CBSE ਦਾ ਫਰਮਾਨ, ਪ੍ਰੀਖਿਆਵਾਂ ''ਚ ਇਸ ਹੁਕਮ ਦੀ ਨਾ ਹੋਈ ਪਾਲਣਾ ਤਾਂ ਹੋਵੇਗਾ ਭਾਰੀ ਜੁਰਮਾਨਾ

12/28/2022 12:25:53 AM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੀ 10ਵੀਂ ਤੇ 12ਵੀਂ ਦੀ ਸਾਲਾਨਾ ਪ੍ਰੀਖਿਆਵਾਂ 'ਚ ਸੀਸੀਟੀਵੀ ਕੈਮਰੇ ਲਗਾਉਣਾ ਜ਼ਰੂਰੀ ਹੈ। ਪ੍ਰੀਖਿਆ ਦੀ ਹਰ ਗਤੀਵਿਧੀ ਦੀ ਵੀਡੀਓਗ੍ਰਾਫੀ ਵੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਾ ਕਰਨ ਵਾਲੇ ਸਕੂਲਾਂ ਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਸ ਦੀ ਜਾਣਕਾਰੀ ਬੋਰਡ ਵੱਲੋਂ ਸਾਰੇ ਸਕੂਲਾਂ ਨੂੰ ਦੇ ਦਿੱਤੀ ਗਈ ਹੈ। ਬੋਰਡ ਨੇ ਸਾਰੇ ਸਕੂਲਾਂ ਨੂੰ ਪ੍ਰੈਕਟੀਕਲ ਅਤੇ ਥਿਊਰੀ ਪ੍ਰੀਖਿਆ ’ਚ ਹਰ ਕਲਾਸ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਪ੍ਰੈਕਟੀਕਲ ਦਿੰਦੇ ਸਮੇਂ ਵਿਦਿਆਰਥੀ ਦੀ 1 ’ਚੋਂ 5 ਮਿੰਟ ਤੱਕ ਦੀ ਵੀਡੀਓ ਵੀ ਬਣਾਉਣੀ ਹੈ। ਸਕੂਲਾਂ ਨੂੰ ਪ੍ਰੈਕਟੀਕਲ ਦਿੰਦੇ ਸਮੂਹ ਦੀ ਵੀ ਵੀਡੀਓਗ੍ਰਾਫੀ ਕਰਵਾਉਣੀ ਹੈ।

ਇਹ ਵੀ ਪੜ੍ਹੋ : ਵਾਹਨ ਮਾਲਕਾਂ ਨੇ ਕੰਮ ਨਾ ਕਰਨ ਦੇ ਦੋਸ਼ ਲਗਾ ਮੋਟਰ ਵ੍ਹੀਕਲ ਇੰਸਪੈਕਟਰ ਦਾ ਕੀਤਾ ਘਿਰਾਓ

ਸੀਬੀਐੱਸਈ ਵੱਲੋਂ 12ਵੀਂ ਪ੍ਰੈਕਟੀਕਲ ਅਤੇ 10ਵੀਂ ਅੰਤਰਿਕ ਮੁੱਲਾਂਕਣ ਜਨਵਰੀ ਤੋਂ 15 ਫਰਵਰੀ ਤੱਕ ਕੀਤਾ ਜਾਵੇਗਾ। ਹਰ ਸਕੂਲ ਆਪਣੀ ਸੁਵਿਧਾ ਅਨੁਸਾਰ ਮਿਤੀ ਤੈਅ ਕਰਕੇ ਪ੍ਰੈਕਟੀਕਲ ਲੈਣਗੇ। ਪ੍ਰੈਕਟੀਕਲ ਦੌਰਾਨ ਪ੍ਰੀਖਿਆਰਥੀਆਂ ਦੇ ਸਮੂਹ ਦੀ ਫੋਟੋ ਅਤੇ ਵੀਡੀਓ ਦੋਵਾਂ ਹੀ ਬੋਰਡ ਨੂੰ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਇਨ੍ਹਾਂ ਦਿਨਾਂ ’ਚ ਹਰੇਕ ਖੇਤਰੀ ਦਫ਼ਤਰ ਵੱਲੋਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਕੇਂਦਰ ਬਣਾਇਆ ਜਾ ਰਿਹਾ ਹੈ। ਕੇਂਦਰ ਬਣਾਉਣ ਤੋਂ ਪਹਿਲਾਂ ਸਕੂਲਾਂ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਸਕੂਲਾਂ 'ਚ ਪਾਣੀ, ਬੈਂਚ ਡੈਸਕ, ਸੀਸੀਟੀਵੀ ਕੈਮਰਾ, ਸਾਫ਼-ਸਫਾਈ, ਪ੍ਰੀਖਿਆਰਥੀ ਦੇ ਖੜ੍ਹੇ ਹੋਣ ਲਈ ਕੰਪਲੈਕਸ ਹੈ, ਉਨ੍ਹਾਂ ਦੀ ਜਗ੍ਹਾ ’ਤੇ ਕੇਂਦਰ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ED ਨੇ ਲੁਧਿਆਣਾ ਦੇ ਨਾਮੀ ਠੇਕੇਦਾਰ ਚੰਨੀ ਬਜਾਜ ਦੇ 11 ਕੰਪਲੈਕਸਾਂ ’ਤੇ ਕੀਤੀ ਛਾਪੇਮਾਰੀ, ਪੜ੍ਹੋ ਪੂਰਾ ਮਾਮਲਾ

ਪਿਛਲੇ ਸੈਸ਼ਨ ’ਚ ਲੱਗ ਚੁੱਕਾ ਹੈ ਜੁਰਮਾਨਾ

ਸੀਬੀਐੱਸਈ ਨੇ ਪਿਛਲੇ ਸੈਸ਼ਨ ਦੀ ਪ੍ਰੀਖਿਆ ’ਚ ਇਸ ਤਰ੍ਹਾਂ ਦੇ 36 ਸਕੂਲਾਂ ਖਿਲਾਫ਼ ਕਾਰਵਾਈ ਕੀਤੀ ਸੀ, ਜਿਨ੍ਹਾਂ ਨੇ ਵੀਡੀਓਗ੍ਰਾਫੀ ਕਰਵਾਉਣ ’ਚ ਲਾਪ੍ਰਵਾਹੀ ਵਰਤੀ ਸੀ। ਇਸ ਤੋਂ ਬਾਅਦ ਇਨ੍ਹਾਂ ਸਕੂਲਾਂ ਤੋਂ 50-50 ਹਜ਼ਾਰ ਦਾ ਜੁਰਮਾਨਾ ਲਿਆ ਗਿਆ ਸੀ।

ਪ੍ਰਸ਼ਨ ਪੱਤਰ ਹੋਣਗੇ ਟ੍ਰੈਕ

10ਵੀਂ ਤੇ 12ਵੀਂ ਦੇ ਪ੍ਰਸ਼ਨ ਪੱਤਰ ਆਨਲਾਈਨ ਦੇ ਨਾਲ ਆਫ਼ਲਾਈਨ ਭੇਜੇ ਜਾਣਗੇ। ਆਫ਼ਲਾਈਨ ਪ੍ਰਸ਼ਨ ਪੱਤਰ ਦੀ ਟ੍ਰੈਕਿੰਗ ਬੋਰਡ ਵੱਲੋਂ ਕੀਤੀ ਜਾਵੇਗੀ। ਇਸ ਦੇ ਲਈ ਬੋਰਡ ਵੱਲੋਂ ਪ੍ਰੀਖਿਆ ਤੋਂ ਪਹਿਲਾਂ ਇਕ ਸਾਫਟਵੇਅਰ ਬਣਾਇਆ ਜਾਵੇਗਾ। ਇਸ ਨਾਲ ਹਰੇਕ ਸਕੂਲ ਦੇ ਪ੍ਰਿੰਸੀਪਲ ਦੇ ਬਾਹਰੀ ਨੰਬਰ ਜੋੜੇ ਜਾਣਗੇ। ਇਸ ਨਾਲ ਬੈਂਕ ਤੋਂ ਪ੍ਰਸ਼ਨ ਪੱਤਰ ਲੈਣ ਤੋਂ ਬਾਅਦ ਸਕੂਲ ਪੁੱਜਣ ਤੱਕ ਦੀ ਸਾਰੀ ਜਾਣਕਾਰੀ ਬੋਰਡ ਨੂੰ ਪ੍ਰਾਪਤ ਹੋਵੇਗੀ।

ਇਹ ਵੀ ਪੜ੍ਹੋ : ਮੋਬਾਈਲ ਖੋਹ ਕੇ ਭੱਜ ਰਹੇ ਸਨ ਲੁਟੇਰੇ, ਲੋਕਾਂ ਨੇ ਲਏ ਦਬੋਚ, ਸ਼ਰੇਆਮ ਕੀਤੀ ਛਿੱਤਰ ਪਰੇਡ ਤੇ ਫਿਰ...

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News