8ਵੀਂ ਅਤੇ 10ਵੀਂ ਤੱਕ ਦੇ ਵਿਦਿਆਰਥੀਆਂ ਲਈ CBSE ਨੇ ਸ਼ੁਰੂ ਕੀਤਾ ‘ਸਾਇੰਸ ਚੈਲੇਂਜ’

12/24/2020 3:25:46 PM

ਲੁਧਿਆਣਾ (ਵਿੱਕੀ) : ਬੱਚਿਆਂ ’ਚ ਜਗਿਆਸਾ ਅਤੇ ਉੱਚ ਪੱਧਰ ਦੀ ਚਿੰਤਨ ਸਮਰੱਥਾ ਵਿਕਸਿਤ ਕਰਨ ਦੇ ਮਕਸਦ ਨਾਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਆਨਲਾਈਨ ਮੋਡ ’ਤੇ ‘ਸਾਇੰਸ ਚੈਲੇਂਜ’ ਕੁਇੱਜ਼ ਦੀ ਸ਼ੁਰੂ ਕੀਤੀ ਹੈ। ‘ਸਾਇੰਸ ਚੈਲੇਂਜ’ ਦੀਕਸ਼ਾ ਪੋਰਟਲ ਅਤੇ ਐਪ ’ਤੇ 11 ਜਨਵਰੀ 2021 ਤੱਕ ਮੁਹੱਈਆ ਰਹੇਗਾ।

8ਵੀਂ ਅਤੇ 10ਵੀਂ ਦੇ ਵਿਦਿਆਰਥੀ ਲੈ ਸਕਣਗੇ ਹਿੱਸਾ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੇ ਇਸ ਸਾਇੰਸ ਚੈਲੇਂਜ ਵਿਚ 8ਵੀਂ ਅਤੇ 10ਵੀਂ ਦੇ ਵਿਦਿਆਰਥੀ ਹਿੱਸਾ ਲੈ ਸਕਣਗੇ। ਵਿਦਿਆਰਥੀ ਆਪਣੇ ਕੰਪਿਊਟਰ ਜਾਂ ਐਂਡਰਾਈਡ ਮੋਬਾਇਲ ਫੋਨ ਜ਼ਰੀਏ ਦੀਕਸ਼ਾ ਐਪ ਜ਼ਰੀਏ ਕੋਰਸ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਪਹੁੰਚ ਸਥਾਪਿਤ ਕਰ ਸਕਦੇ ਹਨ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਕੁਇੱਜ਼ ’ਚ ਹਿੱਸਾ ਲੈਣ ਲਈ ਦੀਕਸ਼ਾ ਐਪ ’ਤੇ ਰਜਿਸਟ੍ਰੇਸ਼ਨ ਜ਼ਰੂਰੀ
ਕੁਇੱਜ਼ ’ਚ ਹਿੱਸਾ ਲੈਣ ਲਈ ਵਿਦਿਆਰਥੀਆਂ ਕੋਲ ਦੀਕਸ਼ਾ ਐਪ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਚੈਲੰਜ ਵਿਚ ਹਿੱਸਾ ਲੈਣ ਤੋਂ ਪਹਿਲਾਂ ਦੀਕਸ਼ਾ ਐਪ ’ਤੇ ਆਪਣੀ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਵਿਦਿਆਰਥੀ ਆਪਣੀ ਰਜਿਸਟ੍ਰੇਸ਼ਨ ਈਮੇਲ ਅਤੇ ਪਾਸਵਰਡ ਜ਼ਰੀਏ ਹੀ ਇਸ ਚੈਲੇਂਜ ਨਾਲ ਜੁੜ ਸਕਦੇ ਹਨ। ਇਕ ਵਾਰ ਚੈਲੇਂਜ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਸਾਰੇ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ‘ਸਿੱਖਾਂ ਲਈ ਗੁਰਪਤਵੰਤ ਪੰਨੂ ਬਹੁਤ ਵੱਡਾ ਧੱਬਾ : ਸੁੱਖੀ ਚਾਹਲ’

 


Anuradha

Content Editor

Related News