CBI ਅੱਜ ਰਾਜੀਵ ਕੁਮਾਰ ਤੋਂ ਕਰੇਗੀ ਪੁੱਛਗਿੱਛ (ਪੜ੍ਹੋ 9 ਫਰਵਰੀ ਦੀਆਂ ਖਾਸ ਖਬਰਾਂ)
Saturday, Feb 09, 2019 - 02:08 AM (IST)

ਨਵੀਂ ਦਿੱਵੀ/ਜਲੰਧਰ (ਵੈਬ ਡੈਸਕ)—ਕੋਲਕਾਤਾ ਪੁਲਸ ਦੇ ਕਮਿਸ਼ਨਰ ਰਾਜੀਵ ਕੁਮਾਰ ਤੋਂ ਸੀ.ਬੀ.ਆਈ. ਅੱਜ ਸ਼ਿਲਾਂਗ 'ਚ ਕਰੋੜਾਂ ਰੁਪਏ ਦੇ ਸ਼ਾਰਦਾ ਚਿੱਟ ਫੰਡ ਮਾਮਲੇ 'ਚ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਐਤਵਾਰ ਨੂੰ ਕੋਲਕਾਤਾ ਦੇ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੇ ਸਰਕਾਰੀ ਰਿਹਾਇਸ਼ ਦੇ ਬਾਹਰ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਸੀ। ਚਿੱਟ ਫੰਡ ਮਾਮਲੇ 'ਚ ਸੀ.ਬੀ.ਆਈ. ਦੀ ਟੀਮ ਪੁੱਛਗਿੱਛ ਕਰਨ ਲਈ ਰਾਜੀਵ ਕੁਮਾਰ ਦੇ ਘਰ ਪਹੁੰਚੀ ਸੀ।
ਪੜ੍ਹੋ 9 ਫਰਵਰੀ ਦੀਆਂ ਖਾਸ ਖਬਰਾਂ-
ਅੱਜ ਬਿਹਾਰ ਜਾਣਗੇ ਰਾਜਨਾਥ ਸਿੰਘ
ਜਿਵੇਂ ਜਿਵੇਂ ਲੋਕਸਬਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ ਉਂਝ ਉਂਝ ਨੇਤਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਉੱਥੇ ਹੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਿੰਘ ਬਿਹਾਰ ਦੌਰੇ 'ਤੇ ਆ ਰਹੇ ਹਨ। ਰਾਜਨਾਥ 9 ਫਰਵਰੀ ਨੂੰ ਪਟਨਾ ਆਉਣਗੇ ਅਤੇ ਫਿਰ ਦਲਸਿੰਘਸਰਾਏ 'ਚ ਹੋਣ ਵਾਲੀ ਸ਼ਕਤੀ ਕੇਂਦਰ ਦੀ ਬੈਠਕ 'ਚ ਸ਼ਾਮਲ ਹੋਣਗੇ।
ਮੋਦੀ ਪੂਰਬ-ਉਤਰ ਭਾਰਤ ਦੇ ਦੌਰੇ ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਫਰਵਰੀ ਨੂੰ ਅਸਮ, ਅਰੁਣਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਦਾ ਦੌਰਾ ਕਰ ਵੱਖ ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਜਨਸਭਾ ਨੂੰ ਸੰਬੋਧਿਤ ਕਰਨਗੇ।
ਰਾਹੁਲ ਗਾਂਧੀ ਨੇ ਬੁਲਾਈ ਅੱਜ ਬੈਠਕ
ਆਉਣ ਵਾਲੀਆਂ ਲੋਕਸਭਾ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਨੇ ਕਮਰ ਕੱਸ ਲਈ ਹੈ। ਜਿਸ ਦੇ ਚੱਲਦੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨੂੰ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਅਤੇ ਵਿਧਾਇਕ ਦਲਾਂ ਦੇ ਨੇਤਾਵਾਂ ਦੀ ਬੈਠਕ ਬੁਲਾਈ ਹੈ।
ਅੱਜ ਹੈ ਚਾਕਲੇਟ-ਡੇਅ
'ਗੁੜ ਨਾਲੋਂ ਇਸ਼ਕ ਮਿੱਠਾ, ਓਏ ਹੋਏ' ਜੀ ਹਾਂ ਕਿਸੇ ਵੀ ਚੀਜ਼ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੂੰਹ ਮਿੱਠਾ ਕਰਵਾਉਣਾ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ ਤਾਂ ਫਿਰ ਪਿਆਰ 'ਚ ਕਿਉਂ ਨਹੀਂ? ਵੈਲੇਨਟਾਈਨ ਵੀਕ ਦਾ ਤੀਸਰਾ ਦਿਨ ਚਾਕਲੇਟ-ਡੇਅ ਚਾਕਲੇਟ ਗਿਫਟ ਕਰ ਕੇ ਆਪਣੇ ਪਾਰਟਨਰ ਨੂੰ ਇਹ ਦੱਸ ਸਕਦੇ ਹੋ ਕਿ ਤੁਸੀਂ ਵੀ ਆਪਣੇ ਰਿਸ਼ਤੇ 'ਚ ਅਜਿਹੀ ਮਿਠਾਸ ਚਾਹੁੰਦੇ ਹੋ। 'ਚਾਕਲੇਟ-ਡੇਅ ਮਨਾਇਆ ਹੈ, ਤੇਰੀ ਯਾਦ ਲਿਆਇਆ ਹੈ' ਆ ਜਾਓ ਅੱਜ ਦਿਲ ਨੇ ਤੇਨੂੰ ਫਿਰ ਬੁਲਾਇਆ ਹੈ। ਇਸ ਦਿਨ ਵਿਸ਼ੇਸ਼ ਤੌਰ 'ਤੇ ਪਿਆਰ ਕਰਨ ਵਾਲੇ ਜਿਥੇ ਇਕ ਦੂਜੇ ਨੂੰ ਚਾਕਲੇਟ ਦੇ ਕੇ ਆਪਣੇ ਦਿਲ ਦੀ ਗੱਲ ਕਹਿੰਦੇ ਹਨ ਉਥੇ ਤੁਸੀਂ ਆਪਣੇ ਨਾਰਾਜ਼ ਤੇ ਰੁੱਸੇ ਸਾਥੀ ਨੂੰ ਵੀ ਚਾਕਲੇਟ ਦੇ ਕੇ ਉਸ ਨੂੰ ਮਨਾ ਸਕਦੇ ਹੋ। ਚਾਕਲੇਟ-ਡੇਅ, ਨੂੰ ਵੱਖ ਤੌਰ 'ਤੇ ਹੀ ਵਿਸ਼ਵ ਚਾਕਲੇਟ ਤੇ ਅੰਤਰਰਾਸ਼ਟਰੀ ਚਾਕਲੇਟ ਦਿਹਾੜੇ ਦੇ ਰੂਪ 'ਚ ਕ੍ਰਮਵਾਰ 7 ਜੁਲਾਈ ਤੇ 13 ਦਸੰਬਰ ਨੂੰ ਮਨਾਇਆ ਜਾਂਦਾ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
ਕ੍ਰਿਕਟ : ਵੈਸਟਇੰਡੀਜ਼ ਬਨਾਮ ਇੰਗਲੈਂਡ (ਤੀਜਾ ਟੈਸਟ, ਪਹਿਲਾ ਦਿਨ)
ਫੁੱਟਬਾਲ : ਸੀਰੀ-ਏ ਫੁੱਟਬਾਲ ਟੂਰਨਾਮੈਂਟ-2018/19