ਲੁਧਿਆਣਾ : ਮਸ਼ਹੂਰ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਠਿਕਾਣਿਆਂ ''ਤੇ ਛਾਪੇਮਾਰੀ

Tuesday, Nov 05, 2019 - 04:08 PM (IST)

ਲੁਧਿਆਣਾ : ਮਸ਼ਹੂਰ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਠਿਕਾਣਿਆਂ ''ਤੇ ਛਾਪੇਮਾਰੀ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਵੱਖ-ਵੱਖ ਠਿਕਾਣਿਆਂ 'ਤੇ ਸੀ. ਬੀ. ਆਈ. ਵਲੋਂ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਲੁਧਿਆਣਾ ਪੁਲਸ ਵੀ ਮੌਜੂਦ ਰਹੀ। ਸੂਤਰਾਂ ਮੁਤਾਬਕ ਚੰਨੀ ਬਜਾਜ ਵਲੋਂ ਬੈਂਕਾਂ ਦੇ ਨਾਲ ਕਰੋੜਾਂ ਰੁਪਿਆਂ ਦਾ ਫਰਾਡ ਕੀਤਾ ਗਿਆ ਹੈ, ਜਿਸ ਦੇ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਸੀ. ਬੀ. ਆਈ. ਅਤੇ ਪੰਜਾਬ ਪੁਲਸ ਨੇ ਇਸ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ।

ਸੂਤਰਾਂ ਦੀ ਮੰਨੀਏ ਤਾਂ ਬੈਂਕ ਤੋਂ ਭਾਰੀ ਕਰਜ਼ਿਆਂ ਦੇ ਬਾਵਜੂਦ ਵੀ ਚੰਨੀ ਬਜਾਜ ਦੇ ਖਾਤਿਆਂ ਤੋਂ ਵੱਡੀਆਂ ਟਰਾਂਜੈਕਸ਼ਨਾਂ ਹੋ ਰਹੀਆਂ ਹਨ। ਇਸ ਮਾਮਲੇ 'ਤੇ ਸੀ. ਬੀ. ਆਈ. ਲਗਾਤਾਰ ਚੰਨੀ ਬਜਾਜ ਤੋਂ ਪੁੱਛਗਿੱਛ ਕਰ ਰਹੀ ਹੈ।


author

Babita

Content Editor

Related News