ਫਿਰੌਤੀ ਮੰਗਣ ਵਾਲਿਆਂ ਖਿਲਾਫ ਮਾਮਲਾ ਦਰਜ
Tuesday, Nov 14, 2017 - 11:46 AM (IST)

ਮੋਗਾ (ਆਜ਼ਾਦ)-ਇੱਥੋਂ ਦੇ ਨੇੜਲੇ ਪਿੰਡ ਸਿੰਘਾਂਵਾਲਾ ਨਿਵਾਸੀ ਇਕ ਔਰਤ ਨੇ ਬੀਤੇ ਦਿਨ ਆਪਣੇ ਸਾਥੀਆਂ ਨਾਲ ਮਿਲ ਕੇ ਪੈਟਰੋਲ ਪੰਪ ਮਾਲਕ ਨੂੰ ਬੰਧਕ ਬਣਾ ਕੇ ਪਿਸਤੌਲ ਦੀ ਨੋਕ 'ਤੇ 6 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਸ ਮਾਮਲੇ 'ਚ ਸੁਖਰਾਜ ਕੌਰ ਨਿਵਾਸੀ ਪਿੰਡ ਫਤਿਹਗੜ੍ਹ ਕੋਰੋਟਾਣਾ ਹਾਲ ਆਬਾਦ ਸਿੰਘਾਂਵਾਲਾ, ਕਾਲਾ ਸਿੰਘ ਨਿਵਾਸੀ ਪਿੰਡ ਰਾਜੇਆਣਾ, ਹਰਪਿੰਦਰ ਸਿੰਘ ਉਰਫ ਜੱਜ ਨਿਵਾਸੀ ਪਿੰਡ ਚੰਦ ਨਵਾਂ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।