ਲੁੱਟ-ਖੋਹ ਦੇ ਦੋਸ਼ ''ਚ ਕੇਸ ਦਰਜ
Tuesday, Oct 24, 2017 - 02:00 AM (IST)
ਫ਼ਰੀਦਕੋਟ, (ਰਾਜਨ)- ਪੁਲਸ ਨੇ ਲੁੱਟ-ਖੋਹ ਦੇ ਦੋਸ਼ 'ਚ 2 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।
ਖੁਸ਼ਵਿੰਦਰ ਸਿੰਘ ਵਾਸੀ ਡੋਗਰ ਬਸਤੀ, ਗਲੀ ਨੰਬਰ 11 ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਜਦ ਉਹ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਜਗਦੇਵ ਸਿੰਘ ਉਰਫ਼ ਲਾਲਾ ਵਾਸੀ ਅਰਾਈਆਂਵਾਲਾ ਕਲਾਂ ਤੇ ਗੁਰਚਰਨ ਸਿੰਘ ਵਾਸੀ ਡੋਗਰ ਬਸਤੀ ਫਰੀਦਕੋਟ ਨੇ ਉਸ ਨੂੰ ਘੇਰ ਕੇ ਪਰਸ, ਚਾਂਦੀ ਦੀ ਚੇਨ, 2400 ਰੁਪਏ ਨਕਦ ਤੇ ਉਸ ਦਾ ਆਧਾਰ ਕਾਰਡ ਖੋਹ ਲਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੇ ਰੌਲਾ ਪਾਉਣ 'ਤੇ ਉਹ ਉਸ ਦੇ ਸਿਰ 'ਤੇ ਰਾਡ ਮਾਰ ਕੇ ਫ਼ਰਾਰ ਹੋ ਗਏ।
