CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਸਬੰਧੀ ਲਿਆ ਗਿਆ ਅਹਿਮ ਫ਼ੈਸਲਾ

Wednesday, May 19, 2021 - 09:33 AM (IST)

ਲੁਧਿਆਣਾ (ਵਿੱਕੀ) : ਦੇਸ਼ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਦੇਖਦੇ ਹੋਏ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 10ਵੀਂ ਦਾ ਨਤੀਜਾ 20 ਜੂਨ ਨੂੰ ਜਾਰੀ ਨਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦਾ ਕਾਰਨ ਬੋਰਡ ਵੱਲੋਂ ਵੱਖ-ਵੱਖ ਸੂਬਿਆਂ ਵਿਚ ਕੋਵਿਡ-19 ਮਹਾਮਾਰੀ, ਲਾਕਡਾਊਨ, ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਦੱਸਿਆ ਗਿਆ ਹੈ, ਜਿਸ ਨੂੰ ਦੇਖਦੇ ਹੋਏ ਤਾਰੀਖਾਂ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਮੋਹਾਲੀ 'ਚ ਚਿੱਟੇ ਤੇ ਹਥਿਆਰਾਂ ਸਣੇ ਵਾਂਟੇਡ 'ਅਪਰਾਧੀ' ਗ੍ਰਿਫ਼ਤਾਰ, ਗੈਂਗਸਟਰਾਂ ਦੀ ਮਦਦ ਨਾਲ ਚਲਾਉਂਦਾ ਸੀ ਕਾਰੋਬਾਰ

ਬੋਰਡ ਵੱਲੋਂ ਬਦਲੇ ਗਏ ਸ਼ਡਿਊਲ ਮੁਤਾਬਕ ਹੁਣ ਨਤੀਜਾ ਜੁਲਾਈ ਦੇ ਪਹਿਲੇ ਹਫ਼ਤੇ ’ਚ ਹੀ ਜਾਰੀ ਹੋ ਸਕੇਗਾ। ਸੀ. ਬੀ. ਐੱਸ. ਈ. ਨੇ ਮੰਗਲਵਾਰ ਨੂੰ ਨੋਟਿਸ ਜਾਰੀ ਕਰ ਕੇ 10ਵੀਂ ਦੇ ਵਿਦਿਆਰਥੀਆਂ ਦੇ ਮਾਰਕਸ ਸਬਮਿਟ ਕਰਨ ਦੀ ਆਖ਼ਰੀ ਤਾਰੀਖ਼ ਵਧਾ ਦਿੱਤੀ ਹੈ। ਇਸ ਸਬੰਧੀ ਆਫੀਸ਼ੀਅਲ ਵੈੱਬਸਾਈਟ ’ਤੇ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਨੇ ਤੈਅ ਕੀਤਾ 'ਪ੍ਰਾਈਵੇਟ ਐਂਬੂਲੈਂਸਾਂ' ਦਾ ਕਿਰਾਇਆ, ਜਾਣੋ ਕੀ ਹਨ ਨਵੇਂ ਰੇਟ

ਦੱਸ ਦੇਈਏ ਕਿ ਕੋਰੋਨਾ ਦੇ ਵੱਧਦੇ ਕੇਸਾਂ ਤੋਂ ਬਾਅਦ ਅਕੈਡਮਿਕ ਸੈਸ਼ਨ 2020-21 ਦੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਬੀਤੇ ਦਿਨੀਂ ਰੱਦ ਕਰ ਦਿੱਤੀ ਗਈ ਸੀ। ਇਸ ਦੇ ਲਈ ਸੀ. ਬੀ. ਐੱਸ. ਈ. ਨੇ 1 ਮਈ ਨੂੰ ਮੁੱਲਾਂਕਣ ਨੀਤੀ ਜਾਰੀ ਕੀਤੀ ਸੀ, ਜਿਸ ਦੇ ਤਹਿਤ ਸਕੂਲਾਂ ਨੂੰ 25 ਮਈ ਤੱਕ ਅੰਕ ਤੈਅ ਕਰ ਕੇ 5 ਜੂਨ ਤੱਕ ਸੀ. ਬੀ. ਐੱਸ. ਈ. ਨੂੰ ਜਮ੍ਹਾਂ ਕਰਵਾਉਣੇ ਸਨ, ਜਦੋਂ ਕਿ ਇੰਟਰਨਲ ਐਗਜ਼ਾਮ ਦੇ ਮਾਰਕਸ ਸੀ. ਬੀ. ਐੱਸ. ਈ. ਨੂੰ 11 ਜੂਨ ਤੱਕ ਸਕੂਲਾਂ ਨੂੰ ਜਮ੍ਹਾਂ ਕਰਵਾਉਣੇ ਸਨ।

ਇਹ ਵੀ ਪੜ੍ਹੋ : ਮੰਤਰੀ ਚੰਨੀ ਦੀਆਂ ਵਧੀਆਂ ਮੁਸ਼ਕਲਾਂ, ਹੁਣ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਵੱਡਾ ਐਲਾਨ

ਹੁਣ ਸੀ. ਬੀ. ਐੱਸ. ਈ. ਨੇ ਅਧਿਆਪਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਸਕੂਲਾਂ ਨੂੰ 30 ਜੂਨ ਤੱਕ ਦੋਵੇਂ ਕੈਟਾਗਰੀ ਦੇ ਅੰਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News