ਔਰਤ ਤੋਂ ਧੋਖੇ ਨਾਲ ਚੈਕ ਲੈ ਕੇ ਉਸਦੇ ਖਾਤੇ ''ਚੋਂ ਪੈਸੇ ਕੱਢਵਾਉਣ ਦੇ ਦੋਸ਼ ''ਚ ਮਾਮਲਾ ਦਰਜ

Saturday, Aug 12, 2017 - 04:19 PM (IST)

ਔਰਤ ਤੋਂ ਧੋਖੇ ਨਾਲ ਚੈਕ ਲੈ ਕੇ ਉਸਦੇ ਖਾਤੇ ''ਚੋਂ ਪੈਸੇ ਕੱਢਵਾਉਣ ਦੇ ਦੋਸ਼ ''ਚ ਮਾਮਲਾ ਦਰਜ


ਫਿਰੋਜ਼ਪੁਰ(ਕੁਮਾਰ)—ਇਕ ਔਰਤ ਤੋਂ ਧੋਖੇ ਨਾਲ ਐਚ. ਡੀ. ਐਫ. ਸੀ. ਬੈਕ ਦੇ ਚੈਕ ਲੈ ਕੇ ਅਤੇ ਚੈਕ ਨਾਲ ਛੇੜਛਾੜ ਕਰਦੇ ਉਸ 'ਚ ਜਿਆਦਾ ਰਕਮ ਭਰ ਕੇ 14050 ਰੁਪਏ ਧੋਖੇ ਨਾਲ ਕੱਢਵਾਉਣ ਦੇ ਦੋਸ਼ 'ਚ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ 2 ਲੋਕਾਂ ਖਿਲਾਫ ਧੋਖਾਦੇਹੀ ਦਾ ਮੁਕੱਦਮਾ ਦਰਜ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਏ. ਐਸ. ਆਈ. ਦਵਿੰਦਰ ਕੁਮਾਰ ਨੇ ਦੱਸਿਆ ਕਿ ਕੀਮਲ ਕਾਮਰਾ ਪਤਨੀ ਸਵ: ਬਲਵੰਤ ਰਾਏ ਨੇ ਪੁਲਿਸ ਨੂੰ ਦਿੱਤੇ ਬਿਆਨਾ ਵਿਚ ਦੋਸ਼ ਲਗਾਇਆ ਹੈ ਕਿ ਦਿਲਬਾਗ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਟੀ ਅਤੇ ਜਿਉਣਾ ਪੁੱਤਰ ਭਿੰਦਾ ਵਾਸੀ ਪੱਟੀ ਜ਼ਿਲਾ ਤਰਨਤਾਰਨ ਨੇ ਉਸ ਤੋਂ ਧੋਖੇ ਨਾਲ ਐਚ. ਡੀ. ਐਫ. ਸੀ. ਬੈਂਕ ਦਾ ਚੈਕ ਲੈ ਲਿਆ, ਜਿਸ 'ਚ ਜਿਆਦਾ ਰਕਮ ਭਰ ਕੇ ਅਤੇ ਚੈਕ ਨਾਲ ਛੇੜਛਾੜ ਕਰਕੇ ਉਸਦੇ ਖਾਤੇ 'ਚੋਂ 14050 ਰੁਪਏ ਕੱਢਵਾ ਲਏ। ਸ਼ਿਕਾਇਤਕਰਤਾ ਦੇ ਅਨੁਸਾਰ ਉਹ ਦੋਵੇ ਖੁਦ ਨੂੰ ਜੰਗਲਾਤ ਵਿਭਾਗ ਦੇ ਕਰਮਚਾਰੀ ਦੱਸਦੇ ਹਨ।


Related News