ਕੇਂਦਰ ਸਰਕਾਰ ਨੇ ਸੋਧੀ ਬਲੈਕ ਲਿਸਟ, 274 ਪੰਜਾਬੀਆਂ ਦੇ ਹਟਾਏ ਨਾਮ

07/02/2019 9:03:26 PM

ਚੰਡੀਗੜ੍ਹ: ਕੇਂਦਰ ਸਰਕਾਰ ਨੇ ਬਲੈਕ ਲਿਸਟ ਤੋਂ ਪੰਜਾਬ ਨਾਲ ਸੰਬੰਧਿਤ 274 ਨਾਮ ਹਟਾ ਦਿੱਤੇ ਹਨ। ਪਹਿਲਾਂ ਇਸ ਲਿਸਟ 'ਚ 314 ਲੋਕਾਂ ਦੇ ਨਾਮ ਸ਼ਾਮਲ ਸਨ, ਤੇ ਹੁਣ ਸਿਰਫ 40 ਨਾਮ ਹੀ ਰਹਿ ਗਏ ਹਨ। ਉਥੇ ਹੀ ਬਲੈਕ ਲਿਸਟ 'ਚ ਸ਼ਾਮਲ ਲੋਕਾਂ ਦੇ ਪਰਿਵਾਰਕ ਮੈਂਬਰ ਵੀ ਭਾਰਤ ਆ ਸਕਣਗੇ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਦਿੱਤੀ। ਉਨ੍ਹਾਂ ਨੇ ਇਸ ਫੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਰ ਨੇ ਨਾ ਸਿਰਫ ਬਲੈਕ ਲਿਸਟ ਨੂੰ ਛੋਟਾ ਕੀਤਾ ਹੈ ਬਲਕਿ ਨਿਯਮਾਂ 'ਚ ਵੀ ਬਦਲਾਵ ਕੀਤਾ ਹੈ।
ਸੁਖਬੀਰ ਨੇ ਦੱਸਿਆ ਕਿ ਇਕ ਸੂਚੀ ਕੇਂਦਰੀ ਗ੍ਰਹਿ ਮੰਤਰਾਲੇ ਬਣਾਉਂਦਾ ਸੀ ਤੇ ਇਕ ਸੂਚੀ ਵੱਖ- ਵੱਖ ਦੇਸ਼ਾਂ ਦੇ ਡਿਪਲੋਮੈਟ ਵੀ ਬਣਾਉਂਦੇ ਸਨ। ਕੇਂਦਰ ਸਰਕਾਰ ਦੀ ਬਲੈਕ ਲਿਸਟ 'ਚ 314 ਨਾਮ ਸ਼ਾਮਲ ਸਨ, ਜਦਕਿ ਹੋਰਾਂ ਦੇਸ਼ਾਂ ਦੇ ਡਿਪਲੋਮੈਟਾਂ ਦੀ ਲਿਸਟ ਕਾਫੀ ਲੰਬੀ ਹੁੰਦੀ ਸੀ। ਇਸ ਲਿਸਟ 'ਚ ਉਨ੍ਹਾਂ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਜਾਂਦਾ ਸੀ, ਜਿਨ੍ਹਾਂ ਨੇ ਵਿਦੇਸ਼ 'ਚ ਕੋਈ ਗੜਬੜੀ ਕੀਤੀ ਹੁੰਦੀ ਸੀ।ਬਾਦਲ ਨੇ ਦੱਸਿਆ ਕਿ ਇਸ ਬਾਰੇ 'ਚ ਸ਼੍ਰੋਮਣੀ ਅਕਾਲੀ ਦਾ ਇਕ ਸ਼ਿਸ਼ਟਮੰਡਲ ਪ੍ਰਧਾਨ ਮੰਤਰੀ ਨਾਲ ਮਿਲਿਆ ਸੀ। ਇਸ ਦੇ ਬਾਅਦ ਕੇਂਦਰ ਸਰਕਾਰ ਨੇ ਵਿਦੇਸ਼ੀ ਡਿਪਲੋਮੈਟ ਦੀ ਲਿਸਟ ਨੂੰ ਰੱਦ ਕਰ ਦਿੱਤਾ ਹੈ। ਉਥੇ ਹੀ ਗ੍ਰਹਿ ਮੰਤਰਾਲੇ ਦੀ ਲਿਸਟ 'ਚੋਂ ਵੀ 274 ਨਾਮ ਹਟਾ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਪਹਿਲਾਂ ਬਲੈਕ ਲਿਸਟ 'ਚ ਸ਼ਾਮਲ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਭਾਰਤ ਆਉਣ ਦੀ ਇਜਾਜ਼ਤ ਨਹੀਂ ਸੀ, ਕੇਂਦਰ ਸਰਕਰ ਨੇ ਇਸ ਨਿਯਮ 'ਚ ਵੀ ਛੂਟ ਦੇ ਦਿੱਤੀ ਹੈ। ਹੁਣ ਬਲੈਕ ਲਿਸਟ 'ਚ ਸ਼ਾਮਲ ਲੋਕਾਂ ਦੇ ਪਰਿਵਾਰਕ ਮੈਂਬਰ ਭਾਰਤ ਆ ਸਕਦੇ ਹਨ। ਉਨ੍ਹਾਂ ਨੇ ਨਿਯਮਾਂ 'ਚ ਬਦਲਾਵ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦੇਸ਼ 'ਚ ਰਹਿਣ ਵਾਲੇ ਅਪ੍ਰਵਾਸੀ ਭਾਰਤੀਆਂ ਦੀ ਇਹ ਬਹੁਤ ਪੁਰਾਣੀ ਮੰਗ ਸੀ ਜੋ ਹੁਣ ਪੂਰੀ ਹੋਈ ਹੈ। 


Related News