ਕੁੱਟ-ਮਾਰ ਦੇ ਦੋਸ਼ ’ਚ 5 ਖਿਲਾਫ ਕੇਸ ਦਰਜ
Friday, Jun 22, 2018 - 12:30 AM (IST)
ਪਟਿਆਲਾ, (ਬਲਜਿੰਦਰ)- ਥਾਣਾ ਸਿਵਲ ਲਾਈਨਜ਼ ਦੀ ਪੁਲਸ ਨੇ ਕੁੱਟ-ਮਾਰ ਦੇ ਦੋਸ਼ ਵਿਚ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਮਨਜੀਤ ਸਿੰਘ ਪੁੱਤਰ ਦਿਆਲ ਸਿੰਘ, ਕ੍ਰਿਸ਼ਨ ਰਾਮ ਪੁੱਤਰ ਖਿੱਲਾ ਰਾਮ, ਮੱਖਣ ਸਿੰਘ ਪੁੱਤਰ ਰਕਮਾ ਰਾਮ, ਰਿੰਕੂ ਪੁੱਤਰ ਫਕੀਰ ਚੰਦ ਤੇ ਮਨਵੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਪਸਿਆਣਾ ਸ਼ਾਮਲ ਹਨ। ਇਸ ਸਬੰਧੀ ਦਵਿੰਦਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਿੰਡ ਪਸਿਆਣਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀਆਂ ਨੇ ਵਾਈ. ਪੀ. ਐੱਸ. ਚੌਕ ਵਿਖੇ ਉਸ ਦੀ ਘੇਰ ਕੇ ਕੁੱਟ-ਮਾਰ ਕੀਤੀ। ਗੱਡੀ ਦਾ ਨੁਕਸਾਨ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਝਗਡ਼ਾ ਪੁਰਾਣੀ ਤਕਰਾਰਬਾਜ਼ੀ ਕਾਰਨ ਹੋਇਆ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ 341, 323, 506, 148, 149 ਅਤੇ 427 ਆਈ. ਪੀ. ਸੀ. ਤਹਿਤ ਸ਼ਿਕਾਇਤ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
