ਕੈਟ-2022 ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖ਼ਿਆਲ

Saturday, Nov 26, 2022 - 10:34 AM (IST)

ਕੈਟ-2022 ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ, ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਖ਼ਿਆਲ

ਲੁਧਿਆਣਾ (ਵਿੱਕੀ) : ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈ. ਆਈ. ਐੱਮ.) ਬੈਂਗਲੁਰੂ ਵੱਲੋਂ ਐਤਵਾਰ ਨੂੰ ਕਾਮਨ ਐਡਮਿਸ਼ਨ ਟੈਸਟ (ਕੈਟ) 2022 ਕਰਵਾਇਆ ਜਾਵੇਗਾ। ਇਸ ਪ੍ਰੀਖਿਆ ’ਚ ਬੈਠਣ ਵਾਲੇ ਉਮੀਦਵਾਰਾਂ ਲਈ ਮਹੱਤਵਪੂਰਨ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਮੀਦਵਾਰਾਂ ਨੂੰ ਆਪਣੇ ਸਬੰਧਿਤ ਪ੍ਰੀਖਿਆ ਕੇਂਦਰਾਂ ’ਤੇ ਆਪਣੇ ਨਾਲ ਲਿਜਾਣ ਲਈ ਆਪਣੇ ਐਡਮਿਟ ਕਾਰਡ ਦਾ ਪ੍ਰਿੰਟ ਆਊਟ ਲਿਜਾਣਾ ਯਾਦ ਰੱਖਣਾ ਹੋਵੇਗਾ। ਕੈਟ ਨਤੀਜਾ ਜਾਰੀ ਹੋਣ ਤੋਂ ਬਾਅਦ ਆਈ. ਆਈ. ਐੱਮ. ਅਤੇ ਹੋਰ ਬਿਜ਼ਨੈੱਸ ਸਕੂਲਾਂ ’ਚ ਦਾਖ਼ਲੇ ਲਈ 2 ਪੜਾਵਾਂ ਦੀ ਪ੍ਰਕਿਰਿਆ ਹੋਵੇਗੀ। ਪਹਿਲੀ ਐਨਾਲਿਟੀਕਲ ਰਾਈਟਿੰਗ ਟੈਸਟ ਅਤੇ ਦੂਜਾ ਪਰਸਨਲ ਇੰਟਰਵਿਊ। ਇਸ ਤੋਂ ਬਾਅਦ ਉਮੀਦਵਾਰ ਆਈ. ਆਈ. ਐੱਮ. ਅਹਿਮਦਾਬਾਦ, ਆਈ. ਆਈ. ਐੱਮ. ਬੈਂਗਲੁਰੂ, ਆਈ. ਆਈ. ਐੱਮ. ਕੋਲਕਾਤਾ, ਆਈ. ਆਈ. ਐੱਮ. ਕੋਝੀਕੋਡ, ਆਈ. ਆਈ. ਐੱਮ. ਲਖਨਊ ’ਚ ਦਾਖ਼ਲਾ ਲੈ ਸਕਣਗੇ।

ਇਹ ਵੀ ਪੜ੍ਹੋ : ਪੰਜਾਬ 'ਚ 'ਡੇਂਗੂ' ਦੇ ਮਰੀਜ਼ਾਂ ਦੀ ਗਿਣਤੀ 10 ਹਜ਼ਾਰ ਤੋਂ ਪਾਰ, ਮੋਹਾਲੀ ਜ਼ਿਲ੍ਹੇ 'ਚ ਸਭ ਤੋਂ ਵੱਧ ਕਹਿਰ
3 ਸੈਕਸ਼ਨਾਂ 'ਚ ਵੰਡਿਆ ਹੋਵੇਗਾ ਪੇਪਰ
ਕੈਟ-2022 ਪ੍ਰੀਖਿਆ ਦੇ ਪੇਪਰ ਨੂੰ ਤਿੰਨ ਸੈਕਸ਼ਨਾਂ 'ਚ ਵੰਡਿਆ ਜਾਵੇਗਾ, ਕੁਆਂਟਿਟੇਟਿਵ ਐਪਟੀਚਿਊਡ, ਵਰਬਲ ਐਬਿਲਟੀ ਅਤੇ ਰੀਡਿੰਗ 'ਚ ਕੰਪ੍ਰੀਹੈਂਸ਼ਨ ਅਤੇ ਡਾਟਾ ਇੰਟਰਪ੍ਰਿਟੇਸ਼ਨ ਅਤੇ ਲਾਜੀਕਲ ਰੀਜ਼ਨਿੰਗ। ਕੈਟ ਪ੍ਰੀਖਿਆ ਤਿੰਨ ਸੈਸ਼ਨਾਂ 'ਚ ਸਵੇਰ 8.30 ਵਜੇ ਤੋਂ 10.30 ਵਜੇ, ਦੁਪਹਿਰ 12.30 ਵਜੇ ਤੋਂ ਦੁਪਹਿਰ 2.30 ਵਜੇ ਅਤੇ ਸ਼ਾਮ 4.30 ਵਜੇ ਤੋਂ ਸ਼ਾਮ 6.30 ਵਜੇ ਤੱਕ ਕਰਵਾਈ ਜਾਵੇਗੀ।
ਇਹ ਹੋਵੇਗਾ ਡਰੈੱਸ ਕੋਡ
ਕੈਟ-2022 ਪ੍ਰੀਖਿਆ ਦੇ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਪ੍ਰੀਖਿਆ ਹਾਲ 'ਚ ਮੋਜੇ, ਸਾਦੇ ਪੁਲਓਵਰ, ਸਵੈਟਰ ਅਤੇ ਬਿਨਾਂ ਜੇਬ ਵਾਲੀ ਜੈਕਟ ਦੀ ਮਨਜ਼ੂਰੀ ਹੈ।
ਉਮੀਦਵਾਰਾਂ ਨੂੰ ਮੋਟੇ ਤਲਿਆਂ ਵਾਲੀਆਂ ਜੁੱਤੀਆਂ ਅਤੇ ਫੁਟਵਿਅਰ ਪਹਿਨਣ ਤੋਂ ਬਚਣਾ ਚਾਹੀਦਾ ਹੈ। ਘੱਟ ਉੱਚ ਅੱਡੀ ਦੇ ਸੈਂਡਲ ਅਤੇ ਜੁੱਤੀਆਂ ਦੀ ਮਨਜ਼ੂਰੀ ਹੈ। ਉਮੀਦਵਾਰ ਨੂੰ ਆਪਣੇ ਨਿਜੀ ਸਮਾਨ ਦੇ ਪ੍ਰਤੀ ਚੌਕਸ ਰਹਿਣਾ ਚਾਹੀਦਾ ਹੈ। ਪ੍ਰੀਖਿਆ ਹਾਲ 'ਚ ਕਿਸੇ ਵੀ ਨਿੱਜੀ ਚੀਜ਼ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ : ਪਤਨੀ ਨੇ ਪਤੀ ਨਾਲ ਜੋ ਕਾਰਾ ਕੀਤਾ, ਪੂਰੇ ਪਿੰਡ ਦੇ ਪੈਰਾਂ ਹੇਠੋਂ ਖ਼ਿਸਕ ਗਈ ਜ਼ਮੀਨ (ਵੀਡੀਓ)
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ 
ਉਮੀਦਵਾਰ ਆਪਣੇ ਕੈਟ ਐਡਮਿਟ ਕਾਰਡ ਨੂੰ ਏ-4 ਸ਼ੀਟ ’ਤੇ ਪ੍ਰਿੰਟ ਕਰਨਾ ਯਾਦ ਰੱਖਣ ਅਤੇ ਪ੍ਰੀਖਿਆ ਕੇਂਦਰ ’ਤੇ ਜ਼ਰੂਰ ਦਿਖਾਉਣ।
ਕੈਟ ਪ੍ਰੀਖਿਆ ਸ਼ੁਰੂ ਹੋਣ ਤੋਂ ਘੱਟ ਤੋਂ ਘੱਟ 30 ਮਿੰਟ ਪਹਿਲਾਂ ਉਮੀਦਵਾਰ ਨੂੰ ਆਪਣੇ ਪ੍ਰੀਖਿਆ ਕੇਂਦਰਾਂ ’ਤੇ ਪੁੱਜਣਾ ਹੋਵੇਗਾ।
ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰਾਂ 'ਚ ਸਾਰੇ ਕੋਵਿਡ-19 ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ।
ਮਨਾਹੀਯੋਗ ਚੀਜ਼ਾਂ
ਇਲੈਕਟ੍ਰੋਨਿਕ ਆਈਟਮਾਂ, ਬਲੂ ਟੁੱਥ ਡਿਵਾਇਸ ਆਦਿ ਨਾ ਲੈ ਕੇ ਜਾਣ।
ਪ੍ਰੀਖਿਆ ਕੇਂਦਰ 'ਚ ਗੋਗਲਸ, ਵਾਲੇਟ, ਹੈਂਡਬੈਗ, ਬੈਲਟ, ਕੈਪ ਆਦਿ ਵਰਗੀਆਂ ਚੀਜ਼ਾਂ ਨਾ ਲੈ ਕੇ ਜਾਣ
ਡਿਜ਼ੀਟਲ ਘੜੀਆਂ ਜਾਂ ਸਮਾਰਟ ਘੜੀਆਂ, ਗੁੱਟ ਘੜੀਆਂ, ਕੰਗਣ, ਕੈਮਰਾ, ਗਹਿਣੇ ਅਤੇ ਧਾਤੂ ਦੀਆਂ ਚੀਜ਼ਾਂ ਆਦਿ ਵੀ ਪਾਬੰਦੀ ਹੈ।
ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਟੈਸਟ ਲੈਬ ਦੇ ਅੰਦਰ ਕੋਈ ਵੀ ਗਹਿਣੇ (ਜਾਂ ਧਾਤੂ ਵਾਲੀ ਕੋਈ ਚੀਜ਼), ਮੋਟੇ ਤਲਿਆਂ ਵਾਲੀਆਂ ਜੁੱਤੀਆਂ ਅਤੇ ਵੱਡੇ ਬਟਨਾਂ ਵਾਲੇ ਕੱਪੜੇ ਨਾ ਪਹਿਨਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News