CBI ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਮਿਲ ਸਕਦੇ ਨੇ ਕਈ ਰਾਜ਼, ਜੰਡਿਆਲਾ ਦੇ ਸਰਕਾਰੀ ਗੋਦਾਮਾਂ ਨਾਲ ਵੀ ਜੁੜਨਗੇ ਕਈ ਤਾਰ

Monday, Aug 23, 2021 - 09:37 AM (IST)

CBI ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਮਿਲ ਸਕਦੇ ਨੇ ਕਈ ਰਾਜ਼, ਜੰਡਿਆਲਾ ਦੇ ਸਰਕਾਰੀ ਗੋਦਾਮਾਂ ਨਾਲ ਵੀ ਜੁੜਨਗੇ ਕਈ ਤਾਰ

ਅੰਮ੍ਰਿਤਸਰ (ਇੰਦਰਜੀਤ) - ਸੀ. ਬੀ. ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਐੱਫ. ਸੀ. ਆਈ. ਅਧਿਕਾਰੀ ਅਤੇ ਅੰਮ੍ਰਿਤਸਰ ਦੇ ਇਕ ਵਪਾਰੀ ਦੇ ਤਾਰ ਕਿਤੇ ਜੰਮੂ-ਕਸ਼ਮੀਰ ਦੀ ਆਟਾ ਮਿੱਲਾਂ ਦੇ ਨਾਲ ਤਾਂ ਨਹੀਂ ਮਿਲੇ? ਇਹ ਪ੍ਰਸ਼ਨ ਪਿਛਲੇ ਕੁਝ ਦਿਨਾਂ ਤੋਂ ਉੱਭਰ ਕੇ ਆ ਰਿਹਾ ਹੈ, ਕਿਉਂਕਿ ਜੰਡਿਆਲਾ ਦੇ ਸਰਕਾਰੀ ਗੋਦਾਮਾਂ ’ਚ ਗਾਇਬ ਹੋਇਆ ਮਾਲ ਵੀ ਜਿਸ ਤਰ੍ਹਾਂ ਗਾਇਬ ਹੋਇਆ ਹੈ, ਉਸ ਦੀਆਂ ਗੁਪਤ ਸੂਚਨਾਵਾਂ ਵੀ ਜੰਮੂ ਵੱਲ ਇਸ਼ਾਰਾ ਕਰ ਰਹੀਆਂ ਹਨ, ਜਿੱਥੇ ਮੁਲਜ਼ਮ ਇੰਸਪੈਕਟਰ ਜਸਦੇਵ ਸਿੰਘ ਨੇ ਅਨਾਜ ਦੀ ਖੇਪ ਨੂੰ ਸੰਭਾਵਿਕ ਤੌਰ ’ਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਇਕ ਹਫ਼ਤੇ ਪਹਿਲਾਂ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਐੱਫ. ਸੀ. ਆਈ. ਵਿਭਾਗ ਦੇ ਅਧਿਕਾਰੀ ਗਗਨ ਨੇਗੀ ਅਤੇ ਅੰਮ੍ਰਿਤਸਰ ਦੇ ਅਨਾਜ ਵਪਾਰੀ ਰਵਿੰਦਰ ਸਿੰਘ ਬੰਟੀ ਨੂੰ ਭੇਤਭਰੇ ਹਾਲਾਤ ’ਚ ਗ੍ਰਿਫ਼ਤਾਰ ਕੀਤਾ ਸੀ। 

ਪੜ੍ਹੋ ਇਹ ਵੀ ਖ਼ਬਰ - ਮਾਹਿਲਪੁਰ ’ਚ ਵੱਡੀ ਵਾਰਦਾਤ: ਵਿਦੇਸ਼ ਤੋਂ ਆਏ ਜਵਾਈ ਵਲੋਂ ਗੋਲੀਆਂ ਮਾਰ ਕੇ ਸੱਸ ਦਾ ਕਤਲ, ਪਤਨੀ ਦੀ ਹਾਲਤ ਨਾਜ਼ੁਕ

ਇਹ ਘਟਨਾ ਉਦੋਂ ਹੋਈ, ਜਦੋਂ ਉਹ 2 ਲੱਖ ਰੁਪਏ ਦੀ ਰਕਮ ਲੈ ਕੇ ਅਧਿਕਾਰੀ ਨੂੰ ਬਤੌਰ ਰਿਸ਼ਵਤ ਦੇਣ ਗਿਆ ਸੀ ਅਤੇ ਦੋਵੇਂ ਸੀ. ਬੀ. ਆਈ. ਦੀ ਗ੍ਰਿਫ਼ਤ ’ਚ ਆ ਗਏ। ਸੀ. ਬੀ. ਆਈ. ਨੇ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਤਹਿਤ ਕੇਸ ਦਰਜ ਕੀਤਾ ਹੈ। ਸੀ. ਬੀ. ਆਈ. ਦੀ ਜਾਂਚ ’ਚ ਉਕਤ ਦੋਵਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਤੋਂ ਅਨਾਜ ਜੰਮੂ ਦੀਆਂ ਆਟਾ ਮਿੱਲਾਂ ਨੂੰ ਭੇਜਣ ਦੇ ਸਪੱਸ਼ਟ ਸੰਕੇਤ ਮਿਲੇ ਹਨ। ਐੱਫ. ਸੀ. ਆਈ. ਅਧਿਕਾਰੀ ਅਤੇ ਅੰਮ੍ਰਿਤਸਰ ਦੇ ਅਨਾਜ ਵਪਾਰੀ ਖ਼ਿਲਾਫ਼ ਸੀ. ਬੀ. ਆਈ. ਵੱਲੋਂ ਦਰਜ ਕੀਤਾ ਗਿਆ ਮਾਮਲਾ ਅਗਸਤ ਦੇ ਦੂਜੇ ਹਫ਼ਤੇ ਦਾ ਹੈ, ਜਦੋਂਕਿ ਇਸ ਮਹੀਨੇ ਦੇ ਪਹਿਲੇ ਹਫ਼ਤੇ ’ਚ ਜੰਡਿਆਲਾ ਦੇ ਸਰਕਾਰੀ ਗੋਦਾਮਾਂ ’ਚ ਸੀ. ਵੀ. ਸੀ. ਦੀ ਰੇਡ ਹੋਈ ਸੀ, ਜਿਸ ’ਚ ਕਰੋੜਾਂ ਦਾ ਅਨਾਜ ਘੱਟ ਮਿਲਿਆ ਸੀ। ਇਸ ਦੋਸ਼ ’ਚ ਕਈ ਸੀਨੀਅਰ ਅਧਿਕਾਰੀ ਚਾਰਜਸ਼ੀਟ ਹੋਏ ਸਨ।

ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)

ਸੂਤਰਾਂ ਦਾ ਮੰਨਣਾ ਹੈ ਕਿ ਅੰਮ੍ਰਿਤਸਰ ਦੇ ਸਰਕਾਰੀ ਅਨਾਜ ਦੇ ਘਪਲੇ ’ਚ ਸ਼ਾਮਲ ਇੰਸਪੈਕਟਰ ਜਸਦੇਵ ਸਿੰਘ ਜੋ ਇਸ ਸਮੇਂ ਫਰਾਰ ਚੱਲ ਰਿਹਾ ਹੈ, ਦੇ ਮਾਮਲੇ ਨੂੰ ਜੇਕਰ ਸੀ. ਬੀ. ਆਈ. ਵੱਲੋਂ ਦਰਜ ਕੀਤੇ ਗਏ ਕੇਸ ਨਾਲ ਜੋੜਿਆ ਜਾਵੇ ਤਾਂ ਅਨੁਮਾਨ ਹੈ ਕਿ ਇਸ ’ਚ ਕਈ ਅਜਿਹੇ ਸੁਰਾਗ ਮਿਲ ਸਕਦੇ ਹਨ। ਇਹ ਸੁਰਾਗ ਜੰਡਿਆਲਾ ਅਨਾਜ ਦੇ ਸਰਕਾਰੀ ਗੋਦਾਮਾਂ ਦੇ ਤਾਰ ਜੋੜ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਜੰਡਿਆਲਾ ਅਨਾਜ ਦੇ ਗੋਦਾਮਾਂ ਤੋਂ ਘਪਲੇ ਦਾ ਮੁੱਖ ਮੁਲਜ਼ਮ ਜਸਦੇਵ ਸਿੰਘ ਹਮੇਸ਼ਾ ਜੰਮੂ-ਕਸ਼ਮੀਰ ਸਥਿਤ ਆਟਾ ਮਿੱਲਾਂ ਦੀ ਚਰਚਾ ਕਰਦਾ ਰਹਿੰਦਾ ਸੀ ਕਿ ਉੱਥੇ ਭਾਰੀ ਮਾਤਰਾ ’ਚ ਅਨਾਜ ਦੀ ਖੇਪ ਪੰਜਾਬ ਤੋਂ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਸੀ. ਬੀ. ਆਈ. ਦੀ ਜਾਂਚ ’ਚ ਵੀ ਜੰਮੂ-ਕਸ਼ਮੀਰ ਦੀ ਫਿਲੌਰ ਮਿੱਲਾਂ ਹੀ ਹੈ, ਉੱਧਰ ਇਸ ਗੱਲ ਦੀ ਵੀ ਚਰਚਾ ਹੈ ਕਿ ਜੰਡਿਆਲਾ ਦੇ ਸਰਕਾਰੀ ਗੋਦਾਮਾਂ ਦਾ ਮਾਲ ਕੁਝ ਲੋਕਲ ਮਿੱਲਾਂ ਕੋਲ ਵੀ ਪਹੁੰਚਿਆ ਹੈ ਪਰ ਇਹ ਰਾਜ਼ ਮੁਲਜ਼ਮ ਜਸਦੇਵ ਸਿੰਘ ਦੱਸ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)

ਘਪਲਿਆਂ ਦੇ ਮਿਲ ਸਕਦੇ ਹਨ ਜੰਮੂ-ਕਸ਼ਮੀਰ ’ਚ ਸੁਰਾਗ
ਫੂਡ ਸਪਲਾਈ ਵਿਭਾਗ ਦੇ ਕਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਤੋਂ ਜੰਮੂ-ਕਸ਼ਮੀਰ ਦੀਆਂ ਮਿੱਲਾਂ ’ਚ ਜਾਣ ਵਾਲਾ ਮਾਲ ਮੇਨ ਰੋਡ ਤੋਂ ਨਾ ਜਾ ਕੇ ਦੀਨਾਨਗਰ ਰਸਤੇ ਜਾਂਦਾ ਹੈ। ਇਸ ਗੱਲ ਦੀ ਵੀ ਚਰਚਾ ਹੈ ਕਿ ਜੇਕਰ ਜੰਮੂ-ਕਸ਼ਮੀਰ ਦੀਆਂ ਕੁਝ ਚੋਣਵੀਆਂ ਫਿਲੌਰ ਮਿੱਲਾਂ ’ਤੇ ਛਾਪਾ ਮਾਰਿਆ ਜਾਵੇ ਤਾਂ ਉੱਥੇ ਅਨਾਜ ਘਪਲਿਆਂ ਦਾ ਸੁਰਾਗ ਮਿਲ ਸਕਦਾ ਹੈ।

ਪੁਲਸ ਦੇ ਹੱਥ ਖਾਲੀ
ਹਾਲਾਂਕਿ ਪੁਲਸ ਨੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਦੀ ਸ਼ਿਕਾਇਤ ਦੇ ਆਧਾਰ ’ਤੇ ਐੱਫ. ਆਈ. ਆਰ. ਤਾਂ ਦਰਜ ਕਰ ਦਿੱਤੀ ਹੈ ਪਰ ਪੁਲਸ ਨੇ ਅਜੇ ਤੱਕ ਮੁਲਜ਼ਮ ਦਾ ਕੋਈ ਅਤਾ-ਪਤਾ ਨਹੀਂ ਲਾਇਆ। ਕਿਆਸ ਅਰਾਈਆਂ ਹਨ ਕਿ ਮੁਲਜ਼ਮ ਵਿਦੇਸ਼ ਭੱਜ ਚੁੱਕਾ ਹੈ। ਵਿਦੇਸ਼ ਜਾਣ ਵਾਲੇ ਵਿਅਕਤੀ ਬਾਰੇ ਇਮੀਗ੍ਰੇਸ਼ਨ ਵਿਭਾਗ ਦਾ ਰਿਕਾਰਡ ਖੰਗਾਲਿਆ ਜਾਵੇ ਤਾਂ ਕਿਸੇ ਵੀ ਵਿਅਕਤੀ ਦੇ ਵਿਦੇਸ਼ ਜਾਣ ਜਾਂ ਨਾ ਜਾਣ ਦੀ ਪੁਸ਼ਟੀ ਹੋ ਸਕਦੀ ਹੈ। ਵਿਦੇਸ਼ ਜਾਣ ’ਤੇ ਰੋਕ ਲਾਉਣ ਲਈ ਐੱਲ. ਓ. ਸੀ. ਵੀ ਜਾਰੀ ਕੀਤੀ ਜਾ ਸਕਦੀ ਹੈ।


author

rajwinder kaur

Content Editor

Related News