'ਨਾਨਕ' ਨਾਮ 'ਚ ਰੰਗੀ ਪੂਰੀ ਖਲਕਤ, 550ਵੇਂ ਪ੍ਰਕਾਸ਼ ਪੁਰਬ ਦੀਆਂ ਲੱਗੀਆਂ ਰੌਣਕਾਂ (ਵੀਡੀਓ)
Tuesday, Nov 12, 2019 - 10:16 AM (IST)
ਜਲੰਧਰ : ਮਨੁੱਖਤਾ ਦੇ ਰਹਿਬਰ, ਜਗਤ ਦੇ ਵਾਲੀ ਅਤੇ ਸਿੱਖਾਂ ਦੇ ਪਹਿਲੇ ਗੁਰੂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅੱਜ ਪੂਰੀ ਦੁਨੀਆ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਪੂਰੀ ਖਲਕਤ ਨਾਨਕ ਨਾਮ 'ਚ ਰੰਗੀ ਹੋਈ ਦਿਖਾਈ ਦੇ ਰਹੀ ਹੈ।
ਹਰ ਇਕ ਗੁਰਦੁਆਰਾ ਸਾਹਿਬ 'ਚ ਅੱਜ ਦੇ ਦਿਨ ਨਾਨਕ ਨਾਮ ਦੀ ਵਡਿਆਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਜੱਸ ਗਾਏ ਜਾ ਰਹੇ ਹਨ ਪਰ ਗੁਰੂ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਅਤੇ ਸੁਲਤਾਨਪੁਰ ਲੋਧੀ ਦਾ ਨਜ਼ਾਰਾ ਬਹੁਤ ਹੀ ਆਲੌਕਿਕ ਦਿਖ ਰਿਹਾ ਹੈ।
ਇਨ੍ਹਾਂ ਅਸਥਾਨਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਰੱਬ ਆਪ ਧਰਤੀ 'ਤੇ ਉਤਰ ਆਇਆ ਹੋਵੇ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਨਾਮ ਜੱਪੋ, ਵੰਡ ਛਕੋ ਅਤੇ ਕਿਰਤ ਕਰੋ ਦਾ ਉਪਦੇਸ਼ ਦਿੱਤਾ। ਸੰਗਤਾਂ ਨੂੰ ਅਜੋਕੇ ਸਮੇਂ 'ਚ ਗੁਰੂ ਨਾਨਕ ਦੇਵ ਜੀ ਉਪਦੇਸ਼ਾਂ 'ਤੇ ਚੱਲਣ ਦੀ ਲੋੜ ਹੈ ਤਾਂ ਜੋ ਉਹ ਆਪਣਾ ਜੀਵਨ ਸਫਲ ਕਰ ਸਕਣ।