ਘਰ ਦੇ ਸਾਮਾਨ ਦੀ ਭੰਨ-ਤੋੜ ਤੇ ਔਰਤ ਦੀ ਕੁੱਟ-ਮਾਰ , 7 ਖਿਲਾਫ ਮਾਮਲਾ ਦਰਜ
Monday, Jul 30, 2018 - 01:02 AM (IST)
ਮਮਦੋਟ, (ਸੰਜੀਵ, ਧਵਨ)– ਪਿੰਡ ਚੁਪਾਤੀ ਵਿਖੇ ਘਰ ’ਚ ਵਡ਼੍ਹ ਕੇ ਖਿਡ਼ਕੀਆਂ-ਦਰਵਾਜਿਆਂ ਅਤੇ ਖਡ਼੍ਹੀ ਕਾਰ ਦੀ ਭੰਨ-ਤੋਡ਼੍ਹ ਕਰਨ ਤੋਂ ਇਲਾਵਾ ਅੌਰਤ ਦੀ ਕੁੱਟ-ਮਾਰ ਕਰਨ ਦੇ ਦੋਸ਼ ’ਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਸ ਨੇ 2 ਅੌਰਤਾਂ ਸਮੇਤ 7 ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਹੈ। ਵਰਨਣਯੋਗ ਹੈ ਕਿ ਹਮਲੇ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਜੋ ਪੁਲਸ ਨੂੰ ਸੌਂਪ ਦਿੱਤੀ ਗਈ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਅਾਂ ਏ. ਐੱਸ. ਆਈ. ਗੁਰਦਿਆਲ ਸਿੰਘ ਨੇ ਦੱਸਿਆ ਹੈ ਕਿ ਕਿ ਪਿੰਡ ਚੁਪਾਤੀ ਦੀ ਬੀਬੀ ਮੇਹਰਾ ਬਾਈ ਨੇ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਹਰਨਾਮ ਸਿੰਘ ਉਰਫ ਨਾਮੀ ਨੇ ਦੇਰ ਸ਼ਾਮੀ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਉੱਪਰ ਹਮਲਾ ਕਰ ਦਿੱਤਾ ਅਤੇ ਘਰ ਦੇ ਬੂਹੇ-ਬਾਰੀਆਂ, ਘਰ ਦੇ ਅੰਦਰ ਖਡ਼੍ਹੀ ਕਾਰ ਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਭੰਨਤੋਡ਼੍ਹ ਕਰ ਕੇ ਕਾਫੀ ਨੁਕਸਾਨ ਕੀਤਾ ਹੈ। ਪ੍ਰਾਰਥੀ ਦੀ ਸ਼ਿਕਾਇਤ ਦੇ ਅਧਾਰ ’ਤੇ ਹਰਨਾਮ ਸਿੰਘ, ਮਹਿੰਦਰ ਸਿੰਘ ਪੁਤਰਾਨ ਸ਼ੇਖਾ ਸਿੰਘ, ਗਗਨਦੀਪ ਸਿੰਘ, ਰਮਨਦੀਪ ਸਿੰਘ ਪੁਤਰਾਨ ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ ਤੋਂ ਇਲਾਵਾ 2 ਅੌਰਤਾਂ ਜੰਗੀਰੋ ਬੀਬੀ ਪਤਨੀ ਹਰਨਾਮ ਸਿੰਘ ਉਰਫ ਨਾਮੀ ਅਤੇ ਸ਼ਿੰਦੋ ਬੀਬੀ ਪਤਨੀ ਮਹਿੰਦਰ ਸਿੰਘ ਖਿਲਾਫ ਮਾਮਲਾ ਦਰਜ਼ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
