ਲੱਖਾਂ ਦੀ ਧੋਖਾਦੇਹੀ ਕਰਨ ''ਤੇ ਕੇਸ ਦਰਜ

Monday, Apr 02, 2018 - 06:50 AM (IST)

ਲੱਖਾਂ ਦੀ ਧੋਖਾਦੇਹੀ ਕਰਨ ''ਤੇ ਕੇਸ ਦਰਜ

ਲੁਧਿਆਣਾ, (ਰਿਸ਼ੀ)- ਥਾਣਾ ਸਰਾਭਾ ਨਗਰ ਦੀ ਪੁਲਸ ਨੇ ਲੱਖਾਂ ਦੀ ਧੋਖਾਦੇਹੀ ਕਰਨ ਦੇ ਦੋਸ਼ ਵਿਚ ਸੁਸ਼ੀਲ ਕੁਮਾਰ ਨਿਵਾਸੀ ਦੁੱਗਰੀ ਦੀ ਸ਼ਿਕਾਇਤ 'ਤੇ ਸੁਭਾਸ਼ ਚੰਦਰ ਨਿਵਾਸੀ ਰਾਜਗੁਰੂ ਨਗਰ ਖਿਲਾਫ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਸੁਲੱਖਣ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤ ਨੇ ਦੱਸਿਆ ਕਿ ਉਸ ਨੇ ਉਕਤ ਦੋਸ਼ੀ ਨਾਲ ਰਾਜਗੁਰੂ ਨਗਰ ਵਿਚ ਇਕ ਕੋਠੀ ਦਾ ਸੌਦਾ 13 ਜੂਨ 2016 ਨੂੰ 40 ਲੱਖ ਰੁਪਏ ਵਿਚ ਕੀਤਾ ਸੀ, ਜਿਸ ਦੀ ਰਜਿਸਟਰੀ 30 ਨਵੰਬਰ 2016 ਨੂੰ ਕਰਵਾਉਣੀ ਸੀ ਪਰ ਉਕਤ ਦੋਸ਼ੀ ਨੇ ਆਪਣੀ ਕੋਠੀ ਅੱਗੇ ਵੇਚ ਦਿੱਤੀ। ਧੋਖਾਦੇਹੀ ਕਰਨ 'ਤੇ ਇਨਸਾਫ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਇਕ ਹੋਰ ਮਾਮਲੇ 'ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਪੂਜਾ ਨਿਵਾਸੀ ਨਿਊ ਸ਼ਿਵਾਜੀ ਨਗਰ ਦੀ ਸ਼ਿਕਾਇਤ 'ਤੇ ਰਣਜੀਤ ਸ਼ਰਮਾ ਨਿਵਾਸੀ ਰਾਜਸਥਾਨ ਅਤੇ ਸੁਮਿਤ 
ਚੋਪੜਾ ਨਿਵਾਸੀ ਲੱਕੜ ਬਾਜ਼ਾਰ ਖਿਲਾਫ ਧੋਖਾਦੇਹੀ ਦੇ ਦੋਸ਼ ਵਿਚ ਕੇਸ ਦਰਜ 
ਕੀਤਾ ਹੈ।
 ਜਾਂਚ ਅਧਿਕਾਰੀ ਬਲਵਿੰਦਰ ਲਾਲ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਦਾ ਫਿਰੋਜ਼ ਗਾਂਧੀ ਮਾਰਕੀਟ ਵਿਚ ਦਫਤਰ ਹੈ, ਜਿੱਥੇ ਉਕਤ ਦੋਸ਼ੀਆਂ ਨੇ ਧੋਖੇ ਨਾਲ ਲੱਖਾਂ ਰੁਪਏ ਹੜੱਪ ਲਏ ਅਤੇ ਬਾਅਦ ਵਿਚ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਲੱਗ ਪਏ।


Related News