ਗੁਰੂ ਘਰ ''ਚੋਂ ਨਕਦੀ ਤੇ ਕੈਮਰਿਆਂ ਦਾ ਮਾਨੀਟਰ ਚੋਰੀ

01/28/2018 3:29:17 PM

ਗੜ੍ਹਸ਼ੰਕਰ (ਬੈਜ ਨਾਥ)— ਪਿੰਡ ਚਾਣਸੂਜੱਟਾਂ ਦੇ ਗੁਰਦੁਆਰਾ ਸਿੰਘ ਸਭਾ ਵਿਚ ਚੋਰੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਗਰੰਥੀ ਸਿੰਘ ਗੁਰਦਿਆਲ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਸ਼ਨੀਵਾਰ ਸਵੇਰੇ ਆ ਕੇ ਦੇਖਿਆ ਤਾਂ ਗੁਰੂ ਘਰ ਦੇ ਤਾਲੇ ਟੁੱਟੇ ਸਨ। ਗੋਲਕ ਤੋੜੀ ਸੀ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਮੋਨੀਟਰ ਵੀ ਗਾਇਬ ਸੀ। ਉਨਾਂ ਦੱਸਿਆ ਕਿ ਗੋਲਕ ਵਿਚ ਕਰੀਬ 1500 ਰੁਪਏ ਚੜ੍ਹਾਵੇ ਦੇ ਸਨ, ਇਹ ਕੁੱਝ ਵੱਧ ਘੱਟ ਵੀ ਹੋ ਸਕਦੇ ਹਨ। ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News