CBSE ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ

Tuesday, Jul 18, 2023 - 12:34 PM (IST)

CBSE ਦੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਵਲੋਂ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਸੈਂਪਲ ਕੁਵੈਸ਼ਚਨ ਪੇਪਰ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਜਾਰੀ ਕੀਤੇ ਜਾਣਗੇ। 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਫਰਵਰੀ 2024 ਮੱਧ ਤੋਂ ਸ਼ੁਰੂ ਹੋਣ ਨੂੰ ਪ੍ਰਸਤਾਵਿਤ ਹਨ। ਇਸ ਦੌਰਾਨ ਸੀ. ਬੀ. ਐੱਸ. ਈ. ਵਿਦਿਆਰਥੀਆਂ ਲਈ ਕੁਵੈਸ਼ਚਨ ਬੈਂਕ ਨਾਲ ਸੈਂਪਲ ਪੇਪਰ/ਮਾਡਲ ਪ੍ਰਸ਼ਨ ਪੱਤਰ ਅਤੇ ਹਰੇਕ ਵਿਸ਼ੇ ਦੀ ਮਾਰਕਿੰਗ ਸਕੀਮ ਆਉਣ ਵਾਲੇ ਕੁੱਝ ਮਹੀਨਿਆਂ ’ਚ ਆਫੀਸ਼ੀਅਲ ਵੈੱਬਸਾਈਟ cbseacademic.nic.in ’ਤੇ ਸਾਂਝਾ ਕਰੇਗਾ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਅੱਧੀ ਰਾਤੀਂ NRI ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਭਾਵੇਂ ਹੁਣ ਦੀ ਗੱਲ ਕਰੀਏ ਤਾਂ ਹਾਲੇ ਸੀ. ਬੀ. ਐੱਸ. ਈ. ਸੈਂਪਲ ਕੁਵੈਸ਼ਚਨ ਪੇਪਰ ਜਾਰੀ ਨਹੀਂ ਹੋਏ ਪਰ ਜੇਕਰ ਇਸ ਸਾਲ ਪ੍ਰੀਖਿਆ ਪੈਟਰਨ ਵਿਚ ਕੋਈ ਬਦਲਾਅ ਨਾ ਹੋਇਆ ਤਾਂ ਸੀ. ਬੀ. ਐੱਸ. ਈ. ਦੇ ਵਿਦਿਆਰਥੀ ਪਿਛਲੇ ਸਾਲ ਦੇ ਸੈਂਪਲ ਕੁਵੈਸ਼ਚਨ ਪੇਪਰ ਵੀ ਸੀ. ਬੀ. ਐੱਸ. ਈ. ਅਕੈਡਮਿਕ ਪੋਰਟਲ ’ਤੇ ਚੈੱਕ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਦਰਮਿਆਨ ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਫ਼ੈਸਲਾ

ਬੋਰਡ ਦੀ ਪ੍ਰੀਖਿਆ ਦੀ ਤਿਆਰੀ ’ਚ ਲੱਗੇ ਵਿਦਿਆਰਥੀਆਂ ਲਈ ਪੜ੍ਹਾਈ ਵਿਚ ਇਹ ਚੀਜ਼ਾਂ ਕਾਫੀ ਮਦਦ ਕਰਨਗੀਆਂ। ਇਨ੍ਹਾਂ ਸੈਂਪਲ ਪੇਪਰ ਤੋਂ ਵਿਦਿਆਰਥੀ ਸਮਝ ਸਕਣਗੇ ਕਿ ਪ੍ਰੀਖਿਆ ਦਾ ਪੈਟਰਨ ਕਿਵੇਂ ਹੋਵੇਗਾ ਅਤੇ ਕਿਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News