CBSE ਸਕੂਲਾਂ 'ਚ ਹੋ ਗਿਆ ਵੱਡਾ ਬਦਲਾਅ, ਵਿਦਿਆਰਥੀਆਂ ਲਈ ਚੁੱਕਿਆ ਗਿਆ ਅਹਿਮ ਕਦਮ
Tuesday, Apr 28, 2026 - 11:32 AM (IST)
ਲੁਧਿਆਣਾ (ਵਿੱਕੀ) : ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਕੁਆਲਟੀ ਅਤੇ ਸੁਧਾਰਾਂ ਦੇ ਮਕਸਦ ਨਾਲ ਵੱਡੇ ਬਦਲਾਅ ਕੀਤੇ ਹਨ। ਸਕੂਲਾਂ ਦੇ ਰਵਾਇਤੀ ਕਲਾਸ ਰੂਮ ਜੋ ਹੁਣ ਤੱਕ ਸਿਰਫ ਚਾਰ ਦੀਵਾਰੀ ਤੇ ਬਲੈਕ ਬੋਰਡ ਤੱਕ ਸੀਮਤ ਸਨ, ਹੁਣ ਸਕਿਲ ਲੈਬ ਵਜੋਂ ਨਜ਼ਰ ਆਉਣਗੇ। ਸੀ.ਬੀ.ਐੱਸ.ਈ. ਨੇ ਸੈਸ਼ਨ 2026-27 ਲਈ ਇਹ ਵੱਡੇ ਬਦਲਾਅ ਕੀਤੇ ਹਨ ਜਿਸ ਨਾਲ ਵਿਦਿਆਰਥੀ ਕਿਤਾਬੀ ਦੁਨੀਆਂ ਵਿਚੋਂ ਨਿਕਲ ਕੇ ਜੀਵਨ ਦੀਆਂ ਚੁਣੌਤੀਆਂ ਲਈ ਤਿਆਰ ਹੋ ਸਕਣਗੇ। ਨਵੇਂ ਬਦਲਾਵਾਂ ਦੇ ਤਹਿਤ ਹੁਣ ਰਟਣ ਦੀ ਆਦਤ ਖਤਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਪੜ੍ਹਾਈ ਨੂੰ ਪੂਰੀ ਤਰ੍ਹਾਂ ਪ੍ਰੈਕਟੀਕਲ ਨਾਲੇਜ ’ਤੇ ਫੋਕਸ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਦਾ ਯੂ-ਟਰਨ, ਵਿਭਾਗ ਨੇ ਜਾਰੀ ਕੀਤਾ ਅਲਰਟ, ਮੀਂਹ ਦੇ ਨਾਲ ਆਵੇਗਾ ਹਨ੍ਹੇਰੀ-ਤੂਫਾਨ
ਬੋਰਡ ਨੇ ਤੀਜੀ ਕਲਾਸ ਤੋਂ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਕੋਡਿੰਗ ਨੂੰ ਜ਼ਰੂਰੀ ਕਰ ਦਿੱਤਾ ਹੈ। ਵਿਦਿਆਰਥੀ ਹੁਣ ਇੰਟਰਡਿਸੀਪਲਨਰੀ ਪ੍ਰਾਜੈਕਟਾਂ ਦੇ ਜ਼ਰੀਏ ਸਿੱਖਣਗੇ ਕਿ ਵੱਖ-ਵੱਖ ਵਿਸ਼ੇ ਇਕ ਦੂਜੇ ਨਾਲ ਕਿਵੇਂ ਜੁੜੇ ਹਨ। ਉਦਾਹਰਣ ਵਜੋਂ ਸਮਾਰਟ ਸਿਟੀ ਵਰਗੇ ਪ੍ਰਾਜੈਕਟ ’ਤੇ ਕੰਮ ਕਰਦੇ ਸਮੇਂ ਉਹ ਬਜਟ ਕੈਲਕੁਲੇਸ਼ਨ ਦੇ ਲਈ ਮੈਥਸ, ਐਨਰਜੀ ਮੈਨੇਜਮੈਂਟ ਦੇ ਲਈ ਸਾਇੰਸ ਤੇ ਸ਼ਹਿਰੀ ਨਿਯੋਜਨ ਲਈ ਸੋਸ਼ਲ ਸਾਇੰਸ ਦੀ ਇਕੱਠੇ ਵਰਤੋਂ ਕਰਨਗੇ। ਇਸ ਤੋਂ ਇਲਾਵਾ ਸਕਿਲ ਸੈਟਰਡ ਵਰਗੇ ਨਵਾਚਾਰਾਂ ਦੇ ਜ਼ਰੀਏ ਬੱਚਿਆਂ ਵਿਚ ਫਾਈਨੈਂਸ਼ੀਅਲ ਲਿਟਰੇਸੀ ਅਤੇ ਪਬਲਿਕ ਸਪੀਕਿੰਗ ਵਰਗੇ ਜੀਵਨ ਕੌਸ਼ਲ ਵਿਕਸਿਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖਬਰ, ਹੁਣ ਪੈ ਗਿਆ ਵੱਡਾ ਪੰਗਾ
ਪ੍ਰੀਖਿਆ ਦਾ ਨਵਾਂ ਪੈਟਰਨ : ਰਟਣ ਦੀ ਆਦਤ ਹੋਵੇਗੀ ਖਤਮ
ਬੋਰਡ ਨੇ ਪ੍ਰੀਖਿਆ ਦੇ ਤਣਾਅ ਨੂੰ ਘੱਟ ਕਰਨ ਤੇ ਯੋਗਤਾ ਨੂੰ ਪਰਖਣ ਦੇ ਲਈ ਇਵੈਲਿਊਏਸ਼ਨ ਪੈਟਰਨ ਵਿਚ ਵੀ ਵੱਡਾ ਬਦਲਾਅ ਕੀਤਾ ਹੈ। ਹੁਣ ਪੇਪਰ ਵਿਚ 50 ਫੀਸਦੀ ਸਵਾਲ ਕੰਪੀਟੈਂਸੀ ਮਤਲਬ ਯੋਗਤਾ ਤੇ ਵਿਵਹਾਰਕ ਵਰਤੋਂ ’ਤੇ ਆਧਾਰਿਤ ਹੋਣਗੇ। ਹੁਣ ਕਿਤਾਬ ਦੇ ਪਿੱਛੇ ਦਿੱਤੇ ਪ੍ਰਸ਼ਨਾਂ ਨੂੰ ਰਟ ਕੇ ਚੰਗੇ ਮਾਰਕਸ ਲਿਆਉਣਾ ਮੁਸ਼ਕਲ ਹੋਵੇਗਾ। ਇਸ ਨਵੇਂ ਪ੍ਰੀਖਿਆ ਪੈਟਰਨ ਨਾਲ ਵਿਦਿਆਰਥੀਆਂ ਦਾ ਆਤਮਵਿਸ਼ਵਾਸ ਵਧੇਗਾ ਤੇ ਮਾਨਸਿਕ ਤਣਾਅ ਘੱਟ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ : ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ, 15 ਮਈ ਨੂੰ ...
ਵਿਵਹਾਰਕ ਹੋਵੇਗਾ ਗਣਿਤ
ਗਣਿਤ ਦੀਆਂ ਗੁੰਝਲਾਂ ਦੂਰ ਕਰਨ ਲਈ ਸਕੂਲਾਂ ਵਿਚ ‘ਰਿਅਲ ਲਾਈਫ ਮੈਥ ਸਿਮੁਲੇਸ਼ਨ’ ਦਾ ਸਹਾਰਾ ਲਿਆ ਜਾਵੇਗਾ। ਇਸ ਦੇ ਤਹਿਤ ਸਕੂਲਾਂ ਵਿਚ ਮਿੰਨੀ ਮਾਰਕੀਟ ਬਣਾਏ ਜਾਣਗੇ, ਜਿਥੇ ਵਿਦਿਆਰਥੀ ਖੁਦ ਦੁਕਾਨਦਾਰ ਅਤੇ ਗਾਹਕ ਬਣਨਗੇ। ਇਸ ਐਕਟੀਵਿਟੀ ਨਾਲ ਉਹ ਡਿਸਕਾਊਂਟ, ਪ੍ਰੋਫਿਟ ਅਤੇ ਲਾਸ ਵਰਗੇ ਮੁਸ਼ਕਲ ਸਮੀਰਕਣਾਂ ਨੂੰ ਰਟਣ ਦੀ ਬਜਾਏ ਪ੍ਰੈਕਟੀਕਲ ਤੌਰ ’ਤੇ ਹੱਲ ਕਰਨਾ ਸਿੱਖਣਗੇ।
ਕਿਉਂ ਜ਼ਰੂਰੀ ਸੀ ਇਹ ਬਦਲਾਅ
ਇੰਡੀਆ ਸਕਿਲਸ ਰਿਪੋਰਟ 2026 ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਵਿਚ ਸਿਰਫ 56 ਫੀਸਦੀ ਗ੍ਰੈਜੁਏਟ ਹੀ ਰੋਜ਼ਗਾਰ ਦੇ ਲਾਇਕ ਹਨ। ਇਕ ਕਰੀਅਰ ਕਾਊਂਸਲਰ ਦੇ ਮੁਤਾਬਕ ਸਿੱਖਿਆ ਦਾ ਪੁਰਾਣੀ ਢਾਂਚਾ ਇਸ ਦਾ ਵੱਡਾ ਕਾਰਨ ਰਿਹਾ ਹੈ। ਵਿਸ਼ਵ ਪੱਧਰ ਦੇ ਮਾਣਕਾਂ ’ਤੇ ਪੱਛੜਦੇ ਵਿਦਿਆਰਥੀਆਂ ਨੂੰ ਭਵਿੱਖ ਦੀ ਡਿਜ਼ੀਟਲ ਇਕੋਨੋਮੀ ਲਈ ਤਿਆਰ ਕਰਨ ਲਈ ਸਕੂਲਾਂ ਵਿਚ ਏ.ਆਈ., ਕੋਡਿੰਗ ਅਤੇ ਫਾਈਨੈਂਸ਼ੀਅਲ ਲਿਟਰੇਸੀ ਨੂੰ ਜ਼ਰੂਰੀ ਕੀਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
