ਸਿੱਧੂ ਦੇ ਖਿਲਾਫ ਭਾਜਪਾ ਆਗੂਆਂ ਨੇ ਪੇਸ਼ ਕੀਤਾ ਨਿੰਦਾ ਪ੍ਰਸਤਾਵ
Saturday, Jul 14, 2018 - 04:31 PM (IST)

ਫਗਵਾੜਾ (ਜਲੋਟਾ) - ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਭਾਜਪਾ ਮੇਅਰ ਅਤੇ ਕੌਂਸਲਰਾਂ ਨੇ ਨਗਰ ਨਿਗਮ ਦੀ ਬੈਠਕ ਦੌਰਾਨ ਨਿੰਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਦਾ ਕਾਰਨ ਨਵਜੋਤ ਸਿੰਘ ਸਿੱਧੂ ਵਲੋਂ ਫਗਵਾੜਾ ਦੌਰੇ ਦੌਰਾਨ ਭਾਜਪਾ ਆਗੂ ਸੋਮਨਾਥ ਕੈਂਥ ਦੇ ਖਿਲਾਫ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਦੱਸੀ ਜਾ ਰਹੀ ਹੈ।
ਉਥੇ ਹੀ ਇਹ ਨਿੰਦਾ ਪ੍ਰਸਤਾਵ ਪੇਸ਼ ਹੋਣ ਨਾਲ ਫਗਵਾੜਾ ਦੀ ਰਾਜਨੀਤੀ ਗਰਮਾ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਿੱਧੂ ਨੇ ਫਗਵਾੜਾ 'ਚ ਭਾਰੀ ਲੋਕਾਂ ਦੀ ਭੀੜ 'ਚ ਲੋਕਲ ਭਾਜਪਾ ਵਿਧਾਇਕ ਸੋਮਨਾਥ ਪ੍ਰਕਾਸ਼ ਕੈਂਥ ਦਾ ਬਕਾਇਦਾ ਮੰਚ 'ਤੇ ਨਾਂ ਲੈ ਕੇ ਆਪਣੇ ਅੰਦਾਜ਼ 'ਚ ਖਰੀਆਂ-ਖੋਟੀਆਂ ਸੁਣਾਈਆਂ ਸੀ।