CBSE ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬੋਰਡ ਨੇ ਲਿਆ ਇਹ ਫ਼ੈਸਲਾ

Wednesday, May 31, 2023 - 10:06 AM (IST)

CBSE ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਬੋਰਡ ਨੇ ਲਿਆ ਇਹ ਫ਼ੈਸਲਾ

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕੰਪਾਰਟਮੈਂਟ ਪ੍ਰੀਖਿਆਵਾਂ ਨੂੰ ਸਪਲੀਮੈਂਟਰੀ ਪ੍ਰੀਖਿਆਵਾਂ ’ਚ ਬਦਲ ਦਿੱਤਾ ਹੈ ਅਤੇ ਹੁਣ ਇਨ੍ਹਾਂ ਪ੍ਰੀਖਿਆਵਾਂ ਨੂੰ ਸਪਲੀਮੈਂਟਰੀ ਪ੍ਰੀਖਿਆ ਕਿਹਾ ਜਾਵੇਗਾ। ਬੋਰਡ 17 ਜੁਲਾਈ ਤੋਂ 10ਵੀਂ ਅਤੇ 12ਵੀਂ ਕਲਾਸ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਸ਼ੁਰੂ ਕਰੇਗਾ। ਇਸ ਦੇ ਲਈ ਸਕੂਲਾਂ ਤੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ’ਚ ਕੰਪਾਰਟਮੈਂਟ ਵਿਦਿਆਰਥੀਆਂ ਦੀ ਸੂਚੀ ਮੰਗੀ ਗਈ ਹੈ। ਇਸ ਤੋਂ ਇਲਾਵਾ ਬੋਰਡ ਕਲਾਸਾਂ ’ਚ ਅੰਕਾਂ ’ਚ ਸੁਧਾਰ ਲਈ ਵਿਦਿਆਰਥੀਆਂ ਤੋਂ ਆਨਲਾਈਨ ਅਰਜ਼ੀਆਂ ਵੀ ਮੰਗੀਆਂ ਗਈਆਂ ਹਨ। ਸਾਰੀਆਂ ਅਰਜ਼ੀਆਂ 1 ਤੋਂ 15 ਜੂਨ ਤੱਕ ਦਿੱਤੀਆਂ ਜਾ ਸਕਣਗੀਆਂ, ਜਦੋਂ ਕਿ ਲੇਟ ਫ਼ੀਸ ਦੇ ਨਾਲ ਅਪਲਾਈ ਕਰਨ ਲਈ ਸਿਰਫ 2 ਦਿਨ ਹੋਰ ਮਿਲਣਗੇ। ਸੀ. ਬੀ. ਐੱਸ. ਈ. ਕੰਟਰੋਲਰ (ਪ੍ਰੀਖਆਵਾਂ) ਡਾ. ਸੰਜਮ ਭਾਰਦਵਾਜ ਨੇ ਸਕੂਲਾਂ ਨੂੰ ਲਿਖੇ ਪੱਤਰ ’ਚ ਕਿਹਾ ਕਿ ਬੋਰਡ ਕਲਾਸਾਂ ਦੀਆਂ ਪੂਰਕ ਪ੍ਰੀਖਿਆਵਾਂ ਲਈ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 1 ਜੂਨ ਤੋਂ ਸ਼ੁਰੂ ਹੋਵੇਗੀ, ਜਿਸ ਦੇ ਲਈ ‘ਪ੍ਰੀਖਿਆ ਸੰਗਮ’ ’ਤੇ ਵਿਦਿਆਰਥੀਆਂ ਦੀ ਸੂਚੀ ਭੇਜੀ ਜਾਵੇ। ਇਸ ਦੇ ਲਈ ਰੈਗੂਲਰ ਵਿਦਿਆਰਥੀ ਹੀ ਅਪਲਾਈ ਕਰ ਸਕਣਗੇ।

ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਤੇ ਬਿਜਲੀ ਚਮਕਣ ਸਣੇ ਚੱਲਣਗੀਆਂ ਤੇਜ਼ ਹਵਾਵਾਂ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਇਨ੍ਹਾਂ ਵਿਸ਼ਿਆਂ ’ਚ ਅੰਕ ਸੁਧਾਰਨ ਲਈ ਕਰੋ ਅਪਲਾਈ
10ਵੀਂ ਕਲਾਸ ਦੇ ਜਿਨ੍ਹਾਂ ਵਿਦਿਆਰਥੀਆਂ ਦਾ ਨਤੀਜਾ ਪਾਸ ਹੈ, ਉਹ ਜ਼ਿਆਦਾਤਰ 2 ਵਿਸ਼ਿਆਂ ’ਚ ਅੰਕ ਸੁਧਾਰਨ ਲਈ ਪ੍ਰੀਖਿਆ ਦੇ ਸਕਦੇ ਹਨ, ਜਦੋਂ ਕਿ 12ਵੀਂ ਕਲਾਸ ’ਚ ਸਿਰਫ 1 ਵਿਸ਼ੇ ’ਚ ਅੰਕਾਂ ਵਿਚ ਸੁਧਾਰ ਦਾ ਮੌਕਾ ਮਿਲੇਗਾ।
ਪਹਿਲਾਂ ਹੁੰਦੀ ਸੀ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਪ੍ਰੀਖਿਆ
ਨਤੀਜਾ ਜਾਰੀ ਹੋਣ ਤੋਂ ਬਾਅਦ ਸੀ. ਬੀ. ਐੱਸ. ਈ. ਵਲੋਂ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਪ੍ਰੀਖਿਆ ਲਈ ਜਾਂਦੀ ਰਹੀ ਹੈ। ਕੰਪਾਰਟਮੈਂਟ ਪ੍ਰੀਖਿਆ ’ਚ ਉਹ ਵਿਦਿਆਰਥੀ ਤੇ ਵਿਦਿਆਰਥਣਾਂ ਹਿੱਸਾ ਲੈਂਦੇ ਸਨ, ਜੋ ਇਕ ਜਾਂ 2 ਵਿਸ਼ਿਆਂ ’ਚ ਫੇਲ੍ਹ ਹੋ ਜਾਂਦੇ ਹਨ। ਇਸ ਤੋਂ ਇਲਾਵਾ ਇੰਪਰੂਵਮੈਂਟ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਤੋਂ ਲਈ ਜਾਂਦੀ ਸੀ, ਜੋ ਆਪਣੇ ਨਤੀਜੇ ਤੋਂ ਸੰਤੁਸ਼ਟ ਨਹੀਂ ਹੁੰਦੇ ਹਨ ਪਰ ਸਾਲ 2023 ਤੋਂ ਬੈਠਕ ’ਚ ਤੈਅ ਕੀਤਾ ਗਿਆ ਹੈ ਕਿ ਹੁਣ ਕੰਪਾਰਟਮੈਂਟ ਅਤੇ ਇੰਪਰੂਵਮੈਂਟ ਐਗਜ਼ਾਮ ਨੂੰ ਸਪਲੀਮੈਂਟਰੀ ਪ੍ਰੀਖਿਆ ਦੇ ਨਾਂ ਨਾਲ ਜਾਣਿਆ ਜਾਵੇਗਾ।

ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਦੀ ਫਾਇਰਿੰਗ ਮਗਰੋਂ ਪਰਤਿਆ ਵਾਪਸ
ਇਹ ਵਿਦਿਆਰਥੀ ਦੇ ਸਕਣਗੇ ਐਗਜ਼ਾਮ
ਬੋਰਡ ਦੇ ਨਿਯਮਾਂ ਮੁਤਾਬਕ ਉਹ ਸਾਰੇ ਵਿਦਿਆਰਥੀ ਸਪਲੀਮੈਂਟਰੀ ਪ੍ਰੀਖਿਆ ’ਚ ਸ਼ਾਮਲ ਹੋ ਸਕਣਗੇ, ਜੋ ਹਰ ਸਾਲ ਹੋਣ ਵਾਲੇ ਕੰਪਾਰਟਮੈਂਟ, ਇੰਪਰੂਵਮੈਂਟ ਐਗਜ਼ਾਮ ’ਚ ਸ਼ਾਮਲ ਹੁੰਦੇ ਸਨ। ਬੋਰਡ ਵਲੋਂ ਜਾਰੀ ਅਧਿਕਾਰਤ ਅਧਿਸੂਚਨਾ ਮੁਤਾਬਕ ਇਹ ਬਦਲਾਅ ਸਿਰਫ ਪ੍ਰੀਖਿਆ ਦੇ ਨਾਮਕਰਣ ’ਚ ਕੀਤਾ ਗਿਆ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਨਾਲ ਪ੍ਰੀਖਿਆਵਾਂ ਲਈ ਯੋਗਤਾ ਅਤੇ ਨਿਯਮਾਂ ਨੂੰ ਪ੍ਰਭਾਵਿਤ ਨਹੀਂ ਕਰੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News