ਅਕਾਲੀ ਆਗੂ ''ਤੇ ਹਮਲਾ ਕਰਨ ਵਾਲੇ ਕਾਂਗਰਸੀ ਆਗੂਆਂ ''ਤੇ ਮਾਮਲਾ ਦਰਜ
Sunday, Jan 28, 2018 - 10:21 AM (IST)

ਤਰਨਤਾਰਨ (ਰਾਜੂ)-ਬੀਤੇ ਦਿਨ ਅਕਾਲੀ ਆਗੂ ਅਤੇ ਸਾਬਕਾ ਸਰਪੰਚ 'ਤੇ ਗੋਲੀਆਂ ਚਲਾਉਣ ਵਾਲੇ ਚਾਰ ਕਾਂਗਰਸੀ ਆਗੂਆਂ ਕੁਲਵੰਤ ਸਿੰਘ ਪੁੱਤਰ ਭਾਗ ਸਿੰਘ, ਸੋਨੀ ਸਿੰਘ ਪੁੱਤਰ ਭਾਗ ਸਿੰਘ, ਹਰਜੀਤ ਸਿੰਘ ਪੁੱਤਰ ਕਿੰਦਰ ਸਿੰਘ ਵਾਸੀਆਨ ਸ਼ੇਰੋਂ, ਤਾਰ ਵਾਸੀ ਚੰਬਲ ਤੇ 40 ਦੇ ਕਰੀਬ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਸ ਸਬੰਧੀ ਇਨਸਾਫ ਲੈਣ ਲਈ ਅਕਾਲੀ ਆਗੂਆਂ ਵੱਲੋਂ ਜੀ. ਟੀ. ਰੋਡ 'ਤੇ ਧਰਨਾ ਲਾਉਣ ਦੇ ਦੋਸ਼ ਹੇਠ ਸਾਬਕਾ ਸਰਪੰਚ ਸਮੇਤ ਅਕਾਲੀ ਵਰਕਰ ਸੋਨਾ ਸਿੰਘ ਪੁੱਤਰ ਚੰਨਣ ਸਿੰਘ, ਰਜਵੰਤ ਸਿੰਘ ਪੁੱਤਰ ਮੰਗਲ ਸਿੰਘ, ਕੁਲਦੀਪ ਸਿੰਘ ਪੁੱਤਰ ਰਜਵੰਤ ਸਿੰਘ, ਭਾਗ ਸਿੰਘ ਪੁੱਤਰ ਜੋਗਾ ਸਿੰਘ, ਕਾਲਾ ਸਿੰਘ ਪੁੱਤਰ ਗੁਰਨਾਮ ਸਿੰਘ, ਜੱਸਾ ਸਿੰਘ ਪੁੱਤਰ ਸਵਰਨ ਸਿੰਘ ਵਾਸੀਆਨ ਸ਼ੋਰੋਂ ਸਮੇਤ 15 ਅਣਪਛਾਤੇ ਵਿਅਕਤੀਆਂ ਖਿਲਾਫ ਵੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।