ਪਟਿਆਲਾ : ਕੋਰੋਨਾ ਪਾਬੰਦੀ ਖੇਤਰ ’ਚ ਆਉਂਦੇ ਪ੍ਰੀਖਿਆ ਕੇਂਦਰ CBSE ਨੇ ਹਟਾਏ
Sunday, Jun 07, 2020 - 10:03 AM (IST)
ਪਟਿਆਲਾ (ਪ੍ਰਤਿਭਾ) : ਜੁਲਾਈ 'ਚ ਹੋਣ ਜਾ ਰਹੀ ਸੀ. ਬੀ. ਐੱਸ. ਈ. ਪ੍ਰੀਖਿਆ ਦੇ ਮੱਦੇਨਜ਼ਰ ਬੋਰਡ ਨੇ ਉਨ੍ਹਾਂ ਖੇਤਰਾਂ ਦੇ ਸਕੂਲਾਂ 'ਚੋਂ ਪ੍ਰੀਖਿਆ ਕੇਂਦਰ ਹਟਾ ਦਿੱਤੇ ਹਨ, ਜੋ ਕਿ ਕੋਰੋਨਾ ਪਾਬੰਦੀ ਦੇ ਖੇਤਰ 'ਚ ਆਉਂਦੇ ਹਨ। ਪ੍ਰੀਖਿਆ ਦੀਆਂ ਤਿਆਰੀਆਂ ਨੂੰ ਲੈ ਕੇ ਲਗਾਤਾਰ ਕੰਮ ਚੱਲ ਰਿਹਾ ਹੈ ਅਤੇ ਕੋਰੋਨਾ ਤੋਂ ਬਚਾਅ ਲਈ ਸਰਕਾਰ ਤੇ ਸੀ. ਬੀ. ਐੱਸ. ਈ. ਵੱਲੋਂ ਜਾਰੀ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ, ਉੱਥੇ ਹੀ ਬੋਰਡ ਨੇ ਪ੍ਰੀਖਿਆ ਕੇਂਦਰਾਂ ਦੇ ਬਦਲਾਅ ਸਬੰਧੀ ਪ੍ਰੀਖਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਨਾਲ ਹੀ ਬੋਰਡ ਨੇ ਇਹ ਵੀ ਦੱਸਿਆ ਕਿ ਪ੍ਰਾਈਵੇਟ ਪ੍ਰੀਖਿਆਰਥੀ ਆਪਣੇ ਪ੍ਰੀਖਿਆ ਕੇਂਦਰ 'ਚ ਬਦਲਾਅ ਬੋਰਡ ਵੈੱਬਸਾਈਟ ’ਤੇ ਪਾਏ ਗਏ। ਨਿੱਜੀ ਪ੍ਰੀਖਿਆਰਥੀ ਲਿੰਕ 'ਤੇ ਪ੍ਰੀਖਿਆ ਸੁਵਿਧਾ ਮੋਬਾਈਲ ਐਪ ਤੋਂ ਵੇਖ ਸਕਦੇ ਹਨ। ਇਸ ਤੋਂ ਇਲਾਵਾ ਪ੍ਰੀਖਿਆਰਥੀ ਪ੍ਰੀਖਿਆ ਕੇਂਦਰ ਆਪਣੇ ਸਕੂਲ ਰਾਹੀਂ ਹੀ ਬਦਲ ਸਕਣਗੇ। ਪ੍ਰੀਖਿਆਰਥੀ ਨੂੰ ਸਕੂਲ ਨੂੰ ਇਹ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਬਾਅਦ ਸਬੰਧਤ ਸਕੂਲ ਵੱਲੋਂ ਉਸ ਜ਼ਿਲੇ ਦੇ ਸਕੂਲ ਨੂੰ ਰਿਕਵੈਸਟ ਭੇਜੀ ਜਾਵੇਗੀ। ਇਸ ਤੋਂ ਇਲਾਵਾ ਸੀ. ਬੀ .ਐੱਸ. ਈ. ਨੇ ਕਿਸੇ ਸਹਾਇਕ ਦੀ ਮਦਦ ਨਾਲ ਪ੍ਰੀਖਿਆ ਦੇਣ ਵਾਲੇ 10ਵੀਂ, 12ਵੀਂ ਦੇ ਅਪਾਹਜ ਵਿਦਿਆਰਥੀਆਂ ਨੂੰ ਪ੍ਰੀਖਿਆ 'ਚ ਸ਼ਾਮਲ ਨਾ ਹੋਣ ਦਾ ਵੀ ਬਦਲ ਦਿੱਤਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਨਤੀਜੇ ਅਲਟਰਨੇਟਿਵ ਅਸੈੱਸਮੈਂਟ ਸਕੀਮ ਅਨੁਸਾਰ ਐਲਾਨੇ ਜਾਣਗੇ। ਬੋਰਡ ਦਾ ਕਹਿਣਾ ਹੈ ਕਿ ਜੇਕਰ ਇਹ ਬੱਚੇ ਕਿਸੇ ਸਹਾਇਕ ਨਾਲ ਪ੍ਰੀਖਿਆ ਦੇਣ ਆਉਂਦੇ ਹਨ ਤਾਂ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਸੋਸ਼ਲ ਡਿਸਟੈਂਸ ਦੇ ਪ੍ਰਮੁੱਖ ਨਿਯਮ ਦਾ ਪਾਲਣ ਨਹੀਂ ਹੋ ਸਕੇਗਾ।
ਪ੍ਰੀਖਿਆ ’ਚ ਬੈਠਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ
ਸਾਰੇ ਵਿਦਿਆਰਥੀਆਂ ਨੂੰ ਇਕ ਪਾਰਦਰਸ਼ੀ ਬੋਤਲ 'ਚ ਆਪਣਾ ਖੁਦ ਦਾ ਹੈਂਡ ਸੈਨੀਟਾਈਜ਼ਰ ਲੈ ਕੇ ਜਾਣਾ ਹੋਵੇਗਾ।
ਸਾਰੇ ਵਿਦਿਆਰਥੀਆਂ ਨੂੰ ਮਾਸਕ ਜਾਂ ਕੱਪੜੇ ਨਾਲ ਆਪਣਾ ਨੱਕ ਅਤੇ ਮੂੰਹ ਢਕਣਾ ਹੋਵੇਗਾ।
ਸਾਰੇ ਵਿਦਿਆਰਥੀਆਂ ਨੂੰ ਫਿਜ਼ੀਕਲ ਡਿਸਟੈਂਸਿੰਗ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ।
ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦੱਸਣਾ ਹੋਵੇਗਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣ।
ਮਾਪਿਆਂ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦਾ ਬੱਚਾ ਬੀਮਾਰ ਨਾ ਹੋਵੇ।
ਪ੍ਰੀਖਿਆ ਦਿੰਦੇ ਸਮੇਂ ਵਿਦਿਆਰਥੀਆਂ ਨੂੰ ਸਾਰੇ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ।
ਐਡਮਿਟ ਕਾਰਡ 'ਚ ਲਿਖੇ ਸਾਰੇ ਨਿਰਦੇਸ਼ਾਂ ਦਾ ਵਿਦਿਆਰਥੀਆਂ ਨੂੰ ਪਾਲਣ ਕਰਨਾ ਹੋਵੇਗਾ।
ਪ੍ਰੀਖਿਆ ਦਾ ਸਮਾਂ ਡੇਟਸ਼ੀਟ ਅਤੇ ਐਡਮਿਟ ਕਾਰਡ 'ਚ ਲਿਖਣਾ ਹੋਵੇਗਾ।