ਕੋਠੀ ’ਚ ਸਫ਼ਾਈ ਦੇ ਬਹਾਨੇ ਆਈਆਂ 2 ਔਰਤਾਂ, ਕੈਸ਼ ਤੇ ਗਹਿਣਿਆਂ ’ਤੇ ਕਰ ਗਈਆਂ ਹੱਥ ਸਾਫ਼

Thursday, Jan 12, 2023 - 12:53 AM (IST)

ਕੋਠੀ ’ਚ ਸਫ਼ਾਈ ਦੇ ਬਹਾਨੇ ਆਈਆਂ 2 ਔਰਤਾਂ, ਕੈਸ਼ ਤੇ ਗਹਿਣਿਆਂ ’ਤੇ ਕਰ ਗਈਆਂ ਹੱਥ ਸਾਫ਼

ਲੁਧਿਆਣਾ (ਰਾਜ) : ਦੋ ਚੋਰ ਔਰਤਾਂ ਨੇ ਬਹੁਤ ਹੀ ਸ਼ਾਤਰਾਣਾ ਢੰਗ ਨਾਲ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੋਠੀ ’ਚ ਸਫਾਈ ਦੇ ਬਹਾਨੇ ਦਾਖ਼ਲ ਹੋਈਆਂ ਦੋਵੇਂ ਔਰਤਾਂ ਨੇ ਦਿਨ-ਦਿਹਾੜੇ ਅਲਮਾਰੀਆਂ ’ਚ ਪਏ ਕੈਸ਼ ਅਤੇ ਗਹਿਣਿਆਂ ’ਤੇ ਹੱਥ ਸਾਫ਼ ਕਰ ਦਿੱਤਾ। ਫਿਰ ਅਧੂਰੇ ਕੰਮ ਵਿੱਚ ਹੀ ਬਹਾਨਾ ਬਣਾ ਕੇ ਚਲੀਆਂ ਗਈਆਂ। ਉਨ੍ਹਾਂ ਦੇ ਜਾਣ ਤੋਂ ਬਾਅਦ ਘਰ ਦੇ ਮਾਲਕ ਨੂੰ ਘਟਨਾ ਦਾ ਪਤਾ ਲੱਗਾ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਇਸ ਮਾਮਲੇ ਸਬੰਧੀ ਅਜੇ ਪੁਲਸ ਕੁਝ ਦੱਸਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਸਕਿਓਰਿਟੀ ਗਾਰਡ ਨੂੰ ਬੰਦਕ ਬਣਾ ਕੇ ਲੱਖਾਂ ਦਾ ਸਰੀਆ ਲੈ ਗਏ ਲੁਟੇਰੇ

ਜਾਣਕਾਰੀ ਮੁਤਾਬਕ ਘਟਨਾ ਦੁਪਹਿਰ ਦੀ ਹੈ। ਭਾਈ ਰਣਧੀਰ ਸਿੰਘ ਨਗਰ ਦੇ ਬਲਾਕ-B ’ਚ ਕਾਰੋਬਾਰੀ ਦੀ ਕੋਠੀ ’ਚ ਦੁਪਹਿਰ ਸਮੇਂ 2 ਔਰਤਾਂ ਆਈਆਂ ਸਨ, ਜਿਨ੍ਹਾਂ ਕਿਹਾ ਕਿ ਉਹ ਕੋਠੀਆਂ ’ਚ ਸਫਾਈ ਦਾ ਕੰਮ ਕਰਦੀਆਂ ਹਨ। ਉਨ੍ਹਾਂ ਨੂੰ ਕੰਮ ਦੀ ਲੋੜ ਹੈ। ਇਸ ’ਤੇ ਕੋਠੀ ਮਾਲਕ ਨੇ ਉਸ ਨੂੰ ਕੰਮ ਕਰਨ ਲਈ ਕੋਠੀ ਦੇ ਅੰਦਰ ਆਉਣ ਦਿੱਤਾ।

ਇਹ ਵੀ ਪੜ੍ਹੋ : AAP ਸਾਂਸਦ ਸੰਜੇ ਸਿੰਘ ਸਮੇਤ 6 ਲੋਕਾਂ ਨੂੰ 3 ਮਹੀਨੇ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਤੋਂ ਬਾਅਦ ਦੋਵੇਂ ਔਰਤਾਂ ਨੇ ਕੋਠੀ ਦੇ ਅੰਦਰ ਕੰਮ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਔਰਤਾਂ ਨੇ ਕਮਰੇ ਦੀਆਂ ਅਲਮਾਰੀਆਂ ਤੋਂ ਕੈਸ਼ ਅਤੇ ਗਹਿਣੇ ਚੋਰੀ ਕਰ ਲਏ। ਫਿਰ ਔਰਤਾਂ ਨੇ ਕੋਠੀ ਮਾਲਕਣ ਨੂੰ ਕਿਹਾ ਕਿ ਉਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੈ। ਇਸ ਲਈ ਉਹ ਤੁਰੰਤ ਕੋਠੀ ਤੋਂ ਨਿਗਲ ਗਈਆਂ, ਜਦੋਂ ਮਾਲਕਣ ਕਮਰੇ ’ਚ ਗਈ ਤਾਂ ਉਸ ਨੇ ਅਲਮਾਰੀ ਖੁੱਲ੍ਹੀ ਹੋਈ ਦੇਖੀ ਅਤੇ ਚੈੱਕ ਕਰਨ ’ਤੇ ਪਤਾ ਲੱਗਾ ਕਿ ਗਹਿਣੇ ਅਤੇ ਕੈਸ਼ ਗਾਇਬ ਸਨ। ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਕਰ ਕੇ ਆਸ-ਪਾਸ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨੀ ਸ਼ੁਰੂ ਕੀਤੀ ਤਾਂ ਕਿ ਮੁਲਜ਼ਮ ਔਰਤਾਂ ਸਬੰਧੀ ਕੋਈ ਸੁਰਾਗ ਹੱਥ ਲੱਗ ਸਕੇ।


author

Mandeep Singh

Content Editor

Related News