SAD-BJP ਦੇ ਬਦਲਦੇ ਰਿਸ਼ਤੇ : ਕੇਂਦਰ ਸਰਕਾਰ ਦਾ ਜਵਾਬ ਸੰਸਦ ''ਚ ਕੋਈ ਸਿੱਖ ਐੱਮ.ਪੀ ਨਹੀਂ

02/02/2019 8:38:55 PM

ਚੰਡੀਗੜ੍ਹ— ਨੰਦੇੜ ਸਥਿਤ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ 'ਚ ਮਹਾਰਾਸ਼ਟਰ ਸਰਕਾਰ ਦੀ ਵਧਦੀ ਦਖਲ ਅੰਦਾਜੀ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆਂ 'ਚ ਦਰਾਰ ਖਤਮ ਹੋਣ ਦਾ ਨਾ ਨਹੀਂ ਲੈ ਰਹੀ ਸੀ ਕਿ ਇਸੇ ਦੌਰਾਨ ਇਕ ਨਵੇਂ ਵਿਵਾਦ ਨੇ ਦੋਹਾਂ ਪਾਰਟੀਆਂ ਦੇ ਰਿਸ਼ਤਿਆਂ 'ਚ ਪਈ ਦਰਾਰ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਦਰਅਸਲ ਕੇਂਦਰ ਸਰਾਕਰ ਨੂੰ 17 ਮੈਂਬਰੀ ਗੁਰੂਦੁਆਰਾ ਬੋਰਡ 'ਚ ਨਾਮਜ਼ਦ ਕਰਨ ਲਈ 2 ਸਿੱਖ ਸੰਸਦਾਂ ਦੇ ਨਾਂ ਮਹਾਰਾਸ਼ਟਰ ਸਰਕਾਰ ਨੂੰ ਭੇਜਣੇ ਸਨ ਪਰ ਕੇਂਦਰ ਸਰਕਾਰ ਨੇ ਇਸ ਤੋਂ ਨਾ ਕਰਦੇ ਹੋਏ ਮਹਾਰਾਸ਼ਟਰ ਸਰਕਾਰ ਨੂੰ ਇਹ ਜਵਾਬ ਦੇ ਦਿੱਤਾ ਕਿ ਸੰਸਦ 'ਚ ਸਿੱਖ ਸੰਸਦ ਹੀ ਨਹੀਂ ਹੈ। ਕੇਂਦਰ  ਸਰਕਾਰ ਦੇ ਇਸ ਜਵਾਬ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਰਿਸ਼ਤਿਆਂ 'ਚ ਅੱਗ 'ਚ ਘਿਓ ਪਾਉਣ ਵਾਂਗ ਕੰਮ ਕੀਤਾ ਹੈ।

ਭੁੱਲ ਸੁਧਾਰਣ 'ਚ ਲੱਗਾ ਮੰਤਰਾਲਾ
ਕੇਂਦਰ ਸਰਕਾਰ ਦੇ ਇਸ ਜਵਾਬ 'ਚ ਅਕਾਲੀ ਦਲ ਦੇ ਨੇਤਾ ਕਾਫੀ ਭੜਕੇ ਹੋਏ ਹਨ। ਸਰਕਾਰ ਦੇ ਇਕ ਰਵੱਈਏ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਨੇਤਾਵਾਂ ਦੀ ਹਮਲਾਵਰ ਰਵੱਈਏ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦਾ ਸਬੰਧਿਤ ਮੰਤਰਾਲਾ ਵੀ ਆਪਣੀ ਭੁੱਲ ਸੁਧਾਰਨ 'ਚ ਲੱਗਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋਫੈਸਰ ਚੰਦੂ ਮਾਜਰਾ ਨੇ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਮਹਾਰਾਸ਼ਟਰ ਸਰਕਾਰ ਨੂੰ ਭੇਜਿਆ ਗਿਆ ਜਵਾਬ ਇਤਰਾਜ਼ ਦੇ ਕਾਬਿਲ ਹੈ।

ਸੰਸਦੀ ਮਾਮਲਿਆਂ ਦੇ ਮੰਤਰਾਲਾ ਨੂੰ ਲਿਖੀ ਚਿੱਠੀ
ਉਨ੍ਹਾਂ ਕਿਹਾ ਕਿ ਇਸ ਬਾਬਤ ਸੰਸਦੀ ਮਾਮਲਿਆਂ ਦੇ ਮੰਤਰਾਲਾ ਨੂੰ ਇਕ ਸ਼ਿਕਾਇਤ ਪੱਤਰ ਵੀ ਲਿਖਿਆ ਹੈ। ਮਾਜਰਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੁਣ ਤਾਂ ਸਰਕਾਰ 17 ਮੈਂਬਰੀ ਗੁਰੂਦੁਆਰਾ ਬੋਰਡ 'ਚ ਵੀ ਆਪਣੇ ਸੰਸਦਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਹ ਗੁਰੂਦੁਆਰਾ ਬੋਰਡ 'ਚ ਆਪਣਾ ਤੇ ਸੰਸਦ ਬਲਵਿੰਦਰ ਭੂੰਦੜ ਦਾ ਨਾਂ ਕੇਂਦਰ ਵੱਲੋਂ ਮਹਾਰਾਸ਼ਟਰ ਸਰਕਾਰ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।

ਬਜਟ 'ਤੇ ਬਾਦਲਾਂ ਦੀ ਚੁੱਪੀ
ੰਨੰਦੇੜ ਸਥਿਤ ਤਖਤ ਸ਼੍ਰੀ ਹਜ਼ੂਰ ਸਾਹਿਬ 'ਚ ਪੈਦਾ ਹੋਏ ਵਿਵਾਦ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਕੇਂਦਰ 'ਚ ਅੰਦਰ ਖਾਤੇ ਆਹਮੋ-ਸਾਹਮਣੇ ਆ ਗਏ ਹਨ। ਇਥੇ ਤਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸਾਬਕਾ ਸੀ.ਐੱਮ. ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਦੇ ਅੰਤਰਿਮ ਬਜਟ 'ਤੇ ਵੀ ਚੁੱਪੀ ਵੱਟ ਰੱਖੀ ਹੈ। ਹਾਲਾਂਕਿ ਭਾਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ S14-2JP ਦੇ ਰਿਸ਼ਤਿਆਂ ਨੂੰ ਲੈ ਕੇ ਇਹ ਕਹਿ ਕੇ ਆਪਣਾ ਪੱਲਾ ਝਾੜ ਚੁੱਕੇ ਹਨ, ਕਿ ਗਠਜੋੜ ਇਕ ਪਰਿਵਾਰ ਵਾਂਗ ਹੈ ਤੇ ਖਿਚੋਤਾਣ ਚੱਲਦੀ ਰਹਿੰਦੀ ਹੈ। ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਵਿਵਾਦ ਨੂੰ ਲੈ ਕੇ ਹਾਲੇ ਤਕ ਪੰਜਾਹ ਦੇ ਸੀ.ਐੱਮ. ਪ੍ਰਕਾਸ਼ ਸਿੰਘ ਬਾਦਲ ਦਾ ਕੋਈ ਵੀ ਬਿਆਨ ਨਹੀਂ ਆਇਆ ਹੈ, ਜੇਕਰ ਕੋਈ ਗਿਲਾ ਸ਼ਿਕਵਾ ਹੋਵੇਗਾ ਤਾਂ ਉਨ੍ਹਾਂ ਨੂੰ ਮਿਲਕੇ ਸੁਲਝਾ ਲਿਆ ਜਾਵੇਗਾ।

ਇੰਝ ਸ਼ੁਰੂ ਹੋਇਆ ਵਿਵਾਦ
ਨੰਦੇੜ ਸਾਹਿਬ 'ਚ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਲਈ ਨਿਯਮਾਂ 'ਚ ਸੋਧ ਕਰਦੇ ਹੋਏ ਪਿਛਲੇ ਸਾਲ ਨਾਮਜ਼ਦਗੀ ਦਾ ਅਧਿਕਾਰ ਮਹਾਰਾਸ਼ਟਰ ਸਰਕਾਰ ਨੇ ਆਪਣੇ ਕੋਲ ਲੈ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਮਜ਼ਬੂਤੀ ਨਾਲ ਵਿਰੋਧ ਕੀਤਾ ਸੀ। ਇਸ ਮਾਮਲੇ ਨੂੰ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਕਈ ਨੇਤਾ ਭਾਜਪਾ ਹਾਈ ਕਮਾਨ ਸਾਹਮਣੇ ਰੱਖ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਨਾਲ ਧਰਮਿਕ ਸੰਸਥਾ ਨੂੰ ਨੁਕਸਾਨ ਹੋਵੇਗਾ। ਮੈਨੇਜਮੈਂਟ ਵੀ ਸਹੀ ਕੰਮ ਨਹੀਂ ਕਰ ਸਕੇਗੀ।

ਸਿਰਸਾ ਨੇ ਕੀਤਾ ਸੀ ਖੁੱਲ੍ਹ ਕੇ ਵਿਰੋਧ
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਾ, ਭਾਜਪਾ-ਅਕਾਲੀ ਵਿਧਾਇਕ ਤੇ ਡੀ.ਐੱਸ.ਜੀ.ਐੱਮ.ਸੀ. ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰ ਸਰਕਾਰ 'ਤੇ ਖੁੱਲ ਕੇ ਹਮਲਾ ਬੋਲਿਆ ਸੀ ਤੇ ਕਿਹਾ ਸੀ ਕਿ ਭਾਜਪਾ ਸਰਕਾਰ ਦੀ ਗੁਰੂਦੁਆਰਿਆਂ 'ਚ ਦਖਲ ਅੰਦਾਜੀ ਵਧਦੀ ਜਾ ਰਹੀ ਹੈ। ਸਿਰਸਾ ਨੇ ਕਿਹਾ ਕਿ ਅਜਿਹੀ ਹਿੰਮਤ ਤਾਂ ਬ੍ਰਿਟਿਸ਼ਕਾਲ 'ਚ ਅੰਗ੍ਰੇਜਾਂ ਨੇ ਵੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਭਾਜਪਾ ਦੀ ਸੂਬਾ ਸਰਕਾਰਾਂ ਦੀ ਇਸ ਦਖਲ ਅੰਦਾਜੀ ਨਾਲ ਸ਼੍ਰੋਮਣੀ ਅਕਾਲੀ ਦਲ ਬਹੁਤ ਹੀ ਨਾਰਾਜ਼ ਹੈ। ਅਕਾਲੀ ਵਿਧਾਇਕ ਨੇ ਦੋਸ਼ ਲਗਾਇਆ ਸੀ ਕਿ ਭਾਜਪਾ ਸਰਕਾਰਾਂ ਵੱਲੋਂ ਆਪਣੇ ਲੋਕਾਂ ਨੂੰ ਗੁਰੂਦੁਆਰਾ ਪ੍ਰਬੰਧਕ ਕਮੇਟੀ 'ਚ ਸ਼ਾਮਲ ਕਰਵਾ ਕੇ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ।


Inder Prajapati

Content Editor

Related News