ਮਸ਼ਹੂਰ ਹਸਤੀਆਂ ਜਿਨ੍ਹਾਂ ਨੂੰ ਹੋਈ ਜੇਲ੍ਹ, ਪੜ੍ਹੋ ਹੈਰਾਨ ਕਰਨ ਵਾਲੇ ਕਾਰਨ

05/20/2022 1:12:09 AM

ਜਲੰਧਰ (ਵੈੱਬ ਡੈਸਕ) : ਬਾਲੀਵੁੱਡ ਤੋਂ ਇਲਾਵਾ ਅਜਿਹੀਆਂ ਕਈ ਮਸ਼ਹੂਰ ਹਸਤੀਆਂ ਹਨ, ਜੋ ਕਿਸੇ ਨਾ ਕਿਸੇ ਸਮੇਂ ਜੇਲ੍ਹ ਜਾ ਚੁੱਕੀਆਂ ਹਨ। ਜਾਣੋ ਕੌਣ ਹਨ ਇਹ ਅਤੇ ਕੀ ਸਨ ਇਨ੍ਹਾਂ ਦੇ ਕੇਸ...

ਨਵਜੋਤ ਸਿੰਘ ਸਿੱਧੂ

PunjabKesari
ਸਾਬਕਾ ਕ੍ਰਿਕਟਰ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਅੱਜ ਅਦਾਲਤ ਨੇ 34 ਸਾਲ ਪੁਰਾਣੇ ਰੋਡ ਰੇਜ ਮਾਮਲੇ 'ਚ ਇਕ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਜੁਰਮਾਨੇ ਸਮੇਤ ਨਵਜੋਤ ਸਿੱਧੂ ਨੂੰ ਇਹ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਸਾਲ 1988 ਦਾ ਹੈ ਅਤੇ ਪੀੜਤ ਪਰਿਵਾਰ ਦੀ ਰੀਵਿਊ ਪਟੀਸ਼ਨ 'ਤੇ ਅਦਾਲਤ ਵੱਲੋਂ ਉਕਤ ਫ਼ੈਸਲਾ ਸੁਣਾਇਆ ਗਿਆ ਹੈ। ਦੱਸਣਯੋਗ ਹੈ ਕਿ 34 ਸਾਲ ਪਹਿਲਾਂ ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਦੋਸਤ ਦੀ ਲੜਾਈ ਹੋ ਗਈ ਸੀ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

ਸਲਮਾਨ ਖਾਨ

PunjabKesari
ਦਸੰਬਰ 2015 'ਚ ਬੰਬੇ ਹਾਈ ਕੋਰਟ ਨੇ 2002 ਦੇ ਮੁੰਬਈ ਹਿਟ ਐਂਡ ਰਨ ਕੇਸ ਵਿੱਚ ਸਲਮਾਨ ਖਾਨ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਮਈ ਵਿੱਚ ਮੁੰਬਈ ਦੀ ਇਕ ਅਦਾਲਤ ਨੇ ਸਲਮਾਨ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਸਲਮਾਨ 'ਤੇ ਨਸ਼ੇ ਦੀ ਹਾਲਤ 'ਚ ਫੁੱਟਪਾਥ 'ਤੇ ਸੁੱਤੇ ਲੋਕਾਂ 'ਤੇ ਕਾਰ ਚੜ੍ਹਾਉਣ ਦਾ ਦੋਸ਼ ਸੀ। ਇਸ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 4 ਜ਼ਖ਼ਮੀ ਹੋਏ ਸਨ। ਹਾਈ ਕੋਰਟ ਨੇ ਕਿਹਾ ਸੀ ਕਿ ਸਲਮਾਨ ਖ਼ਿਲਾਫ਼ ਸਬੂਤ ਨਾਕਾਫੀ ਹਨ।

ਰਾਜ ਕੁੰਦਰਾ

PunjabKesari
ਬਾਲੀਵੁੱਡ ਐਕਟ੍ਰੈੱਸ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਵੀਡੀਓਜ਼ ਬਣਾਉਣ ਤੇ ਇਨ੍ਹਾਂ ਨੂੰ ਐਪਸ 'ਤੇ ਪਾਏ ਮਾਮਲੇ ਚ ਦੋਸ਼ੀ ਪਾਏ ਜਾਣ ਤੋਂ ਬਾਅਦ 2 ਮਹੀਨੇ ਜੇਲ੍ਹ ਚ ਬੰਦ ਰਿਹਾ।

ਜੌਹਨ ਅਬਰਾਹਿਮ

PunjabKesari
ਬਾਲੀਵੁੱਡ ਅਭਿਨੇਤਾ ਜੌਹਨ ਅਬਰਾਹਿਮ ਨੂੰ ਮੁੰਬਈ ਪੁਲਸ ਨੇ 2006 'ਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਸ ਨੇ ਆਪਣੀ ਬਾਈਕ ਨਾਲ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਸੀ। ਇਸ ਘਟਨਾ 'ਚ 2 ਲੋਕ ਜ਼ਖਮੀ ਹੋਏ ਸਨ ਤੇ ਐਕਟਰ ਨੂੰ 15 ਦਿਨ ਜੇਲ੍ਹ 'ਚ ਰਹਿਣਾ ਪਿਆ ਸੀ।

ਸੋਨਾਲੀ ਬੇਂਦਰੇ

PunjabKesari
ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਨੂੰ ਇਕ ਮੈਗਜ਼ੀਨ ਦੇ ਕਵਰ ਲਈ ਅਣਉਚਿਤ ਪੋਜ਼ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਸੀ। ਇਸ ਨਾਲ ਕੁਝ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਪਰ ਉਸ ਨੂੰ ਤੁਰੰਤ ਜ਼ਮਾਨਤ ਮਿਲ ਗਈ।

ਫਰਦੀਨ ਖਾਨ

PunjabKesari
ਅਭਿਨੇਤਾ ਫਿਰੋਜ਼ ਖਾਨ ਦੇ ਬੇਟੇ ਫਰਦੀਨ ਖਾਨ ਦੀ ਫਿਲਮਾਂ 'ਚ ਸ਼ੁਰੂਆਤ ਕੋਈ ਖਾਸ ਨਹੀਂ ਰਹੀ। 2001 ਵਿੱਚ ਉਸ ਨੂੰ ਕੋਕੀਨ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤੀ ਕਾਰਵਾਈ ਉਦੋਂ ਰੁਕ ਗਈ ਜਦੋਂ ਫਰਦੀਨ ਇਕ ਸੁਧਾਰ ਪ੍ਰੋਗਰਾਮ ਲਈ ਸਹਿਮਤ ਹੋ ਗਿਆ।

ਸੰਜੇ ਦੱਤ

PunjabKesari
ਸੰਜੇ ਦੱਤ ਨੂੰ 1993 'ਚ ਮੁੰਬਈ ਵਿਖੇ ਬੰਬ ਧਮਾਕਿਆਂ ਦੌਰਾਨ ਹਥਿਆਰ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 2006 'ਚ ਦੋਸ਼ੀ ਠਹਿਰਾਇਆ ਗਿਆ ਸੀ। ਸੰਜੇ ਨੇ 18 ਮਹੀਨੇ ਜੇਲ੍ਹ ਕੱਟੀ ਅਤੇ ਜ਼ਮਾਨਤ 'ਤੇ ਬਾਹਰ ਆਇਆ ਸੀ।

ਸੈਫ ਅਲੀ ਖਾਨ

PunjabKesari
ਸੈਫ ਨੂੰ ਸਾਲ 2012 'ਚ ਜੇਲ ਜਾਣਾ ਪਿਆ ਸੀ, ਜਦੋਂ ਉਨ੍ਹਾਂ ਨੇ ਅਸਲ ਜ਼ਿੰਦਗੀ 'ਚ ਵੀ ਕੁੱਟਮਾਰ ਕਰ ਦਿੱਤੀ ਸੀ। ਮੁੰਬਈ ਦੇ ਇਕ ਹੋਟਲ ਵਿੱਚ ਖਾਣਾ ਖਾਣ ਆਏ ਇਕ ਐੱਨ.ਆਰ.ਆਈ. ਨੂੰ ਸੈਫ ਨੇ ਮੁੱਕਾ ਮਾਰਿਆ ਤੇ ਪੀੜਤ ਦਾ ਨੱਕ ਟੁੱਟ ਗਿਆ। ਪੀੜਤ ਮੁਤਾਬਕ ਉਸ ਨੇ ਸੈਫ ਨੂੰ ਨੀਵੀਂ ਆਵਾਜ਼ 'ਚ ਗੱਲ ਕਰਨ ਲਈ ਕਿਹਾ ਸੀ, ਜਿਸ 'ਤੇ ਬਾਲੀਵੁੱਡ ਸਟਾਰ ਭੜਕ ਗਿਆ।

ਸ਼ਾਇਨੀ ਆਹੂਜਾ

PunjabKesari
2006 'ਚ ਆਪਣੀ ਪਹਿਲੀ ਫਿਲਮ ਲਈ ਫਿਲਮਫੇਅਰ ਐਵਾਰਡ ਜਿੱਤਣ ਵਾਲੇ ਸ਼ਾਇਨੀ ਆਹੂਜਾ ਦਾ ਕਰੀਅਰ ਇਸ ਕੇਸ ਨਾਲ ਪੂਰਾ ਹੋ ਗਿਆ। 2011 'ਚ ਸ਼ਾਇਨੀ ਨੂੰ ਆਪਣੇ ਘਰ 'ਚ ਕੰਮ ਕਰਨ ਵਾਲੀ ਔਰਤ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ 27 ਦਿਨ ਜੇਲ੍ਹ ਕੱਟਣੀ ਪਈ ਸੀ। ਇਸ ਤੋਂ ਬਾਅਦ ਉਹ ਜ਼ਮਾਨਤ 'ਤੇ ਬਾਹਰ ਆ ਗਿਆ। ਬਾਅਦ 'ਚ ਔਰਤ ਨੇ ਕੇਸ ਵਾਪਸ ਲੈ ਲਿਆ ਪਰ ਸ਼ਾਇਨੀ ਦਾ ਕਰੀਅਰ ਦੁਬਾਰਾ ਪੌੜੀਆਂ ਨਹੀਂ ਚੜ੍ਹ ਸਕਿਆ।

ਮਧੁਰ ਭੰਡਾਰਕਰ

PunjabKesari
ਔਰਤਾਂ ਦੇ ਵਿਸ਼ਿਆਂ 'ਤੇ ਚਾਂਦਨੀ ਬਾਰ, ਸੱਤਾ, ਪੰਨਾ 3 ਅਤੇ ਫੈਸ਼ਨ ਵਰਗੀਆਂ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਮਧੁਰ ਭੰਡਾਰਕਰ ਵੀ ਜੇਲ੍ਹ ਜਾ ਚੁੱਕੇ ਹਨ। ਅਭਿਨੇਤਰੀ ਬਣਨ ਦੀ ਇੱਛੁਕ ਇਕ ਲੜਕੀ ਨੇ ਉਸ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ ਪਰ ਸਬੂਤਾਂ ਦੀ ਘਾਟ ਕਾਰਨ ਭੰਡਾਰਕਰ ਨੂੰ ਬਰੀ ਕਰ ਦਿੱਤਾ ਗਿਆ।


Mukesh

Content Editor

Related News