ਪਿਸਤੌਲ ਵਿਖਾ ਪੈਟਰੋਲ ਪੰਪ ਕਰਿੰਦੇ ਕੋਲੋਂ ਖੋਹੀ ਨਕਦੀ ਤੇ ਮੋਬਾਇਲ
Wednesday, Mar 24, 2021 - 08:34 PM (IST)
 
            
            ਅੰਮ੍ਰਿਤਸਰ (ਅਰੁਣ)-ਅਣਪਛਾਤੇ ਬਾਈਕ ਸਵਾਰ 2 ਲੁਟੇਰਿਆਂ ਵੱਲੋਂ ਮੋਟਰਸਾਈਕਲ ਵਿਚ ਪੈਟਰੋਲ ਪੁਆਉਣ ਮਗਰੋਂ ਸੇਲਜ਼ਮੈਨ ਕੋਲੋਂ ਪਿਸਤੌਲ ਦੀ ਨੋਕ ’ਤੇ ਨਕਦੀ ਮੋਬਾਇਲ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਰਸੀਲਾ ਫਿਲਿੰਗ ਸਟੇਸ਼ਨ ਦੇ ਸੇਲਜ਼ਮੈਨ ਅਜੇ ਕੁਮਾਰ ਦੀ ਸ਼ਿਕਾਇਤ ’ਤੇ ਮੋਟਰਸਾਈਕਲ ’ਚ 400 ਰੁਪਏ ਦਾ ਤੇਲ ਪੁਆਉਣ ਮਗਰੋਂ ਪਿਸਤੌਲ ਵਿਖਾ ਕੇ ਉਸ ਦਾ ਮੋਬਾਇਲ ਫ਼ੋਨ ਅਤੇ ਦੂਸਰੇ ਸੇਲਜ਼ਮੈਨ ਵਿਜੈ ਕੁਮਾਰ ਕੋਲੋਂ 20/22 ਹਜ਼ਾਰ ਦੀ ਨਕਦੀ ਅਤੇ ਉਸਦਾ ਮੋਬਾਇਲ ਫ਼ੋਨ ਖੋਹ ਕੇ ਦੌੜੇ ਗਏ। ਪੁਲਸ ਵਲੋਂ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਬਾਈਕ ਸਵਾਰਾਂ ਖੋਹਿਆ ਮੋਬਾਇਲ ਫ਼ੋਨ
ਅੰਮ੍ਰਿਤਸਰ : ਰਣਜੀਤ ਐਵੀਨਿਊ ਬੀ ਬਲਾਕ ਨੇੜੇ ਆ ਰਹੇ ਇਕ ਵਿਅਕਤੀ ਕੋਲੋਂ 2 ਅਣਪਛਾਤੇ ਬਾਈਕ ਸਵਾਰਾਂ ਉਸਦਾ ਮੋਬਾਇਲ ਇਕ ਫ਼ੋਨ ਖੋਹ ਲਿਆ। ਅਨਿਲ ਬਜਾਜ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਥਾਣਾ ਰਣਜੀਤ ਐਵੀਨਿਊ ਦੀ ਪੁਲਸ ਛਾਣਬੀਣ ਕਰ ਰਹੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਲੈ ਕੇ ਕਾਂਗਰਸ ’ਚ ਫਿਰ ਫਸਿਆ ਪੇਚ, ਕੀਤੇ ਟਵੀਟ ਨੇ ਛੇੜੀ ਨਵੀਂ ਚਰਚਾ
ਚੋਰੀ ਦੇ ਮੋਟਰਸਾਈਕਲ ਸਮੇਤ 2 ਕਾਬੂ
ਅੰਮ੍ਰਿਤਸਰ : ਥਾਣਾ ਬੀ ਡਵੀਜਨ ਦੀ ਪੁਲਸ ਵਲੋਂ ਨਾਕਾਬੰਦੀ ਦੌਰਾਨ ਚੋਰੀ ਦਾ ਮੋਟਰਸਾਈਕਲ ਲੈ ਕੇ ਘੁੰਮ ਰਹੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਵਰਿੰਦਰ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਕੋਟ ਬੁੱਢਾ, ਤਰਨ ਤਾਰਨ ਅਤੇ ਸਤਨਾਮ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤਰਨ ਤਾਰਨ ਕੋਲੋਂ ਚੋਰੀ ਕੀਤਾ ਇਕ ਬਿਨ੍ਹਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਕੇ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਪਟਿਆਲਾ ਦੇ ਐੱਸ.ਐੱਸ.ਪੀ. ਦੀ ਸਖ਼ਤ ਕਾਰਵਾਈ, 7 ਪੁਲਸ ਅਧਿਕਾਰੀ ਨੌਕਰੀ ਤੋਂ ਕੀਤੇ ਬਰਖਾਸਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            