ਸੀ. ਬੀ. ਆਈ. ਵੱਲੋਂ ਪਟਿਆਲਾ ਤੇ ਰਾਜਪੁਰਾ ਦੇ ਬਫ਼ਰ ਸਟਾਕ ''ਤੇ ਛਾਪੇਮਾਰੀ

Saturday, Jan 30, 2021 - 03:33 PM (IST)

ਸੀ. ਬੀ. ਆਈ. ਵੱਲੋਂ ਪਟਿਆਲਾ ਤੇ ਰਾਜਪੁਰਾ ਦੇ ਬਫ਼ਰ ਸਟਾਕ ''ਤੇ ਛਾਪੇਮਾਰੀ

ਪਟਿਆਲਾ (ਬਲਜਿੰਦਰ) : ਸਮਾਣਾ ਅਤੇ ਨਾਭਾ ਤੋਂ ਬਾਅਦ ਅੱਜ ਸੀ. ਬੀ. ਆਈ. ਨੇ ਪਟਿਆਲਾ ਦੇ ਬਫ਼ਰ ਸਟਾਕ ਅਤੇ ਰਾਜਪੁਰਾ ਦੇ ਗੋਦਾਮਾਂ 'ਤੇ ਸਵੇਰੇ ਹੀ ਛਾਪੇਮਾਰੀ ਕਰ ਦਿੱਤੀ, ਜੋ ਕਿ ਅਜੇ ਤੱਕ ਜਾਰੀ ਹੈ। ਸੀ. ਬੀ. ਆਈ. ਵੱਲੋਂ ਸਮਾਣਾ ਅਤੇ ਨਾਭਾ ਦੀ ਤਰ੍ਹਾਂ ਪੈਰਾ ਮਿਲਟਰੀ ਫੋਰਸ ਦੀ ਮਦਦ ਨਾਲ ਦੋਹਾਂ ਬਫ਼ਰ ਸਟਾਕ 'ਤੇ ਛਾਪੇਮਾਰੀ ਕੀਤੀ ਗਈ ਹੈ।

ਇੱਥੇ ਦੱਸਣਯੋਗ ਹੈ ਕਿ ਸੀ. ਬੀ. ਆਈ. ਵੱਲੋਂ  ਐਫ. ਸੀ. ਆਈ. ਦੇ ਗੋਦਾਮਾਂ ਦੀ ਚੈਕਿੰਗ ਕਰਕੇ ਉੱਥੇ ਸਟੋਰ ਕੀਤੇ ਗਏ ਚੌਲਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਬੀਤੇ ਦਿਨ ਸੀ. ਬੀ. ਆਈ. ਨੇ ਸਮਾਣਾ ਅਤੇ ਨਾਭਾ ਤੋਂ ਚੌਲਾਂ ਦੇ 14 ਸੈਂਪਲ ਲਏ ਸਨ  ਅਤੇ ਕੁੱਝ ਰਿਕਾਰਡ ਵੀ ਜ਼ਬਤ ਕੀਤਾ ਸੀ। ਸੀ. ਬੀ. ਆਈ. ਵੱਲੋਂ ਅੱਜ ਪਟਿਆਲਾ ਦੇ ਰਾਜਪੁਰਾ ਵਿਖੇ  ਐਫ. ਸੀ. ਆਈ. ਦੇ ਗੋਦਾਮਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।


author

Babita

Content Editor

Related News