ਸੀ. ਬੀ. ਐੱਸ. ਈ. ਨੇ ਸ਼ੁਰੂ ਕੀਤੀ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਸਨਮਾਨਤ ਕਰਨ ਦੀ ਤਿਆਰੀ

Wednesday, Jun 17, 2020 - 09:45 PM (IST)

ਸੀ. ਬੀ. ਐੱਸ. ਈ. ਨੇ ਸ਼ੁਰੂ ਕੀਤੀ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੂੰ ਸਨਮਾਨਤ ਕਰਨ ਦੀ ਤਿਆਰੀ

ਲੁਧਿਆਣਾ, (ਵਿੱਕੀ)- ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਸਨਮਾਨਤ ਕਰਨ ਲਈ ਸੀ. ਬੀ. ਐੱਸ. ਈ. ਨੇ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੀ. ਬੀ. ਐੱਸ. ਈ. ਨੇ ਇਸ ਦੇ ਲਈ ਵੈੱਬਸਾਈਟ ’ਤੇ ਪੋਰਟਲ ਖੋਲ੍ਹਿਆ ਹੈ ਅਤੇ ਇੱਛੁਕ ਅਧਿਆਪਕ ਅਤੇ ਪ੍ਰਿੰਸੀਪਲ 10 ਜੁਲਾਈ ਤੱਕ ਅਪਲਾਈ ਕਰ ਸਕਦੇ ਹਨ। ਅਰਜ਼ੀਆਂ ਆਉਣ ਤੋਂ ਬਾਅਦ ਬੋਰਡ ਮਾਹਿਰਾਂ ਦੀ ਟੀਮ ਇਸ ’ਤੇ ਵਰਕ ਸ਼ੁਰੂ ਕਰੇਗੀ। ਜਿਸ ਤੋਂ ਬਾਅਦ ਨਾਂ ਫਾਈਨਲ ਹੋਣ ’ਤੇ 5 ਸਤੰਬਰ ਨੂੰ ਚੁਣੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਐਵਾਰਡ ਦੇ ਕੇ ਸਨਮਾਨਤ ਕੀਤਾ ਜਾਵੇਗਾ।

ਸੀ. ਬੀ. ਐੱਸ. ਈ. ਨਿਯਮਾਂ ਮੁਤਾਬਕ ਐਵਾਰਡ ਲੈਣ ਲਈ ਉਥੇ ਅਧਿਆਪਕ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੂੰ ਸੀ. ਬੀ. ਐੱਸ. ਈ. ਦੇ ਸਕੂਲਾਂ ਵਿਚ 10 ਸਾਲ ਤੱਕ ਰੈਗੂਲਰ ਪੜ੍ਹਾਉਣ ਦਾ ਤਜ਼ਰਬਾ ਹੋਵੇ। ਉਥੇ ਪ੍ਰਿੰਸੀਪਲ ਲਈ 10 ਸਾਲ ਤੱਕ ਅਧਿਆਪਨ ਦੇ ਨਾਲ 5 ਸਾਲ ਤੱਕ ਸਕੂਲ ’ਚ ਬਤੌਰ ਪ੍ਰਿੰਸੀਪਲ ਜ਼ਿੰਮੇਵਾਰੀ ਨਿਭਾਉਣ ਵਾਲੇ ਅਧਿਕਾਰੀ ਹੀ ਇਸ ਐਵਾਰਡ ਦੇ ਲਈ ਅਪਲਾਈ ਕਰਨਗੇ।


author

Bharat Thapa

Content Editor

Related News