CBI ਵਲੋਂ ਪੰਜਾਬ ਦੇ ਅਨਾਜ਼ ਗੋਦਾਮਾਂ ’ਚ ਛਾਪੇਮਾਰੀ, ਨਮੂਨੇ ਲੈਣ ਮਗਰੋਂ ਕਈ ਗੋਦਾਮ ਸੀਲ

Friday, Jan 29, 2021 - 01:45 PM (IST)

CBI ਵਲੋਂ ਪੰਜਾਬ ਦੇ ਅਨਾਜ਼ ਗੋਦਾਮਾਂ ’ਚ ਛਾਪੇਮਾਰੀ, ਨਮੂਨੇ ਲੈਣ ਮਗਰੋਂ ਕਈ ਗੋਦਾਮ ਸੀਲ

ਜਲਾਲਾਬਾਦ (ਸੇਤੀਆ): ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਵਲੋਂ ਵੀਰਵਾਰ ਰਾਤ ਨੂੰ ਪੰਜਾਬ ਦੇ 25 ਗੋਦਾਮਾਂ ’ਚ ਛਾਪੇ ਮਾਰੀ ਕੀਤੀ ਗਈ ਅਤੇ ਇਹ ਛਾਪੇਮਾਰੀ ਸ਼ੁੱਕਰਵਾਰ ਸਵੇਰੇ ਤੱਕ ਜਾਰੀ ਰਹੀ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਦੀ ਟੀਮ ਵਲੋਂ ਸੀ.ਆਰ.ਪੀ.ਐੱਫ. ਦੇ ਜਵਾਨਾਂ ਨਾਲ ਮਿਲਕੇ ਕੇਂਦਰੀ ਖੁਰਾਕ ਏਜੰਸੀ ਵਲੋਂ ਵੱਖ-ਵੱਖ ਖਰੀਦ ਏਜੰਸੀਆਂ ਦੇ ਗੋਦਾਮਾਂ ’ਚ ਭੰਡਾਰ ਕੀਤੇ ਹੋਏ ਚਾਵਲ ਤੇ ਕਣਕ ਦੀ ਸੈਂਪਲਿੰਗ ਕੀਤੀ ਗਈ ਅਤੇ ਇਸ ਸਬੰਧੀ ਸੂਬਾ ਸਰਕਾਰ ਨੂੰ ਸੂਚਿਤ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦਿੱਲੀ ਟਰੈਕਟਰ ਪਰੇਡ ਤੋਂ ਵਾਪਸ ਪਰਤ ਰਹੇ ਕਿਸਾਨ ਦੀ ਸੜਕ ਹਾਦਸੇ ’ਚ ਮੌਤ

ਜਾਣਕਾਰੀ ਮਿਲੀ ਹੈ ਕਿ ਸੂਬੇ ਦੀ ਖ਼ਰੀਦ ਏਜੰਸੀ ਪਨਗ੍ਰੇਨ ਅਤੇ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਲਿਮਿ. ਦੇ ਗੋਦਾਮਾਂ ’ਚ ਐਫ.ਸੀ.ਆਈ. ਵਲੋਂ ਸਟਾਕ ਕੀਤੇ ਚਾਵਲ ਤੇ ਕਣਕ ਦੇ ਨਮੂਨੇ ਲਏ ਗਏ ਹਨ ਅਤੇ ਕਈ ਜ਼ਿਲ੍ਹੇ ਦੇ  ਸੈਂਟਰ ਦੇ ਗੋਦਾਮ ਸੀਲ ਕਰਕੇ ਚਾਵਲਾਂ ਤੇ ਸੈਂਪਲ ਲਏ ਗਏ ਹਨ। ਸੂਤਰਾਂ ਤੋਂ ਪਤਾ ਲੱਗਿਆ ਕਿ ਟੀਮ  ਵਲੋਂ ਸਾਲ 2019-20 ਅਤੇ 2020-21 ਦੇ ਸਟਾਕਾਂ ’ਚ ਕਣਕ ਤੇ ਚੌਲਾਂ ਦੇ ਨਮੂਨੇ ਇਕੱਠੇ ਕੀਤੇ ਗਏ ਹਨ। ਜਿਨ੍ਹਾਂ ’ਚ ਪੰਜਾਬ ਦੇ ਮੋਗਾ, ਫਾਜ਼ਿਲਕਾ, ਪੱਟੀ, ਪਟਿਆਲਾ, ਮਾਨਸਾ, ਸੰਗਰੂਰ, ਮੋਗਾ, ਫਿਰੋਜ਼ਪੁਰ, ਲੁਧਿਆਣਾ ਵਿਖੇ ਬਣੇ ਗੋਦਾਮਾਂ ’ਚ ਛਾਪੇਮਾਰੇ ਗਏ ਹਨ ਅਤੇ ਇਹ ਛਾਪੇ ਸ਼ੁੱਕਰਵਾਰ ਦੁਪਿਹਰ ਤੱਕ ਜਾਰੀ ਸਨ।

ਇਹ ਵੀ ਪੜ੍ਹੋ: ਹੈੱਡ ਕਾਂਸਟੇਬਲ ਹਰਪਾਲ ਸਿੰਘ ਨੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ 'ਚ ਕੀਤੇ ਗੰਭੀਰ ਖ਼ੁਲਾਸੇ

ਇਸ ਸਬੰਧੀ ਜਦੋਂ ਰਾਈਸ ਮਿੱਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗਿਆਨ ਚੰਦ ਭਾਰਦਵਾਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸੀ.ਬੀ.ਆਈ. ਵਲੋਂ ਪਹਿਲਾਂ ਵਪਾਰੀਆਂ ਨੂੰ ਤੰਗ ਕੀਤਾ ਗਿਆ ਅਤੇ ਹੁਣ ਐਫ.ਸੀ.ਆਈ. ਵਲੋਂ ਭੰਡਾਰਨ ਕੀਤੇ ਕਣਕ ਤੇ ਚੌਲਾਂ ਦੇ ਸੈਂਪਲ ਲੈ ਕੇ ਐਫ.ਸੀ.ਆਈ. ਤੇ ਦੋਸ਼ ਲਗਾ ਕੇ ਉਕਤ ਖੁਰਾਕ ਏਜੰਸੀ ਨੂੰ ਖ਼ਤਮ ਕਰਨ ਦੀ ਤਿਆਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਜਿੱਥੇ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਤੇ ਹੁਣ ਅਜਿਹੀਆਂ ਕਾਰਵਾਈਆਂ ਕਰਵਾ ਕੇ ਐਫ.ਸੀ.ਆਈ. ਨੂੰ ਖ਼ਤਮ ਕਰਕੇ ਖੇਤੀ ਕਾਨੂੰਨਾਂ ’ਚ ਕਾਰਪੋਰੇਟ ਘਰਾਨਿਆਂ ਦਾ ਰਾਹ ਪੱਧਰਾ ਕਰਨਾ ਚਾਹੁਦੀ ਹੈ।

ਇਹ ਵੀ ਪੜ੍ਹੋ: ਕੈਪਟਨ ਨੇ ਮੋਦੀ ਨੂੰ ਲਿਖੀ ਚਿੱਠੀ, ਜੰਮੂ-ਕਸ਼ਮੀਰ ਵਿੱਚ ਪੰਜਾਬੀ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਦੇਣ ਦੀ ਮੰਗ 


author

Shyna

Content Editor

Related News