰਡੇ ਦੀ ਲਾਸ਼, ਲੋਕ ਬਣਾਉਂਦੇ ਰਹੇ ਵੀਡੀਓ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News